in

ਲੋਕ ਵਿਰਸੇ ਦਾ ਅਨਿੱਖੜਾ ਅੰਗ ‘ਢੋਲ’

‘ਢੋਲ’ ਭਾਰਤੀਆਂ ਦਾ ਹਰਮਨ ਪਿਆਰਾ ਅਤੇ ਖ਼ਾਸ ਕਰਕੇ ਪੰਜਾਬੀਅਤ ਦੇ ਪਛਾਣ-ਚਿੰਨ•ਾਂ ਦਾ ਸਰੋਤ ਬਿੰਦੂ ਹੈ। ਇਸ ਦੀ ਆਵਾਜ਼ ਵਿਚੋਂ ਪੰਜਾਬੀਆਂ ਦਾ ਸਾਹਸ, ਅਲਬੇਲਾਪਣ, ਅਣਖ, ਵੀਰਤਾ ਅਤੇ ਮੌਜ-ਮਸਤੀ ਡੁਲ• ਡੁਲ• ਪੈਂਦੀ ਹੈ। ਪੰਜਾਬੀਆਂ ਦੇ ਸੁਭਾਅ ਦੀ ਕਰੜਾਈ ਅਤੇ ਮਿਠਾਸ ਇਸ ਵਿੱਚੋਂ, ਇਕੋ ਥਾਵੇ ਇਕ ਰਸ ਹੋ ਕੇ ਗੁਲਤਾਨ ਹੋਈ ਜਾਪਦੀ ਹੈ। ਪੰਜਾਬੀ ਲੋਕਤਾ ਦੀ ਤ੍ਰੈਕਾਲੀ ਗੂੰਜ ਅਥਵਾ ਧੁੰਨ ਇਸ(ਢੋਲ) ਦੇ ਤਾਲ ਵਿਚੋਂ ਨਿਕਲ ਕੇ, ਸਹਿਜ ਪ੍ਰਕਿਰਿਆ ਥਾਣੀਂ ਲੋਕ-ਮਾਨਸਿਕਤਾ ਦੀ ਪ੍ਰਵਾਨਗੀ ਪ੍ਰਾਪਤ ਕਰਦੀ ਹੋਈ ਪੀੜ•ੀ-ਦਰ-ਪੀੜ•ੀ ਅਗਾਂਹ ਪ੍ਰਵਾਹਮਾਨ ਹੋ ਰਹੀ ਹੈ। ਢੋਲ ਪੰਜਾਬੀਆਂ ਦਾ ਉਹ ਮੁੱਢ-ਕਦੀਮੀ ਸਾਜ਼ ਹੈ, ਜਿਸ ਵਿਚੋਂ ਪੰਜਾਬੀਆਂ ਦੇ ਚਰਿੱਤਰ ਅਤੇ ਸਭਿਆਚਾਰ ਦੀਆਂ ਵਿਭਿੰਨ ਪਰਤਾਂ ਖੁੱਲ•ਦੀਆਂ ਅਤੇ ਵਿਗਸਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ।

ਢੋਲ ਨੂੰ ਲੋਕ-ਸੰਗੀਤ ਦਾ ਬੁਨਿਆਦੀ ਸਾਜ਼ ਵੀ ਮੰਨਿਆ ਜਾਂਦਾ ਹੈ। ਢੋਲ ਅਵਨਧ-ਸਾਜ਼ ਸ਼੍ਰੇਣੀ ਦਾ ਪ੍ਰਮੁੱਖ ਸਾਜ਼ ਹੈ। ਇਹ ਆਪਣੀ ਬਣਤਰ, ਘਾੜਤ,ਇਤਿਹਾਸ, ਆਵਾਜ਼ ਅਤੇ ਪ੍ਰਕਾਰਜ ਸਦਕਾ ਵਿਲੱਖਣ ਅਹਿਮੀਅਤ ਰੱਖਦਾ ਹੈ। ਇਸ ਦੀ ਇਹ ਅਹਿਮੀਅਤ ਪੂਰਵ ਇਤਿਹਾਸ ਕਾਲ-ਖੰਡਾਂ ਤੋਂ ਪ੍ਰਚਲਿਤ ਰਹੀ ਹੈ।

