in

‘ਜਿੰਦੂਆ’ ਤੋਂ ਸ਼ੁਰੂ ਹੋ ਰਹੀ ਹੈ ਕਾਮੇਡੀਅਨ ਰਾਜੀਵ ਠਾਕੁਰ ਦੀ ਫ਼ਿਲਮੀ ਪਾਰੀ

ਰਾਜੀਵ ਠਾਕੁਰ ਮਨੋਰੰਜਨ ਜਗਤ ਦਾ ਸਥਾਪਤ ਚਿਹਰਾ ਹੈ। ਉਹ ਕਾਮੇਡੀਅਨ ਹੀ ਨਹੀਂ ਬਲਕਿ ਬਹੁਪੱਖੀ ਵੀ ਕਲਾਕਾਰ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਚੱਲਿਆ ਇਹ ਕਲਾਕਾਰ ਅੱਜ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪੁਖਤਾ ਪਹਿਚਾਣ ਰੱਖਦਾ ਹੈ। ਰਾਜੀਵ ਨੇ ਨਾ ਸਿਰਫ ਖੁਦ ਨੂੰ ਇਸ ਖ਼ੇਤਰ ‘ਚ ਸਥਾਪਤ ਕੀਤਾ ਹੈ, ਬਲਕਿ ਦਰਜਨ ਤੋਂ ਵੱਧ ਹੋਰਾਂ ਨੌਜਵਾਨਾਂ ਨੂੰ ਵੀ ਮੰਜ਼ਿਲ ਦਿਖਾਈ ਹੈ। ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਦਾ ਇਹ ਜੋੜੀਦਾਰ ਨੈਸ਼ਨਲ ਟੀਵੀ ਚੈਨਲਾਂ ‘ਤੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਦੇ ਨਾਲ ਨਾਲ ਹੁਣ ਪੰਜਾਬੀ ਫ਼ਿਲਮਾਂ ‘ਚ ਵੀ ਦਿਖਾਈ ਦੇਵੇਗਾ। ਰਾਜੀਵ ਦੀਆਂ ਇਸ ਵੇਲੇ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਤਿੰਨ ਪੰਜਾਬੀ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਇਹਨਾਂ ‘ਚ ਪਹਿਲੀ ਫ਼ਿਲਮ ‘ਜਿੰਦੂਆ’ ਹੈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ‘ਚ ਰਾਜੀਵ ਨੇ ਜਿੰਮੀ ਸ਼ੇਰਗਿੱਲ ਨਾਲ ਅਹਿਮ ਭੂਮਿਕਾ ਅਦਾ ਕੀਤੀ ਹੈ। ਆਪਣੀਆਂ ਇਹਨਾਂ ਫ਼ਿਲਮਾਂ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਿਹਾ ਰਾਜੀਵ ਅਤੀਤ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਕਾਮੇਡੀਅਨ ਬਣੇਗਾ। ਸਕੂਲ ‘ਚ ਜਦੋਂ ਕੋਈ ਸਮਾਗਮ ਹੁੰਦਾ ਤਾਂ ਉਸ ਨੂੰ ਸਟੇਜ ‘ਤੇ ਚੜ•ਾ ਦਿੱਤਾ ਜਾਂਦਾ। ਉਸ ਨੇ ਏਧਰ ਓਧਰ ਦੀਆਂ ਗੱਲਾਂ ਕਰਕੇ ਸਭ ਨੂੰ ਹਸਾਉਣਾ। ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਅਤੇ ਡੀਏਵੀ ਕਾਲਜ ‘ਚ ਪੜ•ਦਿਆਂ ਉਸ ਨੂੰ ਦਰਸ਼ਕਾਂ ਨੂੰ ਹਸਾਉਣ ਤੇ ਬੰਨ• ਕੇ ਬਿਠਾਉਣ ਦਾ ਇਲਮ ਆ ਗਿਆ ਸੀ। ਯੂਥ ਫ਼ੈਸਟੀਵਲਾਂ ‘ਚ ਉਹ ਕਾਮੇਡੀ ਦੀਆਂ ਗੈਸਟ ਆਈਟਮਾਂ ਪੇਸ਼ ਕਰਦਾ। ਕਾਲਜ ‘ਚ ਉਹ ਇੱਕਲਾ ਘੰਟਿਆਂ ਬੱਧੀ ਵਿਦਿਆਰਥੀਆਂ ਨੂੰ ਬੰਨ• ਕੇ ਬਿਠਾਈ ਰੱਖਦਾ। ਸਹਿਪਾਠੀਆਂ ਤੇ ਅਧਿਆਪਕਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਰੰਗਮੰਚ ਨਾਲ ਜੋੜ ਦਿੱਤਾ। ਉਸ ਨੇ ਹੋਰਾਂ ਦੀ ਨਿਰਦੇਸ਼ਨਾ ਹੇਠ ਤਾਂ ਨਾਟਕ ਖੇਡੇ ਹੀ ਬਲਕਿ ਕਮਾਲ ਹੋ ਗਿਆ ਤੇ ਰੱਬ ਮਿਲਾਈਆਂ ਜੋੜੀਆਂ ਸਮੇਤ ਅੱਧੀ ਦਰਜਨ ਨਾਟਕ ਖੁਦ ਲਿਖੇ, ਡਾਇਰੈਕਟ ਕੀਤੇ  ਅਤੇ ਇਨ•ਾਂ ‘ਚ ਅਦਾਕਾਰੀ ਵੀ ਕੀਤੀ। ਪੜ•ਾਈ ਮੁਕਦਿਆਂ ਹੀ ਜਦੋਂ ਨੌਕਰੀ ਦਾ ਫ਼ਿਕਰ ਪਿਆ ਤਾਂ ਉਹ ਅੰਮ੍ਰਿਤਸਰ ਦੇ ਆਸ ਪਾਸ ਦੇ ਕਾਲਜਾਂ ‘ਚ ਵਿਦਿਆਰਥੀਆਂ ਨੂੰ ਨਾਟਕਾਂ ਦੀ ਰਹਿਸਲਾਂ ਤੇ ਕਾਮੇਡੀ ਦੀ ਟਰੇਨਿੰਗ ਦੇਣ ਲੱਗਾ। ਉਸ ਦੇ ਟਰੇਂਡ ਕੀਤੇ ਕਈ ਵਿਦਿਆਰਥੀ ਅੱਜ ਮਨੋਰੰਜਨ ਜਗਤ ‘ਚ ਮੱਲਾਂ ਮਾਰ ਰਹੇ ਹਨ।  ਇਸ ਦੌਰਾਨ ਹੀ ਉਸ ਨੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ‘ਚ ਕਾਮੇਡੀ ਦੀ ਸ਼ੁਰੂਆਤ ਕੀਤੀ। ਉਸ ਨੇ ਕਾਮੇਡੀ ਨੂੰ ”ਭੰਡ ਮਰਾਸੀਆਂ ਦਾ ਕਿੱਤਾ” ‘ਚੋਂ ਬਾਹਰ ਕੱਢ ਕੇ ਸਟੇਜ ‘ਤੇ ਇਕ ਵੱਖਰਾ ਮਾਣ ਦਿਵਾਇਆ।
ਉਹ ਦੱਸਦਾ ਹੈ ਕਿ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਉਸ ਨੇ ਸਹਿਪਾਠੀ ਸਨ। ਉਹਨਾਂ ਇੱਕਠਿਆਂ ਹੀ ਸੰਘਰਸ਼ ਸ਼ੁਰੂ ਕੀਤਾ। ਐਮਐਚਵੰਨ ਦੇ ਕਾਮੇਡੀ ਸ਼ੋਅ ‘ਹੱਸਦੇ ਹਸਾਉਂਦੇ ਰਹੋ’ ਤੋਂ ਹੀ ਸਭ ਦੀ ਸ਼ੁਰੂਆਤ ਹੋਈ ਸੀ। ਇਕ ਨਾਮਵਰ ਹਿੰਦੀ ਚੈਨਲ ਦੇ ਕਾਮੇਡੀ ਸ਼ੋਅ ‘ਚ ਵੀ ਉਹ ਇੱਕਠੇ ਹੀ ਹਿੱਸਾ ਲੈਣ ਗਏ। ਇਸ ਸ਼ੋਅ ਦੇ ਪਹਿਲੇ 5 ਜੇਤੂਆਂ ‘ਚੋਂ 4 ਅੰਮ੍ਰਿਤਸਰ ਦੇ ਸਨ। ਕਪਿਲ, ਚੰਦਨ, ਰਾਜੀਵ ਤੇ ਸੁਦੇਸ਼ ਲਹਿਰੀ ਨੇ ਅੰਮ੍ਰਿਤਸਰ ਨੂੰ ਕਾਮੇਡੀ ਕਲਾਕਾਰਾਂ ਦੇ ਸ਼ਹਿਰ ਵਜੋਂ ਵੀ ਮਕਬੂਲ ਕੀਤਾ।
