ਕਈ ਦਿਨਾਂ ਦਾ ਸੋਸ਼ਲ ਮੀਡੀਆ ‘ਤੇ ਸਾਬ• ਬਹਾਦਰ ਦਾ ਰੌਲਾ ਪੈ ਰਿਹਾ ਹੈ। ਆਹ ਹੁਣ ਸਾਬ• ਬਹਾਦਰ ਦੀ ਥਾਣੇਦਾਰੀ ਨੂੰ ਵੀ ਮਿਲ ਲਵੋ। ਇਸ ਸ਼ੁੱਕਰਵਾਰ ਯਾਨੀਕਿ 26 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਾਬ• ਬਹਾਦਰ’ ਵਿੱਚ ਐਮੀ ਵਿਰਕ ਨਾਲ ਇਹ ਹੀਰੋਇਨ ਪ੍ਰੀਤ ਕਮਲ ਮੁੱਖ ਭੂਮਿਕਾ ਨਿਭਾ ਰਹੀ ਹੈ। ਪ੍ਰੀਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਫ਼ਿਲਮ ‘ਚ ਜੋ ਪੁਲਿਸ ਥਾਣਾ ਦਿਖਾਇਆ ਗਿਆ ਹੈ, ਉਹ ਫ਼ਿਲਮ ਦੀ ਹੀਰੋਇਨ ਦੇ ਘਰ ਦੇ ਥੱਲੇ ਕਿਰਾਏ ‘ਤੇ ਹੈ। ਫ਼ਿਲਮ ‘ਚ ਪ੍ਰੀਤ ਅਤੇ ਐਮੀ ਨੂੰ ਦਰਸ਼ਕ ਰੁਮਾਂਸ ਦੇ ਨਾਲ ਨਾਲ ਨੌਕ ਝੌਕ ਕਰਦੇ ਵੀ ਦੇਖਣਗੇ। ਪ੍ਰੀਤ ਦੱਸਦੀ ਹੈ ਕਿ ਇਹ ਉਸਦੀ ਪਹਿਲੀ ਪੰਜਾਬੀ ਫ਼ਿਲਮ ਹੈ। ਫ਼ਿਲਮ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਸ ਨੇ ਬਕਾਇਦਾ ਮੁੰਬਈ ਦੇ ਇਕ ਐਕਟਿੰਗ ਸਕੂਲ ਤੋਂ ਟ੍ਰੇਨਿੰਗ ਲਈ ਹੈ। ਦਿੱਲੀ ਦੀ ਜੰਮਪਲ ਤੇ ਇੰਗਲੈਂਡ ਤੋਂ ਪੜ•ੀ ਲਿਖੀ ਪ੍ਰੀਤ ਮੁਤਾਬਕ ਇਹ ਫ਼ਿਲਮ ਉਸ ਨੂੰ ਪੰਜਾਬ ‘ਚ ਪਹਿਚਾਣ ਦਿਵਾਏਗੀ। ਦੱਸ ਦਈਏ ਕਿ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੰਧੂ ਦੀ ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਮਿਤ ਰਾਜ ਚੱਡਾ ਨੇ।
ਇਹ ਫ਼ਿਲਮ ਪੰਜਾਬੀ ਦੀ ਪਹਿਲੀ ਸਸਪੈਂਸ ਡਰਾਮਾ ਫ਼ਿਲਮ ਕਹੀ ਜਾ ਸਕਦੀ ਹੈ। ਲਾਜ਼ਮੀ ਹੈ ਇਹ ਫ਼ਿਲਮ ਜਿੰਨੀ ਵੱਡੀ ਹਿੱਟ ਹੋਵੇਗੀ, ਓਨਾ ਹੀ ਫ਼ਿਲਮ ਦੀ ਬਾਕੀ ਟੀਮ ਦੇ ਨਾਲ ਨਾਲ ਹੀਰੋਇਨ ਨੂੰ ਵੀ ਫ਼ਾਇਦਾ ਹੋਵੇਗਾ। ਪ੍ਰੀਤ ਅੱਜ ਕੱਲ• ਇਸ ਫ਼ਿਲਮ ਦਾ ਆਪਣੇ ਪੱਧਰ ‘ਤੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ।


