in

ਗੁਰਜ਼ਿੰਦ ਮਾਨ ਬਣਿਆ ‘ਪੰਜਾਬ ਸਿੰਘ’ ਫ਼ਿਲਮ ਦੀ ਸ਼ੂਟਿੰਗ ਭਲਕੇ ਤੋਂ

ਗੁਰਜ਼ਿੰਦ ਮਾਨ ਬਣਿਆ ‘ਪੰਜਾਬ ਸਿੰਘ’ ਫ਼ਿਲਮ ਦੀ ਸ਼ੂਟਿੰਗ ਭਲਕੇ ਤੋਂ
ਪੰਜਾਬੀ ਫ਼ਿਲਮ ‘ਵੰਨਸ  ਓਪੌਨ ਆ ਟਾਇਮ ਇਨ ਅੰਮ੍ਰਿਤਸਰ” ਨਾਲ ਸੁਰਖੀਆ ‘ਚ ਆਇਆ ਅਦਾਕਾਰ ਤੇ ਲੇਖਕ ਗੁਰਜਿੰਦ ਮਾਨ ਹੁਣ ਪੰਜਾਬ ਸਿੰਘ ਦੇ ਰੂਪ ‘ਚ ਨਜ਼ਰ ਆਵੇਗਾ। ਵੀਡੀਓ ਨਿਰਦੇਸ਼ਕ ਤਾਜ ਦੀ ਇਸ ਪਹਿਲੀ ਪੰਜਾਬੀ ਫ਼ਿਲਮ ‘ਚ ਗੁਰਜ਼ਿੰਦ ਮਾਨ ਨਾਲ ਪੰਜਾਬੀ ਗਾਇਕ ਸਾਰਥੀ ਕੇ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਅਦਾਕਾਰ ਕੁਲਜਿੰਦਰ ਸਿੰਘ ਸਿੱਧੂ ਸਮੇਤ ਅਸ਼ੀਸ਼ ਦੁੱਗਲ, ਅਰੁਣ ਬਾਲੀ, ਯਾਦ ਗਰੇਵਾਲ, ਐਨੀ ਸੇਖੋ, ਬੈਨੀ ਮਾਂਗਟ, ਅਨੀਤਾ ਦੇਵਗਣ, ਰੁਪਿੰਦਰ ਰੂਪੀ, ਡੈਵੀ ਸਿੰਘ, ਸ਼ਵੇਤਾ ਗਰੋਵਰ ਤੇ ਹਨੀ ਸ਼ੇਰਗਿੱਲ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਗੁਰਜਿੰਦ ਮਾਨ ਨੇ ਲਿਖੇ ਹਨ। ਬਿਗ ਹਾਈਟਸ ਮੋਸ਼ਨ ਪਿਕਚਰ, ਗਿੱਲ ਬ੍ਰਦਰ  ਪ੍ਰੋਡਕਸ਼ਨ ਅਤੇ ਪੀਆਰਬੀ ਇੰਟਰਨੇਟਮੈਂਟ, ਜੈਸਲ ਇੰਟਰਨੇਟਮੈਂਟ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਪ੍ਰੋਡਿਊਸਰ ਮਾਹੀ ਔਲਖ ਅਤੇ ਜਗਦੀਪ ਸਰਪੰਚ ਹਨ। ਫ਼ਿਲਮ ਲਈ ਗੀਤ ਵੀ ਗੁਰਜਿੰਦ ਮਾਨ ਨੇ ਲਿਖੇ ਹਨ, ਜਿਨ•ਾਂ ਨੂੰ ਸਾਰਥੀ ਕੇ, ਨੂਰਾ ਸਿਸਟਰ ਤੇ ਰੁਪਿੰਦਰ ਹਾਂਡਾ ਸਮੇਤ ਨਾਮੀ ਗਾਇਕਾਂ ਨੇ ਆਵਾਜ਼ ਦਿੱਤੀ ਹੈ।

Leave a Reply

Your email address will not be published. Required fields are marked *

ਦੋ ਪੰਜਾਬੀ ਫ਼ਿਲਮਾਂ ‘ਆੜੀ’ ਅਤੇ ‘ਛੱਜੂ ਦੇ ਚੁਬਾਰੇ’ ਦਾ ਪੋਸਟਰ ਕੀਤਾ ਰਿਲੀਜ਼, ਸ਼ੂਟਿੰਗ ਛੇਤੀ ਸ਼ੁਰੂ

ਸੁਖਦੀਪ ਸੁੱਖ ਤੇ ਦੀਪ ਸਿੱਧੂ ਲੈ ਕੇ ਆਉਂਣਗੇ ‘ਸਾਡੇ ਆਲੇ’