‘ਅੰਗਰੇਜ਼’ ਵਾਲੀ ਧੰਨ ਕੌਰ ਉਰਫ ਸਰਗੁਣ ਮਹਿਤਾ ਅਤੇ ਪੰਜਾਬੀ ਦੀ ਨੰਬਰ ਵੰਨ ਹੀਰੋਇਨ ਮੰਨੀ ਜਾਂਦੀ ਨੀਰੂ ਬਾਜਵਾ ਪੰਜਾਬੀ ਫ਼ਿਲਮ ‘ਜਿੰਦੂਆ’ ਵਿੱਚ ਪਹਿਲੀ ਵਾਰ ਇੱਕਠੀਆਂ ਨਜ਼ਰ ਆਉਣਗੀਆਂ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਕੱਲ• ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ਦਾ ਹੀਰੋ ਜਿੰਮੀ ਸ਼ੇਰਗਿੱਲ ਹੈ। ਸਰਗੁਣ ਮਹਿਤਾ ਦੀ ਬਤੌਰ ਹੀਰੋਇਨ ਇਹ ਤੀਜੀ ਫ਼ਿਲਮ ਹੋਵੇਗੀ, ਜਦਕਿ ਨੀਰੂ ਬਾਜਵਾ ਪੰਜਾਬੀ ਸਿਨੇਮੇ ‘ਚ ਲੰਮੀ ਪਾਰੀ ਖੇਡ ਰਹੀ ਹੈ। ਸਰਗੁਣ ਨੇ ਆਪਣੀਆਂ ਦੋ ਫ਼ਿਲਮਾਂ ਨਾਲ ਹੀ ਫ਼ਿਲਮ ਇੰਡਸਟਰੀ ‘ਚ ਆਪਣਾ ਚੋਟੀ ਦਾ ਮੁਕਾਮ ਬਣਾ ਲਿਆ ਹੈ। ਦੋਵਾਂ ਦਾ ਇਕੋ ਫ਼ਿਲਮ ‘ਚ ਹੋਣਾ ਖੁਸ਼ਖ਼ਬਰੀ ਵੀ ਹੈ ਤੇ ਵੱਡਾ ਮੁਕਾਬਲਾ ਵੀ। ਆਖਰ ਨੀਰੂ ਦੀ ਢਲਦੀ ਉਮਰ ਤੋਂ ਬਾਅਦ ਕਿਸੇ ਨੇ ਤਾਂ ਨੰਬਰ ਵੰਨ ਹੀਰੋਇਨ ਦੀ ਜਗ•ਾ ਲੈਣੀ ਹੀ ਹੈ, ਇਹ ਜਗ•ਾ ਸਰਗੁਣ ਲੈਂਦੀ ਹੈ ਜਾਂ ਫਿਰ ਕੋਈ ਹੋਰ ਹੀਰੋਇਨ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਵੈਸੇ ਨੀਰੂ ਮੁਤਾਬਕ ਉਸ ਦੀ ਜਗ•ਾ ਸਿਰਫ ਉਸ ਦੀ ਭੈਣ ਰੁਬੀਨਾ ਬਾਜਵਾ ਹੀ ਲੈ ਸਕਦੀ ਹੈ, ਜਿਸ ਨੂੰ ਉਹ ਛੇਤੀ ਹੀ ਜੱਸੀ ਗਿੱਲ ਤੇ ਪ੍ਰਭ ਗਿੱਲ ਨਾਲ ਲਾਂਚ ਕਰ ਰਹੀ ਹੈ।

