ਪੰਜਾਬੀ ਸਿਨੇਮੇ ਦੇਪੰਜਾਬੀ ਸਿਨੇਮੇ ਦੇ ਮੂਹਰਲੀ ਕਾਤਾਰ ਦੇ ਨਿਰਦੇਸ਼ਕਾਂ ‘ਚ ਸ਼ੁਮਾਰ ਸਮੀਪ ਕੰਗ ਦੀ ਨਵੀਂ ਫ਼ਿਲਮ ‘ਲਾਵਾਂ ਫ਼ੇਰੇ’ ਵਿੱਚ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਪਹਿਲਾਂ ਇਸ ਫ਼ਿਲਮ ਲਈ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੂੰ ਫ਼ਾਈਨਲ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਜੱਸੀ ਨੂੰ ਇਸ ਫ਼ਿਲਮ ਲਈ ਸਾਈਨਿੰਗ ਅਮਾਊਟ ਚਲੀ ਗਈ ਸੀ ਤੇ ਉਸ ਨਾਲ ਡੇਟਾਂ ਵੀ ਲਗਭਗ ਫ਼ਾਈਨਲ ਸਨ। ਪਰ ‘ਸਰਘੀ’ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਅਚਾਨਕ ਅਜਿਹੀ ਫ਼ੇਰਬਦਲ ਹੋਈ ਕਿ ਹੁਣ ਜੱਸੀ ਦੀ ਜਗ•ਾ ਰੌਸ਼ਨ ਪ੍ਰਿੰਸ ਇਸ ਫ਼ਿਲਮ ‘ਚ ਨਜ਼ਰ ਆਵੇਗਾ। ਜੱਸੀ ਗਿੱਲ ਨਾਲ ‘ਸਰਘੀ’ ‘ਚ ਦਿਖੀ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਰੌਸ਼ਨ ਦੀ ਹੀਰੋਇਨ ਹੋਵੇਗੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵਿਦੇਸ਼ ‘ਚ ਹੋਵੇਗੀ, ਜੋ 25 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਫਿਲਮ ‘ਚ ਕਰਮਜੀਤ ਅਨਮੋਲ, ਬੀਐਨ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਅਹਿਮ ਭੂਮਿਕਾ ‘ਚ ਹਨ। ਫ਼ਿਲਮ ਦੀ ਕਹਾਣੀ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨੇ ਲਿਖੀ ਹੈ। ਉਹ ਰੌਸ਼ਨ ਪ੍ਰਿੰਸ ਦੀ ਹੀ ਫ਼ਿਲਮ ‘ਮੈਂ ਤੇਰੀ ਤੂੰ ਮੇਰਾ’ ਵੀ ਲਿਖ ਚੁੱਕੇ ਹਨ। ਪੰਜਾਬ ਦੇ ਨਾਮਵਰ ਫ਼ਿਲਮ ਡਿਸਟੀਬਿਊਟਰ ਮਨੀਸ਼ ਸਾਹਨੀ ਨੇ ਇਸ ਫ਼ਿਲਮ ਦਾ ਸੁਮੱਚਾ ਪ੍ਰੋਜੈਕਟ ਡਿਜਾਈਨ ਕੀਤਾ ਹੈ। ਕਰਮਜੀਤ ਅਨਮੋਲ ਦਾ ਨਾਂ ਇਸ ਫ਼ਿਲਮ ਨਾਲ ਬਤੌਰ ਨਿਰਮਾਤਾ ਵਜੋਂ ਵੀ ਜੁੜਿਆ ਹੋਇਆ ਹੈ।


