in

ਸੁਖਦੀਪ ਸੁੱਖ ਤੇ ਦੀਪ ਸਿੱਧੂ ਲੈ ਕੇ ਆਉਂਣਗੇ ‘ਸਾਡੇ ਆਲੇ’

ਅਦਾਕਾਰ ਸੁਖਦੀਪ ਸੁੱਖ ਅਤੇ ਦੀਪ ਸਿੱਧੂ ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ 12 ਫ਼ਰਵਰੀ ਤੋਂ ਬਠਿੰਡਾ ‘ਚ ਸ਼ੁਰੂ ਹੋ ਰਹੀ ਹੈ।  ਜਤਿੰਦਰ ਮੌਹਰ ਦੀ ਹੀ ਲਿਖੀ ਇਸ ਫ਼ਿਲਮ ਦੀ ਹੀਰੋਇਨ ਅੰਮ੍ਰਿਤ ਔਲਖ ਹੈ। ਫ਼ਿਲਮ ‘ਚ ਗੁੱਗੂ ਗਿੱਲ ਅਤੇ ਮਹਾਂਵੀਰ ਭੁੱਲਰ ਅਹਿਮ ਭੂਮਿਕਾ ਨਿਭਾ ਰਹੇ ਹਨ। ‘ਮਿੱਟੀ’, ‘ਸਿਕੰਦਰ’ ਅਤੇ ‘ਕਿੱਸਾ ਪੰਜਾਬ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਫ਼ਿਲਮਸਾਜ਼ ਜਤਿੰਦਰ ਮੌਹਰ ਦੀ ਇਸ ਫ਼ਿਲਮ ਦੀ ਕਹਾਣੀ ਖ਼ਾਲਸ ਪੇਂਡੂ ਪਿਛੋਕੜ ਦੀ ਕਹਾਣੀ ਹੈ। ਜਤਿੰਦਰ ਦਾ ਕਹਿਣਾ ਹੈ ਕਿ ਤਮਾਮ ਔਕੜਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖੂਬਸੂਰਤੀ ਬਚਾਕੇ ਰੱਖੀ ਹੈ। ਇਹ ਫ਼ਿਲਮ ਉਸ ਖੂਬਸੂਰਤੀ ਦਾ ਜਸ਼ਨ ਹੈ। ਫ਼ਿਲਮ ਦੀ ਕਹਾਣੀ ਦੋ ਮੁੰਡਿਆਂ ਅਤੇ ਇਕ ਕੁੜੀ ਦੀ ਕਹਾਣੀ ਹੈ ਜੋ ਖੇਡ ਦੇ ਪਾੜੇ ਦੇ ਅੰਦਰ ਅਤੇ ਪਾੜੇ ਤੋਂ ਬਾਹਰ ਜ਼ਿੰਦਗੀ ਦੇ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫ਼ਿਲਮ ਬਠਿੰਡਾ ਵੱਲ ਦੇ ਖਾਲਸ ਪਿੰਡਾਂ ‘ਚ ਫਿਲਮਾਈ ਜਾਵੇਗੀ। ਫ਼ਿਲਮ ‘ਚ ਬਾਲੀਵੁੱਡ ਦੇ ਕਿਸੇ ਵੱਡੇ ਚਿਹਰੇ ਵੱਲੋਂ ਮਹਿਮਾਨ ਭੂਮਿਕਾ ਨਿਭਾਏ ਜਾਣ ਦੀ ਵੀ ਸੰਭਾਵਨਾ ਹੈ।

Leave a Reply

Your email address will not be published. Required fields are marked *

ਗੁਰਜ਼ਿੰਦ ਮਾਨ ਬਣਿਆ ‘ਪੰਜਾਬ ਸਿੰਘ’ ਫ਼ਿਲਮ ਦੀ ਸ਼ੂਟਿੰਗ ਭਲਕੇ ਤੋਂ

The Big move !