ਮਾਨਵ-ਵਿਗਿਆਨੀ ਅਤੇ ਸਮਾਜ-ਸ਼ਾਸਤਰੀਆਂ ਦੀ ਸੋਚ-ਦ੍ਰਿਸ਼ਟੀ ਤੋਂ ਅਸੀਂ ਜਾਣਦੇ ਹਾਂ ਕਿ ਮਨੁੱਖ ਜਾਤੀ ਨੇ ਜਦੋਂ ਹੋਸ਼ ਸੰਭਾਲਣੀ ਸ਼ੁਰੂ ਕੀਤੀ, ਉਸ ਨੇ ਆਪਣੇ ਅਤੇ ਆਪਣੀ ਜਾਤੀ ਜਾਂ ਕਬੀਲੇ ਦੇ ਹੋਰ ਮਾਲ-ਅਸਬਾਬ ਅਤੇ ਜਾਨਾਂ ਦੇ ਰੱਖ-ਰਖਾਓ, ਬਚਾਓ ਅਤੇ ਸੰਭਾਲ ਲਈ ਪਹਿਲਾਂ ਪਹਿਲ ਕਿਸੇ ‘ਅਵਨਧ ਸਾਜ਼’ ਜੋ ਢੋਲ ਦਾ ਹੀ ਪਹਿਲਾ ਕੋਈ ਰੂਪ ਹੋ ਸਕਦਾ ਹੈ, ਦਾ ਨਿਰਮਾਣ ਕੀਤਾ ਹੋਵੇਗਾ। ਅਜਿਹਾ ਪ੍ਰਮਾਣ ਸਾਨੂੰ ਕੁਝ ਇਕ ਸਰੋਤਾਂ ਤੋਂ ਵੀ ਮਿਲਦਾ ਹੈ, ਜਿਨ•ਾਂ ਵਿਚ ਸੰਕੇਤ ਹੈ ਕਿ ਮਾਨਵ ਨੇ ਆਪਣੇ ਮੁੱਢਲੇ ਸੰਚਾਰ ਰੂਪ ਨੂੰ ਸੰਕੇਤਕ ਤੌਰ ‘ਤੇ ਦੂਰੀ ਤੱਕ, ਜਿੱਥੇ ਕਿ ਉਸ/ਉਨ•ਾਂ ਦੀ ਆਵਾਜ਼ ਨਹੀਂ ਸੀ ਪੁੱਜ ਸਕਦੀ, ਉਥੇ ਆਵਾਜ਼ ਪਹੁੰਚਾਣ ਖ਼ਾਤਰ ‘ਢੋਲ’ ਦੇ ਮੁੱਢਲੇ ਰੂਪ ਨੂੰ ਸਿਰਜਿਆ ਅਤੇ ਇਸ ਨੂੰ ਇਸਤੇਮਾਲ ਕੀਤਾ ਸੀ। ‘ਢੋਲ’ ਦਾ ਇਹ ਮੁੱਢਲਾ ਰੂਪ ਉਨ•ਾਂ ਨੇ ਆਪਣੇ ਕੋਲ ਸ਼ਿਕਾਰ ਰਾਹੀਂ ਪ੍ਰਾਪਤ ਜਾਨਵਰਾਂ ਦੀ ਖੱਲ ਨੂੰ,ਧਰਤੀ ਵਿੱਚ ਟੋਆ ਪੁੱਟ ਕੇ, ਉਸ ਉਪਰ ਉਸ ਨੂੰ ਕਿੱਲਿਆ ਨਾਲ ਗੱਡ ਕੇ ਤੇ ਉਹਦੇ ‘ਤੇ ਚੋਟਾਂ ਮਾਰ ਮਾਰ ਕੇ ਬਣਾ ਲਿਆ ਸੀ। ਅਜਿਹੇ ਸਾਜ਼ ਦਾ ਉਲੇਖ ਵੇਦਾਂ ਵਿਚ ਵੀ ਉਪਲੱਬਧ ਹੈ, ਉਥੇ ਇਸ ਸਾਜ਼ ਨੂੰ ‘ਭੂ ਦੁਦੰਭੀ’ ਭਾਵ ‘ਧਰਤ ਸਾਜ਼’ ਦਾ ਨਾਂ ਦਿੱਤਾ ਗਿਆ ਹੈ। ਆਦਿ ਮਾਨਵ ਦਾ ਇਹ ਸਾਜ਼ ‘ਢੋਲ’ ਦਾ ਪਹਿਲਾ ਰੂਪ ਸੀ। ਇਸ ਉਪਰੰਤ ਉਨ•ਾਂ(ਆਦਿ ਕਬੀਲਿਆਂ) ਨੇ ਲੋੜ ਸਮਝੀ ਕਿ ਧਰਤੀ ਦੇ ਵਿੱਚੋਂ ਆਵਾਜ਼ ਪੈਦਾ ਕਰਨ ਨਾਲੋਂ ਧਰਤੀ ਦੇ ਉਤੋਂ ਕਿਉਂ ਨਾ ਅਜਿਹੀ ਆਵਾਜ਼ ਪੈਦਾ ਕੀਤੀ ਜਾਵੇ। ਸਿੱਟੇ ਵਜੋਂ ਵੱਡੇ ਤੇ ਚੌੜੇ ਦਰਖ਼ਤਾਂ ਦੇ ਤਾਣਿਆਂ ਨੂੰ ਵਿਚੋਂ ਖੋਖਲਾ ਕਰਕੇ, ਉਸ ਦੇ ਉਪਰ ਚਮੜੇ ਦੇ ਪੁੜਾਂ ਨੂੰ ਇਸ ਤਰ•ਾਂ ਜੜਿ•ਆ ਜਾਂ ਮੜਿ•ਆ ਜਾਣ ਲੱਗ ਪਿਆ ਕਿ ਉਸ ਦੇ ਵਿਚੋਂ ਹਵਾ ਕਿਸੇ ਪਾਸੇ ਬਾਹਰ ਨਾ ਨਿਕਲ ਸਕੇ। ਸਿੱਟਾ ਇਹ ਹੋਇਆ ਕਿ ਉਨ•ਾਂ ਦਾ ਇਹ ‘ਢੋਲ’ ਉਨ•ਾਂ ਦੇ ਰੱਖ ਰਖਾਓ, ਹੋਰ ਕਬੀਲਿਆਂ ਨੂੰ ਸਹਾਇਤਾ ਦੇਣ ਅਤੇ ਸਹਾਇਤਾ ਲੈਣ ਤੋਂ ਇਲਾਵਾ ਉਨ•ਾਂ ਦੇ ਮਨੋਰੰਜਨ ਦਾ ਵੀ ਚੰਗਾ ਮਾਧਿਅਮ ਬਣ ਗਿਆ। ਸ਼ਿਕਾਰ ਖਾਣ ਸਮੇਂ, ਕਿਸੇ ਜਿੱਤ ਸਮੇਂ ਜਾਂ ਕਿਸੇ ਹੋਰ ਖੁਸ਼ੀ ਦੇ ਅਵਸਰ ‘ਤੇ ਇਹ ਸਾਜ਼ ਵੱਜਣਾ ਜ਼ਰੂਰੀ ਹੋ ਗਿਆ। ਇਸ ਤਰ•ਾਂ ‘ਢੋਲ’ ਪੂਰਵ-ਇਤਿਹਾਸ, ਕਾਲ-ਖੰਡਾਂ ਵਿਚ ਪ੍ਰਚਲਿਤ ਰਿਹਾ ਮੁੱਢ-ਕਦੀਮੀ ਸਾਜ਼ ਹੈ। ਰਾਜ ਦਰਬਾਰਾਂ ‘ਚ ਭਾਵੇ ਇਸ ਨੂੰ ਸਤਿਕਾਰਯੋਗ ਅਤੇ ਮਿਲਣਯੋਗ ਸਥਾਨ ਨਹੀਂ ਮਿਲਿਆ ਪਰ ਫਿਰ ਵੀ ਉਨ•ਾਂ ਦੇ ਸੂਚਨਾ-ਜਗਤ ਦੇ ਪਾਸਾਰੇ ਨਾਲ ਇਹ ਜ਼ਰੂਰ ਜੁੜਿਆ ਰਿਹਾ ਹੈ।

ਲੋਕ-ਸਾਜ਼ ‘ਢੋਲ’ ਦੀ ਬਨਾਵਟ ਅਤੇ ਇਸ ਦੀ ਬਣਤਰ ਲਈ ਵਰਤੀ ਜਾਣ ਵਾਲੀ ਸਮੱਗਰੀ ਸਰਲ ਅਤੇ ਸੌਖਿਆ ਹੀ ਉਪਲਬਧ ਹੋ ਜਾਣ ਵਾਲੀ ਹੈ। ਪੰਜਾਬ ਵਿਚ ਵਧੇਰੇ ਕਰਕੇ ਅੰਬ ਦੀ ਲੱਕੜੀ ਤੋਂ ਅਤੇ ਬਾਹਰੀ ਸੂਬਿਆਂ ਵਿਚ ਜਿੱਥੇ ਅੰਬ ਦੀ ਲੱਕੜ ਉਪਲਬਧ ਨਹੀਂ ਹੁੰਦੀ ਉਥੇ ਕਟਹਲ,ਨਿੰਮ ਜਾਂ ਅਜਿਹੀ ਪੁਖ਼ਤ ਕਿਸਮ ਦੀ ਕਿਸੇ ਹੋਰ ਲੱਕੜ ਤੋਂ ਇਸ ਦਾ ਖੋਲ਼ ਬਣਾ ਲਿਆ ਜਾਂਦਾ ਹੈ। ਇਸ ਖੋਲ਼ ਦੀ ਬਣਤਰ ਬੇਲਣ ਆਕਾਰ ਦੀ ਹੁੰਦੀ ਹੈ। ਇਸ ਲੱਕੜ ਦੀ ਗੇਲੀ ਨੂੰ ਵਿਚੋਂ ਖੋਖਲਾ ਕਰਕੇ ਬਾਹਰੀ ਰੂਪ ‘ਚ ਬੇਲਣ ਆਕਾਰ ਦੇ ਦਿੱਤਾ ਜਾਂਦਾ ਹੈ, ਦੋਹਾਂ ਪਾਸਿਓਂ ਖਾਲੀ ਰਹਿਣ ਦਿੱਤਾ ਜਾਂਦਾ ਹੈ, ਜਿਸ ਉੱਤੇ ਊਠ ਜਾਂ ਬੱਕਰੇ ਦੀ ਖੱਲ, ਜੋ ਚੰਗੀ ਤਰ•ਾਂ ਤਿਆਰ ਕੀਤੀ ਗਈ ਹੁੰਦੀ ਹੈ, ਨੂੰ ਮੜ• ਦਿੱਤਾ ਜਾਂਦਾ ਹੈ। ਢੋਲ ਦੇ ਆਕਾਰ ਨੂੰ ਲੰਬਾਈ ਦੇ ਰੁਖ 70-80 ਸੈਂਟੀਮੀਟਰ ਤੱਕ ਰੱਖਿਆ ਜਾਂਦਾ ਹੈ। ਚੌੜਾਈ ਦੇ ਰੁਖ ਗੋਲਾਈ ਨੂੰ ਲਗਭਗ ਵਿਚਕਾਰੋਂ 35 ਸੈਂਟੀਮੀਟਰ ਅਤੇ ਬਾਹਰੀ ਦੋਹਾਂ ਮੂੰਹਾਂ ਵੱਲ, ਜਿਧਰ ਚਮੜਾ ਜੜਿ•ਆ ਹੁੰਦਾ ਹੈ, ਲਗਭਗ 30-32 ਸੈਂਟੀਮੀਟਰ ਤਕ ਰੱਖਿਆ ਜਾਂਦਾ ਹੈ। ਭਾਰਤ ਦੇ ਹੋਰ ਪ੍ਰਾਂਤਾਂ ਵਿਚ ਢੋਲ ਕੇ ਆਕਾਰ, ਲੰਬਾਈ, ਘੇਰਾ ਆਦਿ ਸੰਬੰਧੀ ਭਿੰਨਤਾ ਵੀ ਹੈ। ਹਰ ਢੋਲ ਵਿਚ ਦੋਹਾਂ ਮੂੰਹਾਂ/ਪਾਸਿਆਂ ਤੇ ਜਿੱਥੇ ਲੱਕੜੀ ਦੇ ਬੇਲਣ ਆਕਾਰ ਦਾ ਚਮੜਾ ਮੜਿ•ਆ ਜਾਂਦਾ ਹੈ, ਉਸ ਕਿਨਾਰੇ ਉੱਤੇ(ਦੋਹੀ ਪਾਸੀਂ) ਊਠ ਦੀ ਖੱਲ ਦੀ ਇਕ ਰੱਸੀ ਨੁਮਾ ਬੰਨ•ੀ ਜਾਂ ਮੜੀ ਜਾਂਦੀ ਹੈ, ਜਿਸ ਵਿਚ ਸੂਤ ਦੀਆਂ ਪੱਕੀਆਂ ਡੋਰੀਆਂ ਵੱਟ ਕੇ ਸਮੇਤ ਲੋਹੇ ਜਾਂ ਪਿੱਤਲ ਦੇ ਛੱਲਿਆ ਦੇ,ਪਰੋਅ ਦਿੱਤੀਆਂ ਜਾਂਦੀਆਂ ਹਨ। ਇਕ ਹੋਰ ਕੁੰਡਲ ਵੀ ਪਾਇਆ ਜਾਂਦਾ ਹੈ, ਜੋ ਇਨ•ਾਂ ਸਾਰੀਆਂ ਰੱਸੀਆਂ ਦਾ ਕੰਟਰੋਲ ਰੱਖਣ ਵਿਚ ਸਹਾਇਕ ਸਿੱਧ ਹੁੰਦਾ ਹੈ। ਸੂਤ ਦੀਆਂ ਡੋਰੀਆਂ ਅੰਗਰੇਜ਼ੀ ਦੇ ਅੱਖਰ ਐਕਸ(X) ਜਾਂ ਕਾਂਟੇ ਦੀ ਸ਼ਕਲ ਵਿਚ ਸੂਤਰਬੱਧ ਜੁੜੀਆਂ ਜਾਂਦੀਆਂ ਹਨ, ਤਾਂ ਜੋ ਚਮੜਾ ਢਿੱਲਾ ਪੈਣ ਤੇ ਛੱਲਿਆਂ ਨੂੰ ਖਿੱਚ ਕੇ, ਭਾਵ ਰੱਸੀਆਂ ਕੱਸ ਕੇ, ਢੋਲ ਨੂੰ ਕੱਸਿਆ ਜਾ ਸਕੇ।  ਢੋਲ ਤਿਆਰ ਕਰਨ ਸਮੇਂ ਉਸ ਦੇ ਪੁੜੇ ਨੂੰ ਅੰਦਰੋਂ ਇਕ ਖ਼ਾਸ ਕਿਸਮ ਦਾ ਮਸਾਲਾ ਵੀ ਲਗਾਇਆ ਜਾਂਦਾ ਹੈ,ਤਾਂ ਜੋ ਥਾਪ ਮਾਰਨ ਸਮੇਂ ਉਸ ਵਿੱਚੋਂ ਮੋਟੀ ਅਤੇ ਗਰਜਵੀਂ ਆਵਾਜ਼ ਕੱਢੀ ਜਾ ਸਕੇ।

