in

ਐਮੀ ਵਿਰਕ ਤੇ ਬੀਨੂੰ ਢਿੱਲੋਂ ਬਣੇ ਪ੍ਰੋਡਿਊਸਰ, ਤਿੰਨ ਫ਼ਿਲਮਾਂ ਦਾ ਕੀਤਾ ਐਲਾਨ

ਐਮੀ ਵਿਰਕ ਤੇ ਬੀਨੂੰ ਢਿੱਲੋਂ ਹੋਰ ਨਿਰਮਾਤਾ ਨਿਰਦੇਸ਼ਕਾਂ ਦੀਆਂ ਫ਼ਿਲਮਾਂ ‘ਚ ਕੰਮ ਕਰਨ ਤੋਂ ਇਲਾਵਾ ਹੁਣ ਖੁਦ ਵੀ ਫ਼ਿਲਮਾਂ ਬਣਾਉਣਗੇ। ਦੋਵੇਂ ਜਣੇ ਹੁਣ ਇਕੋ ਸਮੇਂ ਐਕਟਰ ਵੀ ਹੋਣਗੇ ਤੇ ਪ੍ਰੋਡਿਊਸਰ ਵੀ। ਦੋਵਾਂ ਨੇ ਚੰਡੀਗੜ• ‘ਚ ਆਪਣੇ ਪ੍ਰੋਡਕਸ਼ਨ ਹਾਊਸ ‘ਨੌਟੀ ਮੈਨ ਪ੍ਰੋਡਕਸ਼ਨ’ ਅਤੇ ‘ਦਿ ਵਿਲੀਜਜਰ ਸਟੂਡੀਓਜ’ ਦੀ ਅਨਾਉਸਮੈਂਟ ਕੀਤੀ। ਐਮੀ ਤੇ ਬੀਨੂੰ ਦੀਆਂ ਇਹਨਾਂ ਤਿੰਨ ਫ਼ਿਲਮਾਂ ਦੀ ਸਟੋਰੀ ਜੱਸ ਗਰੇਵਾਲ ਲਿਖੇਗਾ। ਇਹਨਾਂ ਫ਼ਿਲਮਾਂ ਨੂੰ ਪੰਕਜ ਬਤਰਾ, ਸਿਤਿਜ਼ ਚੌਧਰੀ ਅਤੇ ਸਮੀਪ ਕੰਗ ਡਾਇਰੈਕਟ ਕਰਨਗੇ।  ਫ਼ਿਲਮਾਂ ਦੀ ਡਿਸਟੀਬਿਊਸ਼ਨ ਦੀ ਜਿੰਮੇਵਾਰੀ ਮੁਨੀਸ਼ ਸਾਹਨੀ ਦੀ ਹੋਵੇਗੀ।  ਪਹਿਲੀ ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਤੋਂ ਸ਼ੁਰੂ ਹੋਵੇਗੀ ਜਦਕਿ ਅਗਲੀ ਫ਼ਿਲਮ ਮਈ ‘ਚ ਪਲੈਨ ਕੀਤੀ ਜਾ ਰਹੀ ਹੈ।  ਪਤਾ ਲੱਗਾ ਹੈ ਕਿ ਇਕ ਫ਼ਿਲਮ ਦਾ ਹੀਰੋ ਬੀਨੂੰ ਢਿਲੋਂ ਹੋਵੇਗਾ।  ਇਹਨਾਂ ਤਿੰਨਾਂ ਫ਼ਿਲਮਾਂ ‘ਚ ਐਮੀ ਤੇ ਬੀਨੁੰ ਖੁਦ ਨਜ਼ਰ ਆਉਣਗੇ। ਕਾਬਲੇਗੌਰ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਥਾਪਤ ਚਿਹਰੇ ਲਗਾਤਾਰ ਫ਼ਿਲਮ ਨਿਰਮਾਣ ਵਾਲੇ ਪਾਸੇ ਵੀ ਆ ਰਹੇ ਹਨ।  ਅਮਰਿੰਦਰ ਗਿੱਲ, ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਆਪਣੀਆਂ ਫ਼ਿਲਮਾਂ ਖੁਦ ਪ੍ਰੋਡਿਊਸ ਕਰ ਰਹੇ ਹਨ। ਕੁਝ ਦਿਨ ਪਹਿਲਾਂ ਆਈ ‘ਰੱਬ ਦੇ ਰੇਡੀਓ’ ਨੂੰ ਵੀ ਤਰਸੇਮ ਜੱਸੜ ਨੇ ਖੁਦ ਪ੍ਰੋਡਿਊਸ ਕੀਤਾ ਹੈ।  