ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ਬੱਬਰ ਦਾ ਚਿੱਬ ਕੱਢ ਸਿੰਗਲ ਟਰੈਕ ਟ੍ਰਬਲ ਮੇਕਰ ਰਿਲੀਜ਼ ਕਰਨ ਤੋਂ ਬਾਅਦ, ਜੋ ਅਜੇ ਵੀ ਯੂਟਿਊਬ ‘ਤੇ ਨੰਬਰ 2 ਟ੍ਰੈਂਡਿੰਗ ਵਿੱਚ ਹੈ, ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਇੱਕ ਹੋਰ ਪਾਵਰ-ਪੈਕ ਗੀਤ ‘ਵੇਟ ਐਂਡ ਵਾਚ’ ਰਿਲੀਜ਼ ਕੀਤਾ ਹੈ, ਜੋ ਕਿ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੇ ਦਿਲਾਂ ਨੂੰ ਭਾਅ ਗਿਆ ਹੈ। ਇਹ ਗੀਤ ਵੀ ਜਲਦੀ ਹੀ ਸੋਸ਼ਲ ਸਾਈਟਸ ‘ਤੇ ਟ੍ਰੈਂਡਿੰਗ ਵਿਚ ਆ ਜਾਏਗਾ। ਹਰ ਵਾਰ ਪ੍ਰੇਮ ਢਿੱਲੋਂ ਆਪਣੇ ਗੀਤਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।
ਕ੍ਰਿਸਪ, ਪਾਵਰ-ਪੈਕਡ, ਰੋਮਾਂਚਕ ਅਤੇ ਮਨੋਰੰਜਕ ਹੋਣ ਦੇ ਨਾਲ ਨਾਲ, ਆਉਣ ਵਾਲੀ ਪੰਜਾਬੀ ਫ਼ਿਲਮ ਬੱਬਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਵਿੱਚ ਬਹੁਤ ਲੋੜੀਂਦੀ ਉਤਸੁਕਤਾ ਅਤੇ ਸਸਪੈਂਸ ਪੈਦਾ ਕੀਤਾ ਹੈ ਕਿਉਂਕਿ ਇਹ ਫ਼ਿਲਮ ਉਮੀਦਾਂ ਤੋਂ ਕਿਤੇ ਪਰੇ ਹੈ।
ਫਿਲਮ ਵਿੱਚ ਗੋਨਿਆਣਾ ਵਾਲਾ ਜੱਟ, ਅੰਮ੍ਰਿਤ ਮਾਨ ਮੁੱਖ ਭੂਮਿਕਾ ਵਿੱਚ ਹਨ, ਜੋ ਇਸ ਤੋਂ ਪਹਿਲਾਂ ਆਪਣੀਆਂ ਫਿਲਮਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਕੁੱਝ ਅਨੋਖਾ ਲੈ ਕੇ ਆ ਰਹੇ ਹਨ। ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਸ਼ਾਨਦਾਰ ਤਰੀਕੇ ਨਾਲ ਬੋਲੇ ਗਏ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ।
ਸਭ ਤੋਂ ਸਫ਼ਲ ਫ਼ਿਲਮ ਵਾਰਨਿੰਗ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਨੇ ਨਾ ਸਿਰਫ਼ ‘ਬੱਬਰ’ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਬਲਕਿ ਉਹ ਫ਼ਿਲਮ ਵਿੱਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਉਣਗੇ। ਫ਼ਿਲਮ ‘ਚ ਉਨ੍ਹਾਂ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
ਫ਼ਿਲਮ ਦੀ ਮਜ਼ਬੂਤ ਰੀੜ੍ਹ ਦੀ ਹੱਡੀ ਇਸ ਦੀ ਪਾਵਰ-ਪੈਕਡ ਅਤੇ ਵਿਲੱਖਣ ਸਕ੍ਰਿਪਟ ਤੋਂ ਇਲਾਵਾ, ਇਸਦੇ ਸੰਵਾਦ ਅਤੇ ਸ਼ਕਤੀਸ਼ਾਲੀ ਸੰਗੀਤ ਹੋਣ ਜਾ ਰਹੇ ਹਨ। ‘ਵੇਟ ਐਂਡ ਵਾਚ ਗੀਤ ਪ੍ਰੇਮ ਢਿੱਲੋਂ ਦੁਆਰਾ ਗਾਇਆ, ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਗਿਆ ਹੈ।
ਅਮਰ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫ਼ਿਲਮ ਬੱਬਰ ਦਾ ਨਿਰਮਾਣ ਬੰਬ ਬੀਟਸ ਅਤੇ ਦੇਸੀ ਕਰੂ ਦੁਆਰਾ ਕੀਤਾ ਗਿਆ ਹੈ। ਇੰਤਜ਼ਾਰ ਜ਼ਿਆਦਾ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਫ਼ਿਲਮ ਜਲਦੀ ਹੀ 18 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।