”ਜੋ ਔਰਤ ਕਾ ਦਰਦ ਨਹੀਂ ਸਮਝਤਾ, ਭਗਵਾਲ ਓਨ ਕਾ ਮਰਦ ਨਹੀਂ ਸਮਝਤਾ” ਹਿੰਦੀ ਫ਼ਿਲਮ ‘ਫੁੱਲੂ’ ਦਾ ਇਹ ਸੰਵਾਦ ਮਰਦ ਮਾਨਸਿਕਤਾ ‘ਤੇ ਸੱਟ ਮਾਰਦਾ ਹੈ। 16 ਜੂਨ ਨੂੰ ਰਿਲੀਜ਼ ਹੋ ਰਹੀ ਹਿੰਦੀ ਫ਼ਿਲਮ ‘ਫੁੱਲ’ ਇਕ ਗੰਭੀਰ ਵਿਸ਼ੇ ਨਾਲ ਜੁੜੀ ਹੋਈ ਫ਼ਿਲਮ ਹੈ। ਇਹ ਫ਼ਿਲਮ ‘ਮਹਾਂਵਾਰੀ’ ‘ਤੇ ਹੈ। ਦੇਸ਼ ‘ਚ ਅੱਜ ਵੀ ਬਹੁਤ ਸਾਰੀਆਂ ਔਰਤਾਂ ਤੇ ਕੁੜੀਆਂ ‘ਮਹਾਂਵਾਰੀ ਯਾਨੀਕਿ ਪੀਰੀਅਡਸ ਦੌਰਾਨ ਇਨਫ਼ੈਕਸ਼ਨ ਹੋਣ ਕਾਰਨ ਮਰਦੀਆਂ ਹਨ। ਇਸ ਮੁਲਖ ‘ਚ ਬਹੁਤ ਸਾਰੇ ਪਿੰਡ ਅਤੇ ਸ਼ਹਿਰ ਅਜਿਹੇ ਹਨ, ਜਿਥੇ ਔਰਤਾਂ ਕਿਸੇ ਪੈੱਡ ਦੀ ਥਾਂ ਕੱਪੜਾ ਇਸਤੇਮਾਲ ਕਰਦੀਆਂ ਹਨ। ਇਹ ਫ਼ਿਲਮ ਇਸੇ ਸਮੱਸਿਆ ਨਾਲ ਜੜੀ ਹੋਈ ਹੈ।

ਇਸ ਫ਼ਿਲਮ ‘ਚ ਪੰਜਾਬ ਦੀ ਕੁੜੀ ਜੋਤੀ ਸੇਠੀ ਮੁੱਖ ਭੂਮਿਕਾ ਨਿਭਾ ਰਹੀ ਹੈ। ਖੰਨਾ ਸ਼ਹਿਰ ਨਾਲ ਸਬੰਧਿਤ ਤੇ ਮੁੰਬਈ ਰਹਿ ਰਹੀ ਜੋਤੀ ਪੰਜਾਬ ‘ਚ ਗਿੱਪੀ ਗਰੇਵਾਲ ਦੇ ਗੀਤ ‘ਫ਼ੋਟੋ’ ਨਾਲ ਮਸ਼ਹੂਰ ਹੈ। ਐਮੀ ਵਿਰਕ ਦੀ ਸ਼ਾਰਟ ਫ਼ਿਲਮ ‘ਦਿਲ ਵਾਲੀ ਗੱਲ’ ਵਿੱਚ ਨਜ਼ਰ ਆ ਚੁੱਕੀ ਜੋਤੀ ਆਪਣਾ ਪਸੰਦੀਦਾ ਤੇ ਆਪਣੀਆਂ ਸ਼ਰਤਾਂ ‘ਤੇ ਕੰਮ ਕਰਨ ਵਾਲੀ ਕੁੜੀ ਹੈ। ਕਈ ਪੰਜਾਬ ਫ਼ਿਲਮਾਂ ਨੂੰ ਨਾਂਹ ਕਹਿ ਚੁੱਕੀ ਜੋਤੀ ਇਸ ਫ਼ਿਲਮ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਦੱਸਦੀ ਹੈ ਕਿ ਉਸ ਦੀ ਇੱਛਾ ਸਾਰਥਿਕ ਫ਼ਿਲਮਾਂ ‘ਚ ਕੰਮ ਕਰਨ ਦੀ ਸੀ, ਜੋ ਇਸ ਫ਼ਿਲਮ ਨਾਲ ਪੂਰੀ ਹੋ ਰਹੀ ਹੈ। ਸ਼ਾਇਨ ਇਕਬਾਲ ਦੀ ਲਿਖੀ ਇਸ ਫ਼ਿਲਮ ਦਾ ਡਾਇਰੈਕਟਰ ਅਭਿਸ਼ੇਕ ਸਕਸੈਨਾ ਹੈ। ਜੋਤੀ ਦੱਸਦੀ ਹੈ ਕਿ ਉਹ ਇਸ ਫ਼ਿਲਮ ‘ਚ ਬਿਗਨੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, , ਜੋ ਮਹਾਂਵਰੀ ਦੌਰਾਨ ਕੱਪੜੇ ਦੀ ਵਰਤੋਂ ਕਰਨ ਕਰਕੇ ਇਨਫ਼ੈਕਸ਼ਨ ਦਾ ਸ਼ਿਕਾਰ ਹੁੰਦੀ ਹੈ। ਉਸ ਦਾ ਪਤੀ ਫੁੱਲੂ ਫਿਰ ਔਰਤਾਂ ਨੂੰ ਇਸ ਇਨਫ਼ੈਕਸ਼ਨ ਤੋਂ ਬਚਾਉਣ ਲਈ ਸਸਤੇ ਪੈਡ ਤਿਆਰ ਕਰਦਾ ਹੈ। ਜੋਤੀ ਦੱਸਦੀ ਹੈ ਕਿ ਪੀਰੀਅਡ ਦੌਰਾਨ ਔਰਤਾਂ ਸਰੀਰਿਕ ਕਸ਼ਟ ਤਾਂ ਚੱਲਦੀਆਂ ਹੀ ਹਨ ਬਲਕਿ ਉਹਨਾਂ ਨੂੰ ਮਾਨਸਿਕ ਕਸ਼ਟ ਵੀ ਝੱਲਣਾ ਪੈਂਦਾ ਹੈ। ਉਹਨਾਂ ਨੂੰ ਇਸ ਅਵਸਥਾ ‘ਚ ਮੰਦਰ, ਗੁਰਦਆਰੇ ਨਹੀਂ ਜਾਣ ਦਿੱਤਾ ਜਾਂਦਾ। ਘਰ ‘ਚ ਵੀ ਕਈ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ। ਦੇਸ਼ ਦੇ ਬਹੁਤ ਸਾਰੇ ਪਿੰਡਾਂ ‘ਚ ਗਰੀਬ ਔਰਤਾਂ ਮਹਿੰਗੇ ਪੈਡ ਨਹੀਂ ਖਰੀਦ ਸਕਦੀਆਂ, ਇਸ ਲਈ ਉਹ ਕੱਪੜੇ ਕਾਰਨ ਹੁੰਦੇ ਖਰਾਜ ਤੇ ਇੰਨਫੈਕਸ਼ਨ ਕਾਰਨ ਅਣਆਈ ਮੌਤ ਮਰਦੀਆਂ ਹਨ। ਇਹ ਫ਼ਿਲਮ ਔਰਤਾਂ ਦੀ ਇਸ ਕੁਦਰਤੀ ਸਮੱਸਿਆ ਅਤੇ ਇਸ ਪ੍ਰਤੀ ਲੋਕਾਂ ਦੀ ਸੋਚ ਤੇ ਗਰੀਬ ਤਬਕੇ ਦੀਆਂ ਔਰਤਾਂ ਦੀ ਹਾਲਤ ‘ਤੇ ਚਾਨਣਾ ਪਾਵੇਗੀ। ਜੋਤੀ ਮੁਤਾਬਕ ਉਸ ਨੂੰ ਖੁਸ਼ੀ ਹੈ ਕਿ ਉਹ ਇਕ ਚੰਗੇ ਸਬਜੈਕਟ ਵਾਲੀ ਫ਼ਿਲਮ ਦੀ ਨਾਇਕਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬੀ ‘ਚ ਵੀ ਅਜਿਹੀਆਂ ਸਾਰਥਿਕ ਤੇ ਸਮਾਜਿਕ ਸੇਧ ਵਾਲੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ, ਜੇਕਰ ਕੋਈ ਨਿਰਮਾਤਾ, ਨਿਰਦੇਸ਼ਕ ਅਜਿਹੀ ਸਬਜੈਕਟ ਫ਼ਿਲਮ ਲਈ ਉਸ ਤੱਕ ਅਪੋਚ ਕਰੇਗਾ ਤਾਂ ਉਹ ਬਿਨਾਂ ਕਿਸੇ ਫ਼ੀਸ ਦੇ ਵੀ ਅਜਿਹੀ ਫ਼ਿਲਮ ਕਰਨ ਲਈ ਤਿਆਰ ਹੈ। #Sapan Manchanda


