in

‘ਸਾਡੇ ਆਲੇ’ ਨਾਲ ਪੰਜਾਬੀ ਇੰਡਸਟਰੀ ‘ਚ ਪੈਰ ਧਰਾਵਾ ਕਰੇਗੀ ਕੌਮਾਂਤਰੀ ਮਾਡਲ ਅੰਮ੍ਰਿਤ ਔਲਖ 

ਅੰਮ੍ਰਿਤ ਔਲਖ ਤੁਹਾਨੂੰ ਹੁਣ ਪੰਜਾਬੀ ਫ਼ਿਲਮਾਂ ‘ਚ ਬਤੌਰ ਹੀਰੋਇਨ ਦਿਖਾਈ ਦਿਆਂ ਕਰੇਗੀ। ਉਸ ਨੇ ਫ਼ਿਲਮਸਾਜ਼ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਤੋਂ ਆਪਣੀ ਸ਼ੁਰੂਆਤ ਕਰ ਲਈ ਹੈ। ਮਿਲਣਸਾਰ, ਸਿਰੜੀ, ਬੇਬਾਕ ਤੇ ਦਲੇਰ ਇਹ ਕੁੜੀ ਸਿੰਘਾਪੁਰ ਵਰਗੇ ਮੁਲਕ ‘ਚ ਕੱਲੀ ਕਰੋੜਾਂ ਰੁਪਏ ਦਾ ਬਿਜ਼ਨਸ ਚਲਾ ਰਹੀ ਹੈ। ਅੰਮ੍ਰਿਤ ਦੀ ਅਦਾਕਾਰ ਵਜੋਂ ਇਹ ਪਹਿਲੀ ਫ਼ਿਲਮ ਹੋਵੇਗੀ, ਪਰ ਇਕ ਭਾਰਤੀ ਮਾਡਲ ਵਜੋਂ ਉਹ ਦੁਨੀਆਂ ਦੇ ਕਈ ਨਾਮੀਂ ਬ੍ਰਾਂਡਾਂ ਲਈ ਮਾਡਲਿੰਗ ਕਰ ਚੁੱਕੀ ਹੈ। ਭਾਰਤ ‘ਚ ਉਹ ਐਡੀਡਾਸ, ਨਾਇਕ, ਪਿਓੂਮਾ ਸਮੇਤ ਕਈ ਸ਼ੂਅਜ ਤੇ ਕੱਪੜਿਆਂ ਦੇ ਦਰਜਨਾਂ ਬ੍ਰਾਂਡਾਂ ਲਈ ਮਾਡਲਿੰਗ ਕਰ ਚੁੱਕੀ ਹੈ। ਉਹ ਪਿਛਲੇ 7 ਸਾਲਾਂ ਤੋਂ ਤੁਰਕੀ, ਨੇਪਾਲ, ਇੰਡੋਏਸ਼ੀਆ, ਮਲੇਸ਼ੀਆ, ਥਾਈਲੈਂਡ, ਕੋਰੀਆ, ਚਾਇਨਾ ਤੇ ਅਸ੍ਰਟੇਲੀਆ ‘ਚ ਮਾਡਲ ਵਜੋਂ ਸਰਗਰਮ ਹੈ।
ਪੰਜਾਬਣ ਹੋਣ ਕਾਰਨ ਉਹ ਹੁਣ ਤੱਕ ਪੰਜਾਬੀ ਫ਼ਿਲਮਾਂ ਨੂੰ ਤਰਸਦੀ ਰਹੀ ਹੈ। ਹੁਣ ਆਖਰ ਉਸ ਨੇ ਹੌਂਸਲਾ ਕਰਕੇ ਬਿਜ਼ਨਸ ਤੇ ਮਾਡਲਿੰਗ ਤੋਂ ਕੁਝ ਸਮੇਂ ਲਈ ਵਿਹਲ ਲਈ ਹੈ। ਇਹ ਵਿਹਲ ‘ਚ ਹੀ ਉਸ ਨੇ ਇਹ ਫ਼ਿਲਮ ਕੀਤੀ ਹੈ।  