ਜਿੰਦੂਆ :  ਅਰਬਨ ਤਿਕੋਣੀ ਲਵ ਸਟੋਰੀ ਨੂੰ ਇਮੀਗ੍ਰੇਸ਼ਨ ਦਾ ਖੂਬਸੂਰਤ ਤੜਕਾ

Posted on March 20th, 2017 in Movie Review

ਹੁੰਮਸ ਤੋਂ ਬਾਅਦ ਹੋਈ ਕਿਣਮਿਣ ਵੀ ਮੌਸਮ ਨੂੰ ਖੁਸ਼ਗਵਾਰ ਬਣ ਦਿੰਦੀ ਹੈ। ਪੰਜਾਬੀ ਫ਼ਿਲਮ ‘ਜਿੰਦੂਆ’ ਨੇ ਵੀ ਇਸ ਕਿਣਮਿਣ ਦਾ ਕੰਮ ਕੀਤਾ ਹੈ। ਇਸ ਸਾਲ ਹੁਣ ਤੱਕ ਆਈਆਂ ਜ਼ਿਆਦਾਤਰ ਫ਼ਿਲਮਾਂ ਮੂਧੇਮੂੰਹ ਹੀ ਡਿੱਗੀਆਂ ਹਨ, ਪਰ ਜਿੰਦੂਆ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਧੀਰਜ ਰਤਨ ਦੀ ਲਿਖੀ ਇਹ ਫ਼ਿਲਮ ਭਾਵੇ ਆਮ ਜਿਹੀ ਤਿਕੋਣੀ ਲਵ ਸਟੋਰੀ ਹੈ, ਪਰ ਇਸ ਸਟੋਰੀ ਨੂੰ ਇਮੀਗ੍ਰੇਸ਼ਨ ਦਾ ਤੜਕਾ ਲਗਾ ਕੇ ਜਿਸ ਤਰੀਕੇ ਨਾਲ ਕੈਨੇਡਾ ਦੀ ਧਰਤੀ ‘ਤੇ ਪਲੇਸ ਕੀਤਾ ਗਿਆ ਹੈ, ਇਹ ਖੂਬਸੂਰਤ ਹੈ। ਨਿਰਮਾਤਾ ਵਿਵੇਕ ਓਹਰੀ ਤੇ ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ‘ਚ ਦਹਾਕੇ ਬਾਅਦ ਜਿੰਮੀ ਸ਼ੇਰਗਿੱਲ ਰੁਮਾਂਟਿਕ ਲੁੱਕ ‘ਚ ਨਜ਼ਰ ਆਇਆ। ਪੰਜਾਬੀ ਦੀਆਂ ਦੋ ਚੋਟੀ ਦੀਆਂ ਹੀਰੋਇਨਾਂ ਨੀਰੂ ਬਾਜਵਾ ਤੇ ਸਰਗੁਣ ਮਹਿਤਾ ਦਾ ਇਸ ਫ਼ਿਲਮ ‘ਚ ਹੋਣਾ, ਫ਼ਿਲਮ ਦਾ ਵਜ਼ਨ ਵਧਾਉਂਦਾ ਹੈ। ਪੰਜਾਬੀ ਫ਼ਿਲਮਾਂ ਤੋਂ ਦੂਰ ਮੁੰਬਈ ‘ਚ ਟੈਲੀਵਿਜ਼ਨ ਇੰਡਸਟਰੀ ‘ਚ ਸਰਗਰਮ ਪੰਜਾਬੀ ਕਾਮੇਡੀਅਨ ਤੇ ਅਦਾਕਾਰ ਰਾਜੀਵ ਠਾਕੁਰ ਇਸ ਫ਼ਿਲਮ ਸਦਕਾ ਵਾਪਸ ਪੱਕੇ ਤੌਰ ‘ਤੇ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੈ।
ਫ਼ਿਲਮ ਦਾ ਵਿਸ਼ਾ ਭਾਵੇ ਬੇਹੱਦ ਸਧਾਰਨ ਜਿਹਾ ਹੈ, ਪਰ ਸਕਰੀਨਪਲੇ ਇਸ ‘ਚ ਦਿਲਚਸਪੀ ਭਰਦਾ ਹੈ। ਪੰਜਾਬ ਤੋਂ ਗਏ ਦੋ ਮੁੰਡੇ ਕੈਨੇਡਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਕ ਦਿਨ ਇਮੀਗ੍ਰੇਸ਼ਨ ਦਾ ਛਾਪਾ ਪੈਂਦਾ ਹੈ ਤੇ ਇਨ•ਾਂ ‘ਚੋਂ ਇਕ ਮੁੰਡਾ (ਰਾਜੀਵ ਠਾਕੁਰ)  ਅੜਿੱਕੇ ਆ ਜਾਂਦਾ ਹੈ।  ਦੂਜਾ ਮੁੰਡਾ (ਜਿੰਮੀ ਸ਼ੇਰਗਿੱਲ) ਇਕ ਪਾਸੇ ਤਾਂ ਆਪਣੇ ਸਾਥੀ ਨੂੰ ਛਡਵਾਉਣ ਦੀ ਕੋਸ਼ਿਸ਼ ‘ਚ ਲੱਗ ਜਾਂਦੈ ਤੇ ਦੂਜੇ ਪਾਸੇ ਪੰਜਾਬ ਰਹਿੰਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ‘ਚ।  ਇਸ ਦਰਮਿਆਨ ਉਸ ਨੂੰ ਪੰਜਾਬ ਤੋਂ ਹੀ ਸਟੂਡੈਂਟ ਵੀਜੇ ‘ਤੇ ਕੈਨੇਡਾ ਆਈ ਕੁੜੀ (ਸਰਗੁਣ ਮਹਿਤਾ) ਮਿਲਦੀ ਹੈ। ਇਕ ਦੋ ਮੁਲਾਕਾਤਾਂ ਤੋਂ ਬਾਅਦ ਦੋਹਾਂ ਪਿਆਰ ਪਣਪਦਾ ਹੈ।  ਦੂਜੇ ਪਾਸੇ ਕੈਨੇਡਾ ‘ਚ ਪੱਕੀ ਠਹਿਰ ਤੇ ਪੰਜਾਬ ਵੱਸਦੇ ਪਰਿਵਾਰ ਦੀ ਖੁਸ਼ਹਾਲੀ ਲਈ ਉਸ ਮੁੰਡੇ ਨੂੰ ਕੈਨੇਡਾ ਦੀ ਪੱਕੀ ਰਹਿਣ ਵਾਲੀ ਕੁੜੀ (ਨੀਰੂ ਬਾਜਵਾ) ਨਾਲ ਕਾਗਜ਼ੀ ਵਿਆਹ ਕਰਵਾਉਣਾ ਪੈਂਦਾ ਹੈ। ਇਹ ਕੁੜੀ ਆਪਣੀ ਜ਼ਿੰਦਗੀ ‘ਚ ਆਪਣੇ ਪਰਿਵਾਰ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੀ, ਇਸੇ ਲਈ ਪਰਿਵਾਰ ਤੋਂ ਬਚਣ ਲਈ ਇਹ ਕਾਗਜ਼ੀ ਵਿਆਹ ਕਰਦੀ ਹੈ।  ਇਹ ਕਾਗਜ਼ੀ ਵਿਆਹ ਹੀ ਫ਼ਿਲਮ ਨੂੰ ਉਸ ਦੀ ਸਥਾਪਤੀ ਵੱਲ ਲੈ ਕੇ ਜਾਂਦਾ ਹੈ।
ਵਿਆਹ ਤੋਂ ਬਾਅਦ ਫ਼ਿਲਮ ਦਾ ਹੀਰੋ ਦੋ ਪੁੜਾਂ ‘ਚ ਫਸ ਜਾਂਦਾ ਹੈ। ਇਸ ਦਰਮਿਆਨ ਪਹਿਲੀ ਕੁੜੀ (ਸਰਗੁਣ ਮਹਿਤਾ) ਉਸ ਨੂੰ ਛੱਡ ਪੰਜਾਬ ਆ ਜਾਂਦੀ ਹੈ ਤੇ ਨਕਲੀ ਘਰਵਾਲੀ (ਨੀਰੂ ਬਾਜਵਾ) ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਪਰ ਤੈਅ ਸਟੋਰੀ ਮੁਤਾਬਕ ਹੀਰੋ ਕੈਨੇਡਾ ਨੂੰ ਛੱਡ ਪਹਿਲੀ  ਕੁੜੀ ਲਈ ਪੰਜਾਬ ਦੌੜਦਾ ਹੈ ਅਤੇ ਉਸ ਨਾਲ ਵਿਆਹ ਰਚਾਉਂਦਾ ਹੈ। ਮੋਟੇ ਤੌਰ ‘ਤੇ ਪੂਰੀ ਫ਼ਿਲਮ ਇਕ ਡਰਾਮਾ ਹੈ। ਫ਼ਿਲਮ ਦਾ ਵਿਸ਼ਾ ਵਧੀਆ ਹੈ, ਪਰ ਜੇ ਇਮੀਗ੍ਰੇਸ਼ਨ ਦਾ ਇਸ਼ੂ ਥੋੜੀ ਸੰਜੀਦਗੀ ਨਾਲ ਥੋੜਾ ਹੋਰ ਚੁੱਕਿਆ ਹੁੰਦਾ ਤਾਂ ਫ਼ਿਲਮ ਦੀ ਰੰਗਤ ਕੁਝ ਹੋਰ ਹੀ ਹੋਣੀ ਸੀ। ਫ਼ਿਲਮ ਦੇ ਨਾਇਕ ਦੇ  ਕੁੱਤੇ ਨਾਲ ਆਪਣੇ ਦੁੱਖ ਫਰੋਲਣ ਅਤੇ ਕੈਨੇਡਾ ਦੀ ਜੇਲ• ‘ਚ ਬੰਦ ਉਸਦੇ ਦੋਸਤ (ਰਾਜੀਵ ਠਾਕੁਰ) ਦੇ  ਸੀਨ• ਫ਼ਿਲਮ ਦੀ ਜਾਨ ਹਨ। ਜੇ ਲਵ ਸਟੋਰੀ ਦੇ ਨਾਲ ਨਾਲ ਇਮੀਗੇਸ਼ਨ ਇਸ਼ੂ ਵੀ ਅੱਗੇ ਤੋਰਿਆ ਹੁੰਦਾ ਤਾਂ ਯਕੀਨਣ ਇਹ ਫ਼ਿਲਮ ਪੰਜਾਬੀ ਨੌਜਵਾਨਾਂ ਦਾ ਕੋੜਾ ਸੱਚਾ ਹੋਣੀ ਸੀ। ਪਰ ਫ਼ਿਲਮ ਨੂੰ ਲਵ ਸਟੋਰੀ ਤੱਕ ਹੀ ਮਹਿਦੂਦ ਰੱਖਿਆ ਗਿਆ।
ਇਸ ਸਾਲ ਦੀ ਇਹ ਪਹਿਲੀ ਅਰਬਨ ਲੁੱਕ ਵਾਲੀ ਪੰਜਾਬੀ ਫ਼ਿਲਮ ਹੈ, ਜਿਸ ਨੇ ਸ਼ਹਿਰੀ ਦਰਸ਼ਕਾਂ ਨੂੰ ਸਿਨੇਮੇ ਵੱਲ ਮੋੜਿਆ ਹੈ। ਇਸ ਦਾ ਮਿਊਜ਼ਿਕ ਸਧਾਰਨ ਹੈ, ਪਰ ਫ਼ਿਲਮ ਮੁਤਾਬਕ ਠੁਕਵਾ ਹੈ। ਟਾਈਟਲ ਗੀਤ ਕਮਾਲ ਦਾ ਹੈ। ਅਦਾਕਾਰੀ ਪੱਖੋਂ ਸਭ ਦਾ ਕੰਮ ਸ਼ਲਾਘਾਯੋਗ ਹੈ, ਜਿੰਮੀ, ਨੀਰੂ ਤੇ ਸਰਗੁਣ ਦੇ ਨਾਲ ਨਾਲ ਰਾਜੀਵ ਠੁਕਰ ਤੇ ਇਕ ਨਵੀਂ ਕੁੜੀ ਪੁਨੀਤ ਰਿਆਰ ਦੀ ਉਚੇਚੇ ਤੌਰ ‘ਤੇ ਤਰੀਫ ਕਰਨੀ ਬਣਦੀ ਹੈ। ਉਂਝ ਕੈਨੇਡਾ ਰਹਿੰਦੇ ਬੀ ਕੇ ਸਿੰਘ ਰੱਖੜਾ ਨੇ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ ਹੈ। ਤਕਨੀਕ ਤੌਰ ‘ਤੇ ਗੱਲ ਕੀਤੀ ਜਾਵੇ ਤਾਂ  ਬਿਨਾਂ ਪੀ ਆਰ ਦੇ ਸਿੱਧੀ ਕੈਨੇਡੀਅਨਸ਼ਿਪ, ਉਹ ਵੀ ਇਕ ਦੋ ਸਾਲਾਂ ‘ਚ ਹੀ ਵਾਲੀ ਗੱਲ ਸਮਝ ਜਿਹੇ ਨਹੀਂ ਆਈ।  ਸਪਨ ਮਨਚੰਦਾ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?