in

ਗਾਇਕੀ ਦੇ ਖ਼ੇਤਰ ‘ਚ ਵਧ ਰਹੀ ਹੈ ਗਾਇਕਾਵਾਂ ਦੀ ਆਮਦ 

ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ, ਸੰਘਰਸ਼ ਕਰ ਰਹੀਆਂ ਹਨ ਤੇ ਕਾਮਯਾਬ ਹੋ ਰਹੀਆਂ ਹਨ। ਗਾਇਕੀ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਉਹ |ਬਾ ਸਮਾਂ ਮਰਦ ਗਾਇਕਾਂ ਤੋਂ ਪਿੱਛੇ ਰਹੀਆਂ।  ਇਤਿਹਾਸ ਦੇ ਪੰਨਿਆਂ ‘ਤੇ ਹੋਏ ਜਿਕਰ ਕਰ ਤੋਂ ਪਤਾ ਲਗਦਾ ਹੈ ਕਿ ਮਰਦ ਗਵੱਈਏ, ਕੱਵਾਲੀਏ, ਢਾਡੀ, ਕਵੀਸ਼ਰ, ਕਵੀ ਆਦਿ ਮੁਗਲਾਂ ਦੇ ਦੌਰ ਵਿੱਚ ਵੀ ਹੋਇਆ ਕਰਦੇ ਸਨ ਅਤੇ ਗੁਰੂ ਸਾਹਿਬਾਨਾਂ ਦੇ ਸਮੇਂ ਵਿੱਚ ਵੀ, ਪਰ ਔਰਤਾਂ ਦਾ ਜਿਕਰ ਮੁਜਰੇ ਕਰਨ ਤੇ ਨਾਚ ਕਰਨ ਤੱਕ ਹੀ ਸੀਮਤ ਰਿਹਾ। ਲੰਬੀ ਜੱਦੋ ਜਹਿਦ ਸਦਕਾ ਹੁਣ ਔਰਤਾਂ ਤੇ ਨੌਜਵਾਨ ਕੁੜੀਆਂ ਇਸ ਵਰਜਿਤ ਖ਼ੇਤਰ ‘ਚ ਵੀ ਮਰਦਾਂ ਨੂੰ ਮੁਕਾਬਲਾ ਦੇ ਰਹੀਆਂ ਹਨ।  ਇਹ ਨਹੀਂ ਕਿ ਪੰਜਾਬੀ ਔਰਤਾਂ ਵਿੱਚ ਗਾਉਣ ਦੀ ਕਲਾ ਜਾਂ ਗੁਣ ਨਹੀਂ ਸਨ, ਮਜਬੂਰੀ ਵੱਸ ਉਹ ਆਪਣੀ ਗਾਉਣ ਦੀ ਕਲਾ ਸਟੇਜਾਂ ‘ਤੇ ਪ੍ਰਗਟ ਨਹੀਂ ਕਰ ਸਕਦੀਆਂ ਸਨ ਤਾਂ ਉਹ ਆਪਣਾ ਗਾਉਣ ਦਾ ਭੁਸ ਵਿਆਹ ਸਾਦੀਆਂ ਵਿੱਚ ਗੀਤ, ਦੋਹੇ ਤੇ ਸਿੱਠਨੀਆਂ ਦੇ ਰੂਪ ਵਿੱਚ ਪੂਰਾ ਕਰਦੀਆਂ। ਇਸ ਤੋਂ ਇਲਾਵਾ ਉਹਨਾਂ ਦਾ ਗਾਇਕੀ ਦਾ ਦਾਇਰਾ ਤੇ ਮੁਕਾਬਲਾ ਤਿੰਝਣ ਜਾਂ ਤੀਆਂ ਮੌਕੇ ਹੋਇਆ ਕਰਦਾ ਸੀ। ਸਮੇਂ ਨਾਲ ਇਹ ਸੱਚਾਈ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਈ ਕਿ ਖੇਤਰ ਕੋਈ ਵੀ ਬੁਰਾ ਨਹੀਂ ਹੁੰਦਾ।
‘ਔਰਤ ਗਾਇਕੀ ਚੰਗੀ ਨਹੀਂ’, ਇਸ ਮਿੱਥ ਨੂੰ ਤੋੜਦਿਆਂ ਨਰਿੰਦਰ ਬੀਬਾ ਨੇ ਗਾਇਕੀ ਨੂੰ ਅਪਣਾਇਆ, ਪਹਿਲਾਂ ਕੁਝ ਸਮਾਂ ਉਸ ਨੇ ਪਲੇਅ ਬੈਕ ਸਿੰਗਰ (ਪਿੱਠਵਰਤੀ ਗਾਇਕਾ) ਦੇ ਤੌਰ ‘ਤੇ ਕੰਮ ਕੀਤਾ ਅਤੇ ਫਿਰ ਇਸ ਖੇਤਰ ਨੂੰ ਸੱਭਿਆਚਾਰ ਦਾ ਧੁਰਾ ਤੇ ਪਵਿੱਤਰ ਖੇਤਰ ਕਹਿੰਦਿਆਂ ਸਟੇਜ ‘ਤੇ ਪੈਰ ਧਰਿਆ। ਉਸ ਨੇ ਧਾਰਮਿਕ, ਸੱਭਿਆਚਾਰ ਅਤੇ ਲੋਕ ਤੱਥ ਸੋਲੋ ਗੀਤ ਪੇਸ਼ ਕੀਤੇ, ਜੋ ਅੱਜ ਵੀ ਪੰਜਾਬੀ ਸਰੋਤਿਆਂ ਦੇ ਹਿਰਦੇ ਵਿੱਚ ਵਸੇ ਹੋਏ ਹਨ। ਉਹਨਾਂ ਤੋਂ ਬਾਅਦ ਸੁਰਿੰਦਰ ਕੌਰ,ਪ੍ਰਕਾਸ਼ ਕੌਰ ਦੇ ਸੱਭਿਆਚਾਰਕ ਗੀਤ, ਗੁਰਮੀਤ ਬਾਵਾ ਦੇ ਲੋਕ ਤੱਥ ਅਤੇ ਸਰਬਜੀਤ ਕੌਰ ਦੇ ਸੋਲੋ ਗੀਤ ਅੱਜ ਵੀ ਸਰੋਤਿਆਂ ਦੇ ਕੰਨਾਂ ਵਿੱਚ ਗੂੰਜਦੇ ਹਨ। ਦੋਗਾਣੇ ਦਾ ਜੁੱਗ ਸ਼ੁਰੂ ਹੋਇਆ ਤਾਂ ਰਣਜੀਤ ਕੌਰ ਮੁਹੰਮਦ ਸਦੀਕ,  ਸਨੇਹ ਲਤਾ ਦੀਦਾਰ ਸੰਧੂ, ਸੀਮਾ ਹਰਚਰਨ ਗਰੇਵਾਲ ਅਤੇ ਜਗਮੋਹਣ ਕੌਰ ਕੇ ਦੀਪ ਦੀਆਂ ਜੋੜੀਆਂ ਨੇ ਜੋ ਗਾਇਆ, ਦਹਾਕਿਆਂ ਦਾ ਸਮਾਂ  ਲੰਘ ਜਾਣ ਦੇ ਬਾਵਜੂਦ ਉਹ ਅੱਜ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਉਸ ਸਮੇਂ ਦੀਆਂ ਹੋਰ ਗਾਇਕਾਵਾਂ ਗੁਲਨ ਕੋਮਲ, ਪਰਮਿੰਦਰ ਸੰਧੂ, ਸੀਮਾ, ਅਮਰਜੋਤ ਅਤੇ ਅਮਰ ਨੂਰੀ ਨੇ ਵੀ ਗਾਇਕੀ ਦੇ ਨਾ ਭੁੱਲਣ ਵਾਲੇ ਰੰਗ ਬਿਖੇਰੇ।
ਉਹਨਾਂ ਤੋਂ ਮਗਰੋਂ ਸੋਲੋ ਗਾਇਕੀ ਦੇ ਖ਼ੇਤਰ ‘ਚ ਸਤਵਿੰਦਰ ਬਿੱਟੀ, ਕਮਲਜੀਤ ਨੀਰੂ, ਜਸਵਿੰਦਰ ਬਰਾੜ, ਡੌਲੀ ਗੁਲੇਰੀਆ, ਅੰਮ੍ਰਿਤਾ ਵਿਰਕ, ਮਨਿੰਦਰ ਦਿਉਲ, ਰੰਜਨਾ, ਸਰਬਜੀਤ ਮਾਂਗਟ ਤੇ ਸੁਨੀਤਾ ਭੱਟੀ ਦਾ ਨਾਂ ਵਰਨਣਯੋਗ ਹੈ। ਦੋਗਾਣਿਆਂ ਵਿੱਚ ਮਨਪ੍ਰੀਤ ਅਖਤਰ, ਸੁਨੀਤਾ ਭੱਟੀ, ਮਿਸ ਨੀਲਮ ਸੁਦੇਸ਼ ਕੁਮਾਰੀ, ਅਨੀਤਾ ਸਮਾਣਾ, ਦਲਜੀਤ ਕੌਰ, ਰਾਜਵਿੰਦਰ ਪਟਿਆਲਾ, ਅਮਨ ਰੋਜ਼ੀ ਤੇ ਗੁਰਲੇਜ ਅਖ਼ਤਰ ਵੀ ਪਿਛੇ ਨਹੀਂ ਰਹੀਆਂ। ਮਿਸ ਪੂਜਾ ਨੇ ਸੋਲੋ ਅਤੇ ਦੋਗਾਣਾ ਦੋਵਾਂ ਤਰ•ਾਂ ਦੀ ਗਾਇਕੀ ‘ਚ ਆਪਣਾ ਨਾਂ ਬਣਾਇਆ। ਇਸ ਤੋਂ ਇਲਾਵਾ ਰਾਣੀ ਰਣਦੀਪ, ਜਸਪਿੰਦਰ ਨਰੂਲਾ, ਸੁਖਜੀਤ ਕੌਰ ਤੇ ਅਣਮੋਲ ਵਿਰਕ ਵੀ ਗਾਇਕੀ ਦੇ ਖੇਤਰ ਵਿੱਚ ਉਭਰ ਕੇ ਸਾਹਮਣੇ ਆਈਆਂ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿੱਚੋਂ ਵੀ ਮੁੰਡਿਆਂ ‘ਚੋਂ ਭਾਵੇਂ ਕਈ ਦਰਜਨ ਗਾਇਕਾਂ ਨੇ ਇਸ ਖੇਤਰ ਵਿੱਚ ਝੰਡੇ ਗੱਡੇ, ਪਰ ਕੁੜੀਆਂ ‘ਚੋਂ ਮੋਨਾ ਸਿੰਘ, ਵਰੋਨਿਕਾ ਗੂੰਜਣ, ਹਾਰਡ ਕੌਰ ਤੇ ਵਿੰਨੀ ਵਰਗੀਆਂ ਕੁਝ ਕੁ ਗਾਇਕਾਵਾਂ ਹੀ ਨਿੱਤਰ ਕੇ ਸਾਹਮਣੇ ਆ ਸਕੀਆਂ। ਮੌਜੂਦਾ ਸਮੇਂ ‘ਚ ਕੌਰ ਬੀ, ਅਨਮੋਲ ਗਗਨ ਮਾਨ, ਰੁਪਿੰਦਰ ਹਾਂਡਾ, ਸੁਨੰਦਾ ਸ਼ਰਮਾ, ਨਿਮਰਤਾ ਖਹਿਰਾ, ਜੈਨੀ ਜੌਹਲ ਨੇ ਇਸ ਖ਼ੇਤਰ ‘ਚ ਆਪਣਾ ਨਾਂ ਸਥਾਪਤ ਕੀਤਾ ਹੈ। ਇਹਨਾਂ ਤੋਂ ਇਲਾਵਾ ਦਰਜਨ ਦੇ ਨੇੜੇ ਹੋਰ ਗਾਇਕਾਵਾਂ ਵੀ ਹਨ, ਜੋ ਆਪਣੇ ਆਪਣੇ ਪੱਧਰ ‘ਤੇ ਸਰਗਰਮ ਹਨ।
ਇਸ ਵਿੱਚ ਕੋਈ  ਸ਼ੱਕ ਨਹੀਂ ਕਿ ਕੋਈ ਵੀ ਇਨਸਾਨ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ, ਓਨਾ ਚਿਰ ਕਿਸੇ ਵੀ ਖੇਤਰ ਵਿੱਚ ਸਫ਼ਲ ਨਹੀਂ ਹੋ ਸਕਦਾ, ਜਿਨ•ਾਂ ਚਿਰ ਉਸਨੂੰ ਪਰਿਵਾਰ ਅਤੇ ਭਾਈਚਾਰੇ ਵੱਲੋਂ ਸਹਿਯੋਗ ਨਾ ਮਿਲੇ।  ਪਹਿਲਾਂ ਪਹਿਲਾਂ ਕੁੜੀਆਂ ਨੂੰ ਇਸ ਖ਼ੇਤਰ ‘ਚ ਆਉਣ ਲਈ ਪਰਿਵਾਰਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਸੀ। ਸਭ ਤੋਂ ਪਹਿਲਾਂ ਨਰਿੰਦਰ ਬੀਬਾ ਦੇ ਭੈਣ ਭਰਾਵਾਂ ਨੇ ਉਸਨੂੰ ਹੌਸਲਾ ਦਿੱਤਾ ਜਿਸ ਕਰਕੇ ਉਹ ਸਟੇਜਾਂ ‘ਤੇ ਆਈ। ਉਸ ਤੋਂ ਬਾਅਦ ਰਣਜੀਤ ਕੌਰ ਦੇ ਪਿਤਾ ਅਤੇ ਸੁਰਿੰਦਰ ਕੌਰ ਦੇ ਪਤੀ ਨੇ ਉਹਨਾਂ ਨੂੰ ਹਰ ਤਰ•ਾਂ ਦਾ ਸਹਿਯੋਗ ਦਿੱਤਾ। ਸਨੇਹ ਲਤਾ ਤੇ ਪਰਮਿੰਦਰ ਸੰਧੂ ਨੂੰ ਭਾਵੇਂ ਪਰਿਵਾਰਕ ਸਹਿਯੋਗ ਮਿਲਿਆ ਤੇ ਉਹਨਾਂ ਵਧੀਆ ਗਾਇਆ ਵੀ, ਪਰ ਵਿਆਹ ਤੋਂ ਬਾਅਦ ਸਹੁਰੇ ਘਰ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਉਹਨਾਂ ਨੂੰ ਸਟੇਜੀ ਪ੍ਰੋਗਰਾਮਾਂ ਨੂੰ ਅਲਵਿਦਾ ਕਹਿਣਾ ਪਿਆ।  ਹੁਣ ਇਹ ਖੇਤਰ ਇੱਕ ਕਿੱਤਾ ਬਣ ਚੁੱਕਾ ਹੈ ਅਤੇ ਬਹੁਤ ਸਾਰੀਆਂ ਨਵੀਆਂ ਕੁੜੀਆਂ ਨੇ ਇਸ ਪੇਸ਼ੇ ਵਜੋਂ ਅਪਣਾਇਆ ਹੋਇਆ ਹੈ। ਪਰ ਅਜੇ ਵੀ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਸੁਰੀਲਾ ਗਾਉਂਦੀਆਂ ਹਨ, ਪਰ ਘਰੇਲੂ ਮਜਬੂਰੀ ਕਰਕੇ ਖੱਲ• ਕੇ ਇਸ ਕਿੱਤੇ ‘ਚ ਨਹੀਂ ਆ ਸਕਦੀਆਂ।
ਦੂਜੇ ਪਾਸੇ ਇਕ ਤ੍ਰਾਸਦੀ ਇਹ ਵੀ ਹੈ ਕਿ ਇਸ ਖ਼ੇਤਰ ‘ਚ ਸਥਾਪਤ ਜ਼ਿਆਦਾਤਰ ਗਾਇਕ ਅਤੇ ਗਾਇਕਾਵ ਨੇ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਕੁੜੀਆਂ ਨੂੰ ਇਸ ਖ਼ੇਤਰ ਤੋਂ ਦੂਰ ਹੀ ਰੱਖਿਆ ਹੋਇਆ ਹੈ। ਪ੍ਰਸਿੱਧ ਗਾਇਕ ਕਲਾਕਾਰ ਲਾਲ ਚੰਦ ਯਮਲਾ ਜੱਟ, ਕਰਮਜੀਤ ਧੂਰੀ, ਦੀਦਾਰ ਸੰਧੂ, ਕੁਲਦੀਪ ਮਾਣਕ, ਹੰਸ ਰਾਜ ਹੰਸ ਤੇ ਸੁਰਜੀਤ ਬਿੰਦਰਖੀਆ ਦੇ ਪੁੱਤਰ ਗਾਇਕੀ ਦੇ ਖੇਤਰ ਵਿੱਚ ਪਹੁੰਚ ਕੇ ਆਪਣੇ ਵਡੇਰਿਆਂ ਦੇ ਖੱਟੇ ਨਾਂ ਤੋਂ ਲਾਹਾ ਲੈ ਕੇ ਅੱਗੇ ਵਧ ਰਹੇ ਹਨ, ਪਰ ਕਿਸੇ ਵੀ ਗਾਇਕ ਜਾਂ ਗਾਇਕਾ ਨੇ ਆਪਣੀ ਪੁੱਤਰੀ ਨੂੰ ਇਸ ਖੇਤਰ ਵਿੱਚ ਨਹੀਂ ਲਿਆਂਦਾ, ਕੇਵਲ ਡੌਲੀ ਗੁਲੇਰੀਆ ਗਾਇਕੀ ‘ਚ ਨਿੱਤਰੀ, ਜਿਸਨੂੰ ਪਰਿਵਾਰ ਵੱਲੋਂ ਸਹਿਯੋਗ ਮਿਲਿਆ ਹੈ, ਉਹ ਵੀ ਉਸਦੀ ਦਿਲ ਦੀ ਉਮੰਗ ਹੀ ਸੀ, ਜਿਸਨੂੰ ਪੂਰਾ ਕਰ ਰਹੀ ਹੈ। ਜਸਪਿੰਦਰ ਨੂਰਲਾ ਨੂੰ ਵੀ ਇਸ ਲੜੀ ‘ਚ ਰੱਖਿਆ ਜਾਂਦਾ ਹੈ।  ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਕੁੜੀ ਵੀ ਇਸ ਖ਼ੇਤਰ ‘ਚ ਆਈ ਸੀ, ਪਰ ਕਾਮਯਾਬ ਨਹੀਂ ਹੋ ਸਕੀ।
ਅਜਕੀ ਗਾਇਕਾਵਾਂ ਮਰਦ ਗਾਇਕਾਂ ਦੇ ਮੁਕਾਬਲੇ ਸ਼ੋਅ ਲਗਾ ਰਹੀਆਂ ਹਨ। ਕੁਝ ਗਾਇਕਾਵਾਂ ਤਾਂ ਮਰਦ ਗਾਇਕਾਂ ਤੋਂ ਵੱਧ ਪੈਸੇ ਲੈਂਦੀਆਂ ਹਨ। ਪੰਜਾਬ ਦੀਆਂ ਤਿੰਨ ਵੱਡੀਆਂ ਮਿਊਜ਼ਿਕ ਕੰਪਨੀਆਂ ਇਸ ਵੇਲੇ ਚੱਲ ਹੀ ਔਰਤ ਗਾਇਕਾਵਾਂ ਦੇ ਸਿਰ ‘ਤੇ ਰਹੀਆਂ ਹਨ। ਫ਼ਿਲਮ ਇੰਡਸਟਰੀ ‘ਚ ਵੀ ਅਜਕੀਆਂ ਗਾਇਕਾਵਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ। ਇਸ ਖ਼ੇਤਰ ‘ਚ ਮੱਲਾਂ ਮਾਰ ਰਹੀਆਂ ਸਾਰੀਆਂ ਗਾÎਇਕਾਵਾਂ ਵਧਾਈ ਦੀਆਂ ਪਾਤਰ ਹਨ। ਲੋਕਾਂ ਅਤੇ ਸਮਾਜ ਵੱਲੋਂ ਔਰਤ ਗਾਇਕੀ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਉਹਨਾਂ ਅੰਦਰਲੀ ਇਸ ਕਲਾ ਦੀ ਕਦਰ ਕਰਨੀ ਚਾਹੀਦੀ ਹੈ।
ਬਲਵਿੰਦਰ ਸਿੰਘ ਭੁੱਲਰ, 98882 75913

Leave a Reply

Your email address will not be published. Required fields are marked *

ਰੁਮਾਂਟਿਕ ਲਵ ਸਟੋਰੀ ਹੈ ‘ਅਰਜਣ’, 5 ਮਈ ਨੂੰ ਹੋਵੇਗੀ ਰਿਲੀਜ਼

‘ਲਾਹੌਰੀਏ’ ਨੂੰ ‘ਅੰਗਰੇਜ’ ਤੋਂ ਵੀ ਵੱਧ ਮਿਲੇਗਾ ਪਿਆਰ : ਸਰਗੁਣ ਮਹਿਤਾ