ਰਾਜੀਵ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਸਾਲ 2007 ਤੋਂ ਲੈ ਕੇ ਹੁਣ ਤੱਕ ਉਸ ਨੇ ਮਨੋਰੰਜਨ ਨਾਲ ਜੁੜਿਆ ਦੇਸ਼ ਦਾ ਕੋਈ ਵੀ ਅਜਿਹਾ ਟੀਵੀ ਚੈਨਲ ਨਹੀਂ ਛੱਡਿਆ, ਜਿਸ ‘ਤੇ ਉਸ  ਨੇ ਕੰਮ ਨਾ ਕੀਤਾ ਹੋਵੇ। ਉਸ ਨੇ ਲਗਾਤਾਰ 7 ਸਾਲ ਕਾਮੇਡੀ ਸਰਕਸ ਕੀਤਾ। ਕਾਮੇਡੀ ਦੇ 500 ਤੋਂ ਵੱਧ ਐਪੀਸੋਡ ਅਤੇ 14 ਸੀਜਨ ਕਰਨ ਦਾ ਮਾਣ ਵੀ ਉਸ ਦੇ ਹਿੱਸੇ ਆਇਆ ਹੈ। ਪੀਟੀਸੀ ਨਾਲ ਮਿਲ ਕੇ ਨਵੀਂ ਪ੍ਰਤਿਭਾਵਾਂ ਲੱਭਣ ਲਈ ‘ਲਾਫ਼ਟਰ ਦਾ ਮਾਸਟਰ” ਸ਼ੋਅ ਵੀ ਸ਼ੁਰੂ ਕੀਤਾ। ਟੈਲੀਵਿਜ਼ਨ ‘ਤੇ ਭਰਪੂਰ ਕੰਮ ਕਰਨ ਤੋਂ ਬਾਅਦ ਹੁਣ ਉਸ ਨੇ ਵੱਡੇ ਪਰਦੇ ‘ਤੇ ਕੰਮ ਕਰਨ ਦਾ ਮਨ ਬਣਾਇਆ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦੀ ਪਹਿਲੀ ਹਿੰਦੀ ਫ਼ਿਲਮ ”ਤੂਤਕ ਤੂਤ ਤੂਤੀਆ” ਆਈ ਹੈ, ਜਿਸ ‘ਚ ਉਸ ਨੇ ਸੋਨੂੰ ਸੂਦ ਨਾਲ ਅਹਿਮ ਭੂਮਿਕਾ ਨਿਭਾਈ। ਉਹ ਫ਼ਿਲਹਾਲ ਹਿੰਦੀ ਨਾਲੋਂ ਪੰਜਾਬੀ ਫ਼ਿਲਮਾਂ ਨੂੰ ਜ਼ਿਆਦਾ ਤਵੱਜੋਂ ਦੇ ਰਿਹਾ ਹੈ। ਦਰਸ਼ਕ ਉਸ ਨੂੰ ‘ਜਿੰਦੂਆ’ ‘ਚ ਇਕ ਅਹਿਮ ਭੂਮਿਕਾ ‘ਚ ਦੇਖਣਗੇ ਇਸ ‘ਚ ਉਹ ਪੰਜਾਬ ਤੋਂ ਕੈਨੇਡਾ ਗਏ ਅਜਿਹੇ ਮੁੰਡੇ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਗੈਰ ਕਾਨੂੰਨੀ ਢੰਗ ਨਾਲ ਉਥੇ ਰਹਿ ਰਿਹਾ ਹੈ। ਆਪਣੇ ਕੁੱਤੇ ਦੀ ਜਾਨ ਬਚਾਉਂਦਾ ਬਚਾਉਂਦਾ ਉਹ ਪੁਲਿਸ ਦੇ ਅੜਿੱਕੇ ਚੜ• ਜਾਂਦਾ ਹੈ।
