in

ਯੁਵਰਾਜ ਹੰਸ ਦੀ ਨਵੀਂ ਫ਼ਿਲਮ ‘ਓਹੀ ਚੰਨ ਓਹੀ ਰਾਤਾਂ’ ਦੀ ਸ਼ੂਟਿੰਗ ਸ਼ੁਰੂ

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੀ ਆਗਾਮੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਪੋਸਟ ਰਾਹੀਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਯੁਵਰਾਜ ਦੀ ਆਉਣ ਵਾਲੀ ਫ਼ਿਲਮ ਦਾ ਨਾਂ ‘ਓਹੀ ਚੰਨ ਓਹੀ ਰਾਤਾਂ’ ਹੈ।

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦਾ ਐਲਾਨ ਕਰਦਿਆਂ ਯੁਵਰਾਜ ਹੰਸ ਨੇ ਲਿਖਿਆ, ‘ਸ਼ੂਟ ਸ਼ੁਰੂ ਹੋ ਗਿਆ। ਆਪਣੀ ਆਗਾਮੀ ਫ਼ਿਲਮ ‘ਓਹੀ ਚੰਨ ਓਹੀ ਰਾਤਾਂ’ ਦਾ ਮਾਣ ਨਾਲ ਐਲਾਨ ਕਰ ਰਿਹਾ ਹਾਂ। ਤੁਹਾਡੇ ਪਿਆਰ ਤੇ ਦੁਆਵਾਂ ਦੀ ਲੋੜ ਹੈ।’

ਦੱਸ ਦੇਈਏ ਕਿ ‘ਓਹੀ ਚੰਨ ਓਹੀ ਰਾਤਾਂ’ ਯੁਵਰਾਜ ਸਿੰਘ ਦੀ ਬਤੌਰ ਸੋਲੋ ਅਦਾਕਾਰ ਪਹਿਲੀ ਫ਼ਿਲਮ ਹੋਣ ਵਾਲੀ ਹੈ। ਇਹ ਫ਼ਿਲਮ ਸਟੈਲਰ ਫ਼ਿਲਮ ਕੰਪਨੀ ਦੀ ਪੇਸ਼ਕਸ਼ ਹੈ। ਫ਼ਿਲਮ ’ਚ ਯੁਵਰਾਜ ਹੰਸ ਨਾਲ ਮਨਾਰਾ ਚੋਪੜਾ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਫ਼ਿਲਮ ਸੁਖਬੀਰ ਸਿੰਘ ਸਹੋਤਾ ਵਲੋਂ ਬਣਾਈ ਜਾ ਰਹੀ ਹੈ। ਫ਼ਿਲਮ ਨੂੰ ਪਵਨ ਚੋਪੜਾ, ਧਰਮੇਸ਼ ਸੂਦ ਤੇ ਸੁਖਬੀਰ ਸਿੰਘ ਸਹੋਤਾ ਨੇ ਪ੍ਰੋਡਿਊਸ ਕੀਤਾ ਹੈ।

ਯੁਵਰਾਜ ਹੰਸ ਇਸ ਤੋਂ ਪਹਿਲਾਂ ‘ਬੁੱਰਾਹ’, ‘ਕੈਨੇਡਾ ਦੀ ਫਲਾਈਟ’, ‘ਮੁੰਡੇ ਕਮਾਲ ਦੇ’, ‘ਪ੍ਰੋਪਰ ਪਟੋਲਾ’, ‘ਯਾਰਾ ਵੇ’, ‘ਮਿਸਟਰ ਐਂਡ ਮਿਸਿਜ਼ 420’, ‘ਜਿੰਦੇ ਮੇਰੀਏ’ ਤੇ ‘ਯਾਰ ਅਣਮੁੱਲੇ ਰਿਟਰਨਜ਼’ ਸਮੇਤ ਕਈ ਫ਼ਿਲਮ ਕਰ ਚੁੱਕੇ ਹਨ। ਉਥੇ ਯੁਵਰਾਜ ਦੀਆਂ ਕੁਝ ਫ਼ਿਲਮਾਂ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ।

Leave a Reply

Your email address will not be published. Required fields are marked *

46 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦੀ ਫ਼ਿਲਮ ‘ਮੈਂ ਤੇ ਬਾਪੂ’ ਦਾ ਟਰੇਲਰ

8 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’