ਐਮੀ ਵਿਰਕ ਤੇ ਬੀਨੂੰ ਢਿੱਲੋਂ ਦੇ ਨਿਰਮਾਤਾ ਬਣ ਜਾਣ ਨਾਲ ਹੁਣ ਇਹ ਸੰਭਾਵਨਾ ਬਣ ਗਈ ਹੈ ਕਿ ਉਹ ਹੋਰਾਂ ਪ੍ਰੋਡਕਸ਼ਨਾਂ ਦੀਆਂ ਫ਼ਿਲਮਾਂ ਵੱਲ ਘੱਟ ਧਿਆਨ ਦੇਣ। ਪਹਿਲਾਂ ਦਿਲਜੀਤ, ਫਿਰ ਅਮਰਿੰਦਰ ਤੇ ਗਿੱਪੀ ਦੇ ਆਮ ਪ੍ਰੋਡਿਊਸਰਾਂ ਦੀ ਰੀਚ ‘ਚੋਂ ਬਾਹਰ ਹੋ ਜਾਣ ਤੋਂ ਬਾਅਦ ਬਹੁਤੇ ਨਿਰਮਾਤਾ, ਨਿਰਦੇਸ਼ਕਾਂ ਦੀ ਪਹਿਲੀ ਪਸੰਦ ਐਮੀ ਬਣਿਆ ਹੋਇਆ ਸੀ। ਹੁਣ ਉਸ ਦੇ ਆਪਣੇ ਘਰੇਲੂ ਬੈਨਰ ‘ਚ ਸਰਗਰਮ ਹੋ ਜਾਣ ਤੋਂ ਬਾਅਦ ਉਹਨਾਂ ਨਿਰਮਾਤਾ, ਨਿਰਦੇਸ਼ਕਾਂ ਦੀਆਂ ਆਸਾਂ ‘ਤੇ ਪਾਣੀ ਫਿਰ ਸਕਦਾ ਹੈ ਜੋ ਉਸ ਨੂੰ ਲੈ ਕੇ ਫ਼ਿਲਮਾਂ ਬਣਾਉਣੀਆਂ ਚਾਹੁੰਦੇ ਸਨ। ਐਮੀ ਦਾ ਸਮਾਂ ਹੁਣ ਹੋਰ ਕੀਮਤੀ ਹੋ ਗਿਆ ਹੈ। ਉਧਰ ਬੀਨੂੰ ਢਿੱਲੋਂ ਦੀ ਡਿਮਾਂਡ ਵੀ ਸਿਖਰਾਂ ‘ਤੇ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਕਈ ਫ਼ਿਲਮਾਂ ਨੂੰ ਲਗਾਤਾਰ ਨਾਂਹ ਕਹਿੰਦਾ ਆ ਰਿਹਾ ਹੈ। ਹੁਣ ਸਪਸ਼ਟ ਹੈ ਕਿ ਉਹ ਵੀ ਆਪਣੇ ਬੈਨਰ ਦੀਆਂ ਫ਼ਿਲਮਾਂ ਨੂੰ ਤਰਜ਼ੀਹ ਦੇਵੇਗਾ।  ਇਹ ਰੁਝਾਨ ਸ਼ਾਇਦ ਪੰਜਾਬੀ ਫ਼ਿਲਮਾਂ ਦਾ ਬਜਟ ਦਾਇਰੇ ‘ਚ ਲੈ ਆਵੇ ਤੇ ਸ਼ਾਇਦ ਇਸ ਰੁਝਾਨ ਨਾਲ ਪੰਜਾਬੀ ਫ਼ਿਲਮਾਂ ਦਾ ਮਿਆਰ ਵੀ ਵਧੇ। ਸਪਨ ਮਨਚੰਦਾ

Leave a Reply

Your email address will not be published. Required fields are marked *

‘ਸਾਡੇ ਆਲੇ’ ਨਾਲ ਪੰਜਾਬੀ ਇੰਡਸਟਰੀ ‘ਚ ਪੈਰ ਧਰਾਵਾ ਕਰੇਗੀ ਕੌਮਾਂਤਰੀ ਮਾਡਲ ਅੰਮ੍ਰਿਤ ਔਲਖ 

ਦਿਲਪ੍ਰੀਤ ਢਿੱਲੋਂ ਹੋਵੇਗਾ ‘ਆਖਰੀ ਵਾਰਿਸ’, ਸ਼ੂਟਿੰਗ 20 ਅਪੈਲ ਤੋਂ