in

ਦੋ ਪੰਜਾਬੀ ਫ਼ਿਲਮਾਂ ‘ਆੜੀ’ ਅਤੇ ‘ਛੱਜੂ ਦੇ ਚੁਬਾਰੇ’ ਦਾ ਪੋਸਟਰ ਕੀਤਾ ਰਿਲੀਜ਼, ਸ਼ੂਟਿੰਗ ਛੇਤੀ ਸ਼ੁਰੂ

ਪੰਜਾਬੀ ਫ਼ਿਲਮ ਇੰਡਸਟਰੀ ‘ਚ ਹੁਣ ਪ੍ਰੋਡਿਊਸਰਾਂ ਦੀ ਘਾਟ ਖ਼ਤਮ ਹੁੰਦੀ ਜਾ ਰਹੀ ਹੈ। ਦੇਸ਼ ਦੀਆਂ ਨਾਮਵਰ ਫ਼ਿਲਮ ਕੰਪਨੀਆਂ ਤੋਂ ਇਲਾਵਾ ਹੁਣ ਕਈ ਹੋਰ ਕਾਰੋਬਾਰੀ ਵੀ ਇਸ ਇੰਡਸਟਰੀ ਨੂੰ ਅੱਗੇ ਲਿਜਾਣ ‘ਚ ਆਪਣਾ ਯੋਗਦਾਨ ਪਾਉਣ ਲੱਗੇ ਹਨ। ਕਾਰੋਬਾਰੀ ਰਮਨ ਅਗਰਵਾਲ ਤੇ ਦਲਵਿੰਦਰ ਗੁਰਾਇਆ ਆਪਣੇ ਬੈਨਰ ਗੁਰਾਇਆ ਇੰਟਰਪਰਾਇਸਸ ਪ੍ਰਾਈਵੇਟ ਲਿਮਟਿਡ ਅਤੇ ਰਮਨ ਅਗਰਵਾਲ ਫ਼ਿਲਮਸ ਦੇ ਬੈਨਰ ਹੇਠ ਦੋ ਵੱਡੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨ ਜਾ ਰਹੇ ਹਨ। ਇਹਨਾਂ ਦੋਵਾਂ ਦੇ ਪੋਸਟਰ ਅੱਜ ਇਥੋਂ ਦੇ ਪ੍ਰੈਸ ਕਲੱਬ ‘ਚ ਰਿਲੀਜ਼ ਕੀਤੇ ਗਏ। ਇਸ ਮੌਕੇ ਦਲਵਿੰਦਰ ਗੁਰਾਇਆ ਅਤੇ ਰਮਨ ਅਗਰਵਾਲ ਤੋਂ ਇਲਾਵਾ ਇਹਨਾਂ ਫ਼ਿਲਮਾਂ ਦੇ ਨਿਰਦੇਸ਼ਦਕ ਮਨਭਾਵਨ ਸਿੰਘ ਅਤੇ ਗੁਰਪ੍ਰੀਤ ਭਲੇੜੀ Àਰਫ ਗਿਆਨੀ ਵੀ ਹਾਜ਼ਰ ਸਨ। ਇਹਨਾਂ ਫ਼ਿਲਮਾਂ ਦੇ ਮਾਰਕੀਟਿੰਗ ਇੰਚਾਰਜ ਅਤੇ ਵਿਰਾਸਤ ਫ਼ਿਲਮ ਦੇ ਮੁਖੀ ਜਰਨੈਲ ਸਿੰਘ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਦੋ ਪੰਜਾਬੀ ਫ਼ਿਲਮਾਂ ‘ਆੜੀ’ ਅਤੇ ‘ ਛੱਜੂ ਦੇ ਚੁਬਾਰੇ’ ਦੇ ਪੋਸਟਰ ਰਿਲੀਜ਼ ਕੀਤੇ ਗਏ। ਇਹ ਦੋਵੇਂ ਫ਼ਿਲਮਾਂ ਜੂਨ ਤੱਕ ਮੁਕੰਮਲ ਕੀਤੀਆਂ ਜਾਣਗੀਆਂ। ਇਹਨਾਂ ਫ਼ਿਲਮਾਂ ਦੀ ਸਟਾਰ ਕਾਸਟ ਫ਼ਿਲਹਾਲ ਸਰਪਰਾਇਜ ਰੱਖੀ ਗਈ ਹੈ। ਇਹਨਾਂ ‘ਚ ਪਹਿਲੀ ਫ਼ਿਲਮ ਆੜੀ ਨੂੰ ਗੁਰਪ੍ਰੀਤ ਭਲੇੜੀ ਨਿਰਦੇਸ਼ਤ ਕਰਨਗੇ। ਇਸ ਫ਼ਿਲਮ ਦੀ ਕਹਾਣੀ ਵੀ ਉਹਨਾਂ ਨੇ ਲਿਖੀ ਹੈ। ਦੂਜੀ ਫ਼ਿਲਮ ‘ਛੱਜੂ ਦੇ ਚੁਬਾਰੇ’ ਦੇ ਨਿਰਦੇਸ਼ਕ ਅਤੇ ਲੇਖਕ ਮਨਭਾਵਨ ਸਿੰਘ ਹਨ। ਇਹ ਦੋਵੇਂ ਫ਼ਿਲਮਾਂ ਵੱਖੋ ਵੱਖਰੇ ਵਿਸ਼ਿਆਂ ‘ਤੇ ਹਨ। ਦਾਅਵਾ ਕੀਤਾ ਗਿਆ ਕਿ ਇਹ ਦੋਵੇਂ ਫ਼ਿਲਮਾਂ ਹੀ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੀਆਂ। ਇਸ ਮੌਕੇ ਨਿਰਮਾਤਾ ਰਮਨ ਅਗਰਵਾਲ ਤੇ ਦਲਵਿੰਦਰ ਗੁਰਾਇਆ ਨੇ ਦੱਸਿਆ ਕਿ ਉਹ ਇਹਨਾਂ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਬਾਅਦ ਉਹ ਕੁਝ ਹੋਰ ਫ਼ਿਲਮਾਂ ਵੀ ਸ਼ੁਰੁ ਕਰਨਗੇ। ਜਿਨ•ਾਂ ਸਬੰਧੀ ਜਾਣਕਾਰੀ ਛੇਤੀ ਹੀ ਜਨਤਕ ਕੀਤੀ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਬਾਲੀਵੁੱਡ ਫ਼ਿਲਮ ਇੰਡਸਟਰੀ ਵਾਂਗ ਪੇਸ਼ਾਵਾਰ ਜਾਮਾ ਪਹਿਨਾਉਣ ‘ਚ ਅਹਿਮ ਭੁਮਿਕਾ ਅਦਾ ਕਰਨਗੇ। ਪੰਜਾਬੀ ਫ਼ਿਲਮ ‘ਗੇਲੋ’ ਦੇ ਨਿਰਦੇਸ਼ਕ ਵਜੋਂ ਚਰਚਾ ‘ਚ ਆਏ ਮਨਭਾਵਨ ਸਿੰਘ ਨੇ ਕਿਹਾ ਕਿ ਪੰਜਾਬੀ ਸਿਨੇਮਾ ਇਸ ਵੇਲੇ ਨਵੇਂ ਵਿਸ਼ਿਆਂ ਤੇ ਤਜਰਬਿਆਂ ਦੀ ਮੰਗ ਕਰ ਰਿਹਾ ਹੈ। ਪੰਜਾਬੀ ਫ਼ਿਲਮਾਂ ਤੋਂ ਪੰਜਾਬੀ ਦਰਸ਼ਕਾਂ ਦੀਆਂ ਆਸਾਂ ਹੁਣ ਤਿੱਗਣੀਆਂ ਹੋ ਗਈਆਂ ਹਨ, ਅਜਿਹੇ ‘ਚ ਹੁਣ ਉਹਨਾਂ ਦਾ ਮਨੋਰੰਜਨ ਕਰਨਾ ਸੌਖਾ ਕੰਮ ਨਹੀਂ ਰਿਹਾ। ਉਹਨਾਂ ਦੀ ਇਹ ਨਵੀਂ ਫ਼ਿਲਮ ਦਰਸ਼ਕਾਂ ਦੇ ਸੁਹਜ ਸੁਆਦ ਨੂੰ ਧਿਆਨ ‘ਚ ਰੱਖ ਕੇ ਹੀ ਬਣਾਈ ਜਾਵੇਗੀ। ਆੜੀ ਫ਼ਿਲਮ ਜ਼ਰੀਏ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਗੁਰਪ੍ਰੀਤ ਭਲੇੜੀ Àਰਫ ਗਿਆਨੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਅਤੇ ਹਿੰਦੀ ਸਿਨਮੇ ਨਾਲ ਜੁੜੇ ਹੋਏ ਹਨ। ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ’ ਦੀ ਸਫ਼ਲਤਾ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਪ੍ਰੀਤ ਭੁਲੇੜੀ ਬਤੌਰ ਫ਼ਿਲਮ ਲੇਖਕ ਵੀ ਪੰਜਾਬੀ ਸਿਨਮੇ ‘ਚ ਆਪਣਾ ਹੱਥ ਅਜ਼ਮਾ ਰਹੇ ਹਨ। ਇਹਨਾਂ ਫ਼ਿਲਮਾਂ ਦੀ ਟੀਮ ਨੇ ਦਾਅਵਾ ਕੀਤਾ ਕਿ ਉਹ ਛੇਤੀ ਹੀ ਇਹਨਾਂ ਫ਼ਿਲਮਾਂ ਸਬੰਧੀ ਹੋਰ ਜਾਣਕਾਰੀ ਜਨਤਕ ਕਰਨਗੇ।

Leave a Reply

Your email address will not be published. Required fields are marked *

ਪੰਜਾਬੀ ਸਿਨਮਾ ਨੂੰ ਮਿਲਿਆ ਨਵਾਂ ਹੀਰੋ ਅਮਨ ਸਿੰਘ ਦੀਪ

ਗੁਰਜ਼ਿੰਦ ਮਾਨ ਬਣਿਆ ‘ਪੰਜਾਬ ਸਿੰਘ’ ਫ਼ਿਲਮ ਦੀ ਸ਼ੂਟਿੰਗ ਭਲਕੇ ਤੋਂ