ਅੰਮ੍ਰਿਤ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਪੰਜਾਬੀ ਫ਼ਿਲਮ ਲਈ ਪਲਾਨ ਕਰ ਰਹੀ ਸੀ, ਪਰ ਸਬੱਬ ਨਹੀਂ ਬਣ ਰਿਹਾ ਸੀ। ਉਸਦੇ ਪੁਰਾਣੇ ਦੋਸਤ ਮਨਦੀਪ ਨੇ ਉਸ ਲਈ ਰਾਹ ਖੋਲਿਆ ਤੇ ਉਹ ਫ਼ਾਈਨਲੀ ਪੰਜਾਬ ਲੈਂਡ ਕਰ ਗਈ। ‘ਸਾਡੇ ਆਲੇ’ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਮੁਕੰਮਲ ਹੋਈ ਹੈ। ਉਹ ਜਿਸ ਤਰ•ਾਂ ਦਾ ਕਿਰਦਾਰ ਨਿਭਾਉਣ ਚਾਹੁੰਦੀ ਸੀ, ਸਾਡੇ ਆਲੇ ‘ਚ ਉਸ ਨੇ ਉਹੀ ਕਿਰਦਾਰ ਨਿਭਾਇਆ ਹੈ।  ਪਿੰਡ ਦੀ ਸਧਾਰਨ ਜਿਹੀ ਕੁੜੀ, ਰਿਸ਼ਤਿਆਂ ਪ੍ਰਤੀ ਇਮਾਨਦਾਰ, ਦੁਨੀਆਂ ਤੋਂ ਬੇਖੌਫ਼ ਆਪਣੀ ਦੁਨੀਆ ‘ਚ ਰਹਿਣ ਵਾਲੀ ਕੁੜੀ। ਅੰਮ੍ਰਿਤ ਦਾ ਕਹਿਣਾ ਹੈ ਕਿ ਉਹ ਅਜੇ ਇਸ ਫ਼ਿਲਮ ਬਾਰੇ ਕੋਈ ਗੱਲ ਨਹੀਂ ਕਰ ਰਹੀ। ਉਹ ਚਾਹੁੰਦੀ ਹੈ ਕਿ ਉਹ ਚੁੱਪ ਰਹੇ ਤੇ ਉਸ ਦੀ ਫ਼ਿਲਮ ਤੇ ਕਿਰਦਾਰ ਹੀ ਲੋਕਾਂ ਨਾਲ ਗੱਲਾਂ ਕਰਨ। ਇਸ ਲਈ ਫ਼ਿਲਹਾਲ ਉਹ ਮੀਡੀਆ ਤੋਂ ਵੀ ਦੂਰ ਹੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਦੱਸਣਾ ਨਾ ਪਵੇ ਕਿ ਉਹ ਪੰਜਾਬੀ ਐਕਟਰ ਹੈ ਬਲਕਿ  ਲੋਕ ਕਹਿਣ  ਕਿ ਇਹ ਕੁੜੀ ਪੰਜਾਬੀ ਐਕਟਰਸ ਹੈ। ਇਸੇ ਲਈ ਉਹ ਕਹਿਣ ਨਾਲੋਂ ਕਰਨ ‘ਚ ਵਿਸ਼ਵਾਸ ਰੱਖਦੀ ਹੈ। ਸਾਡੇ ਵੱਲੋਂ ਇਸ ਖੂਬਸੂਰਤ ਅਦਾਕਾਰ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਜੀ ਆਇਆ ਨੂੰ।

Leave a Reply

Your email address will not be published. Required fields are marked *

90 ਦੇ ਦਹਾਕੇ ‘ਚ ਲਿਜਾਵੇਗੀ ‘ਰੱਬ ਦਾ ਰੇਡੀਓ’

ਐਮੀ ਵਿਰਕ ਤੇ ਬੀਨੂੰ ਢਿੱਲੋਂ ਬਣੇ ਪ੍ਰੋਡਿਊਸਰ, ਤਿੰਨ ਫ਼ਿਲਮਾਂ ਦਾ ਕੀਤਾ ਐਲਾਨ