ਉੱਘੇ ਗਾਇਕ ਕੇ ਐਸ ਮੱਖਣ ਦੇ ਭਰਾ ਗਾਇਕ ਕਿੰਗ ਬੀ ਨੇ ਪੰਜਾਬੀ ਗਾਇਕ ਸੁੱਖੀ ‘ਤੇ ਗੀਤ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਕਿੰਗ ਬੀ ਦਾ ਕਹਿਣਾ ਹੈ ਕਿ ਗਾਇਕ ਸੁੱਖੀ ਅਤੇ ਉਸ ਦੇ ਗੀਤਕਾਰ ਨਵ ਗੜ•ਦੀਵਾਲ ਨੇ ਉਸ ਦੇ ਗੀਤ ‘ਬਾਪੂ ਤੇਰਾ ਪੁੱਛੇ ਮੁੰਡਾ ਕੀ ਕਰਦੈ ਤੂੰ ਕਹਿਦੀ ਐਸ਼ ਕਰਦਾ” ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਹੈ।
ਕਿੰਗ ਬੀ ਮੁਤਾਬਕ ਉਸ ਨੇ ਇਹ ਗੀਤ ਜੂਨ 2016 ਵਿੱਚ ਗੀਤਕਾਰ ਹੈਪੀ ਟਿੱਬੇਵਾਲ ਤੋਂ ਲਿਆ ਸੀ। 2 ਜੁਲਾਈ ਨੂੰ ਇਹ ਗੀਤ ਕਾਨੂੰਨੀ ਤੌਰ ‘ਤੇ ਬਕਾਇਦਾ ਰਜਿਸਟਡ ਕਰਵਾਇਆ ਗਿਆ। ਗੜ•ਸ਼ੰਕਰ ਦੇ ਰਹਿਣ ਵਾਲੇ ਮਿਊਜ਼ਿਕ ਡਾਇਰੈਕਟਰ ਐਮ ਵੀ ਕੋਲ ਪਹਿਲਾਂ ਇਸ ਗੀਤ ਦਾ ਮਿਊਜ਼ਿਕ ਕਰਵਾਇਆ ਜਾ ਰਿਹਾ ਸੀ, ਪਰ ਬਾਅਦ ਕੁਝ ਕਾਰਨਾਂ ਕਰਕੇ ਇਹ ਗੀਤ ਕਿਸੇ ਹੋਰ ਮਿਊਜ਼ਿਕ ਡਾਇਰੈਕਟ ਤੋਂ ਤਿਆਰ ਕਰਵਾਇਆ ਗਿਆ। 31 ਦਸੰਬਰ ਦੀ ਰਾਤ ਨੂੰ ਇਹ ਗੀਤ ਡੀਡੀ ਵੰਨ ਦੇ ਪ੍ਰੋਗਰਾਮ ‘ਚੱਲ ਛੱਡ ਯਾਰ’ ਵਿੱਚ ਵੀ ਪ੍ਰਸਾਰਿਤ ਕੀਤਾ ਗਿਆ। ਕਿੰਗ ਬੀ ਮੁਤਾਬਕ ਉਸ ਦੀ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦੋਂ ਉਸ ਨੇ ਇਹ ਗੀਤ 21 ਜਨਵਰੀ ਨੂੰ ਯੂ ਟਿਊਬ ‘ਤੇ ਚਰਚਿਤ ਗਾਇਕ ਸੁੱਖੀ ਦੀ ਆਵਾਜ਼ ‘ਚ ਸੁਣਿਆ। ਇਸ ਗੀਤ ਦਾ ਮਿਊਜ਼ਿਕ ਉਸੇ ਮਿਊਜ਼ਿਕ ਡਾਇਰੈਕਟ ਨੇ ਦਿੱਤਾ ਹੈ, ਜਿਸ ਕੋਲ ਉਹ ਪਹਿਲਾਂ ਆਪਣਾ ਇਹੀ ਗੀਤ ਲੈ ਕੇ ਗਿਆ ਸੀ। ਸੁੱਖੀ ਦੇ ਇਸ ਗੀਤ ‘ਚ ਗੀਤਕਾਰ ਨਵ ਗੜ•ੀਵਾਲ ਦਾ ਨਾਂ ਬੋਲਦਾ ਹੈ। ਕਿੰਗ ਮੁਤਾਬਕ ਉਸ ਦੇ ਗੀਤ ਦਾ ਅੰਤਰਾ ‘ਵਿਹੜੇ ‘ਚ ਖੜ•ੀ ਆ ਫ਼ਰਾਰੀ ਜੱਟ ਦੇ, ਹੱਕ ਵਿੱਚ ਦੁਨੀਆ ਹੈ ਸਾਰੀ ਜੱਟ ਦੇ” ਹੈ ਜਦਕਿ ਸੁੱਖੀ ਅਤੇ ਉਸਦੇ ਗੀਤਕਾਰ ਨੇ ਮਹਿਜ ਵਿਹੜੇ ਦੀ ਜਗ•ਾ ਬੈਕਯਾਰਡ ਕਰਕੇ ”ਬੈਕਯਾਰਡ ‘ਚ ਖੜ•ੀ ਆ ਫ਼ਰਾਰੀ ਜੱਟ ਦੇ, ਹੱਕ ਵਿੱਚ ਦੁਨੀਆਂ ਹੈ ਸਾਰੀ ਜੱਟ ਦੇ” ਗਾਇਆ ਹੈ, ਜੋ ਸਰਾਸਰ ਗੀਤ ਦੀ ਚੋਰੀ ਹੈ। ਦੋਸ਼ ਕਰਤਾ ਮੁਤਾਬਕ ਉਸ ਨੇ ਇਸ ਗੀਤ ਸਬੰਧੀ ਸੁੱਖੀ ਅਤੇ ਸੁੱਖੀ ਦੇ ਗੀਤਕਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਜਣੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਗੀਤਕਾਰ ਕੋਲ ਇਸ ਗੀਤ ਦੇ ਮੌਲਿਕ ਹੋਣ ਦਾ ਵੀ ਕੋਈ ਸਬੂਤ ਨਹੀਂ ਹੈ। ਕਿੰਗ ਬੀ ਨੇ ਕਿਹਾ ਕਿ ਬੇਸ਼ੱਕ ਉਹ ਇਸ ਖ਼ੇਤਰ ‘ਚ ਨਵਾਂ ਹੈ ਅਤੇ ਸੁੱਖੀ ਸਥਾਪਤ ਗਾਇਕ ਹੈ। ਪਰ ਇਕ ਸਥਾਪਤ ਗਾਇਕ ਵੱਲੋਂ ਨਵੇਂ ਗਾਇਕ ਨਾਲ ਇਸ ਤਰ•ਾਂ ਕਰਨਾ ਬੇਹੱਦ ਨਿੰਦਣਯੋਗ ਹੈ। ਉਸ ਦਾ ਕਹਿਣਾ ਹੈ ਕਿ ਗੱਲ ਸਿਰਫ ਇਕ ਗੀਤ ਦੀ ਨਹੀਂ ਬਲਕਿ ਇਕ ਕਲਾਕਾਰ ਨਾਲ ਧੌਖਾ ਕਰਨ ਦੀ ਹੈ। ਉਹ ਇਸ ਸਬੰਧੀ ਕਾਨੂੰਨੀ ਲੜਾਈ ਲੜਨਗੇ ਅਤੇ ਲੋਕਾਂ ਸਾਹਮਣੇ ਗੀਤ ਦਾ ਅਸਲ ਸੱਚ ਲੈ ਕੇ ਹੀ ਆਉਂਣਗੇ।
in News
ਪੰਜਾਬੀ ਗਾਇਕ ਸੁੱਖੀ ‘ਤੇ ਲੱਗਿਆ ਚੋਰੀ ਦਾ ਗੀਤ ਗਾਉਣ ਦਾ ਦੋਸ਼