ਰਾਜੀਵ ਦੱਸਦਾ ਹੈ ਕਿ ਇਹ ਫ਼ਿਲਮ ਨਿਰੋਲ ਰੁਮਾਂਟਿਕ ਲਵ ਸਟੋਰੀ ਹੈ, ਜੋ ਮਨੋਰੰਜਨ ਦੇ ਨਾਲ ਨਾਲ ਇਮੀਗ੍ਰੇਸ਼ਨ ਦਾ ਮੁੱਦਾ ਵੀ ਉਭਾਰਦੀ ਹੈ। ਇਸ ਤੋਂ ਬਾਅਦ ਉਸ ਦੀਆਂ ਦੋ ਫ਼ਿਲਮਾਂ ‘ਲਾਹੌਰੀਏ’ ਅਤੇ ‘ਠੱਗ ਲਾਈਵ’ ਆਵੇਗੀ। ਇਹ ਦੋਵੇਂ ਹੀ ਫ਼ਿਲਮਾਂ ਪੰਜਾਬ ‘ਚ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣਗੀਆਂ। ਨਿਰਦੇਸ਼ਕ ਅੰਬਰਦੀਪ ਸਿੰਘ ਦੀ ਫ਼ਿਲਮ ਲਾਹੌਰੀਏ ‘ਚ ਉਹ ਅਮਰਿੰਦਰ ਗਿੱਲ ਨਾਲ ਅਹਿਮ ਭੂਮਿਕਾ ‘ਚ ਹੈ।  ਮੁਕੇਸ਼ ਵੋਹਰਾ ਦੀ ਫ਼ਿਲਮ ‘ਠੱਗ ਲਾਈਵ’ ਚ ਇਕ ਠੱਗ ਨੌਜਵਾਨ ਦੀ ਭੂਮਿਕਾ ‘ਚ ਦਿਖੇਗਾ। ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ, ਜੋ ਅਣਜਾਣਪੁਣੇ ‘ਚ ਠੱਗ ਬਣ ਜਾਂਦੇ ਹਨ। ਰਾਜੀਵ ਮੁਤਾਬਕ ਪੰਜਾਬੀ ਸਿਨੇਮਾ ‘ਚ ਆ ਰਹੇ ਬਦਲਾਅ ਨੇ ਉਸ ਨੂੰ ਇਸ ਪਾਸੇ ਉਤਸ਼ਾਹਿਤ ਕੀਤਾ ਹੈ। ਪੰਜਾਬੀ ਫ਼ਿਲਮਾਂ ਹੁਣ ਹਰ ਪੱਖ ਤੋਂ ਬਦਲਾਅ ਦੀ ਮੰਗ ਕਰ ਰਹੀਆਂ ਹਨ, ਚਾਹੇ ਉਹ ਬਦਲਾਅ ਕਹਾਣੀ ਪੱਖ ਤੋਂ ਹੋਵੇ ਜਾਂ ਫਿਰ ਕਲਾਕਾਰਾਂ ਦੇ ਪੱਖ ਤੋਂ। ਪੰਜਾਬੀ ਸਿਨੇਮੇ ਨਾਲ ਕਈ ਨਵੇਂ ਚਿਹਰੇ ਜੁੜ ਰਹੇ ਹਨ। ਇਸ ਤੋਂ ਪ੍ਰਭਾਵਤ ਹੋ ਕੇ ਹੀ ਉਸ ਨੇ ਵੀ ਹੁਣ ਪੰਜਾਬੀ ਸਿਨੇਮੇ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ। ਉਸ ਨੂੰ ਹੁਣ ਲਗਾਤਾਰ ਫ਼ਿਲਮਾਂ ਦੀ ਪੇਸ਼ਕਸ਼ਾਂ ਆ ਰਹੀਆਂ ਹਨ, ਪਰ ਉਹ ਫ਼ਿਲਮਾਂ ਦੀ ਗਿਣਤੀ ਨਾਲੋਂ ਮਿਆਰ ਅਤੇ ਆਪਣੇ ਕਿਰਦਾਰ ਨੂੰ ਤਵੱਜੋ ਦੇਵੇਗਾ।ਫ਼ਿਲਹਾਲ ਉਸ ਦੀਆਂ ਨਜ਼ਰਾਂ ਆਪਣੀਆਂ ਆਉਣ ਵਾਲੀਆਂ ਇਹਨਾਂ ਫ਼ਿਲਮਾਂ ‘ਤੇ ਹੈ।
ਸਪਨ ਮਨਚੰਦਾ
95016 33900

Leave a Reply

Your email address will not be published. Required fields are marked *

”ਜਿੰਦੂਆ” ‘ਚ ਦੇਖੋ ‘ਧੰਨ ਕੌਰ’ ਦਾ ਨਵਾਂ ਅਵਤਾਰ

ਨੈਸ਼ਨਲ ਮੀਡੀਆ ‘ਚ ਛਾਇਆ ਪੰਜਾਬ ਦਾ ਦਮਨਪ੍ਰੀਤ ਸਿੰਘ