ਢੋਲ ਨੂੰ ਵਜਾਉਣ ਵਾਸਤੇ ਦੋ ਤਰ•ਾਂ ਦੀਆਂ ਸੋਟੀਆਂ(ਛੜੀਆਂ) ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਕ ਹੱਥ ਵਿਚ (ਆਮ ਤੌਰ ‘ਤੇ ਸੱਜੇ ਹੱਥ ਵਿੱਚ) ਮੋਟੀ ਸੋਟੀ, ਜਿਸ ਨੂੰ ਡੱਗਾ ਵੀ ਕਿਹਾ ਜਾਂਦਾ ਹੈ, ਜੋ ਢੋਲ ਦੇ ਚਮੜੇ ਤੇ ਵੱਜਣ ਵਾਲੇ ਪਾਸਿਉਂ ਪ੍ਰਸ਼ਨ ਚਿੰਨ• ਵਾਂਗ ਅੱਗਿਓਂ ਗੋਲ ਅਤੇ ਪਿੱਛੇ ਹੱਥ ‘ਚ ਫੜ•ਨ ਵਾਲੇ ਥਾਂ ਤੋਂ ਸਿੱਧੀ ਹੁੰਦੀ ਹੈ। ਦੂਸਰੀ ਛੜੀ ਜਾਂ ਸੋਟੀ, ਜੋ ਆਮ ਤੋਰ ‘ਤੇ ਖੱਬੇ ਹੱਥ ਵਿਚ ਹੁੰਦੀ ਹੈ, ਉਹ ਸਿੱਧੀ ਬਾਂਸ ਦੀ ਬਣੀ ਹੋਈ ਪਰ ਪਤਲੀ ਛੜੀ ਹੁੰਦੀ ਹੈ, ਉਸ ਨੂੰ ‘ਕਾਨੀ’ ਵੀ ਕਿਹਾ ਜਾਂਦਾ ਹੈ। ਸਾਂਝੇ ਪੰਜਾਬ ਵਿੱਚ, ਪੱਛਮੀ ਪੰਜਾਬ ਦਾ ਸਿਆਲ ਕੋਟ ਅਤੇ ਗੁਜਰਾਤ ਜ਼ਿਲ•ਾ ਢੋਲ ਬਣਾਉਣ ਤੇ ਵਜਾਉਣ ਵਾਲਿਆਂ ਲਈ ਕਾਫ਼ੀ ਪ੍ਰਸਿੱਧ ਰਿਹਾ ਹੈ। ਦੇਸ਼ ਦੀ ਵੰਡ ਉਪਰੰਤ ਏਧਰਲੇ ਪੰਜਾਬ ਦੇ ਕਈ ਨਗਰਾਂ ਵਿੱਚ ਢੋਲ ਬਣਾਉਣ ਵਾਲੇ, ਢੋਲ ਵੇਚਣ ਵਾਲੇ ਉਪਲੱਬਧ ਹਨ ਪਰ ਅੰਮ੍ਰਿਤਸਰ ਅਤੇ ਪਟਿਆਲਾ ਇਸ ਕਾਰਜ ਲਈ ਖ਼ਾਸ ਮਹੱਤਤਾ ਰੱਖਦੇ ਹਨ। ਲੁਧਿਆਣਾ ਤੇ ਜਲੰਧਰ ਵਿਖੇ ਵੀ ਅਜਿਹੀ ਲੋਕ-ਸਿਰਜਣ ਕਲਾ ਦੀਆਂ ਉਦਹਾਰਣਾਂ ਉਪਲੱਬਧ ਹਨ।

ਢੋਲ ਵੱਜਦਾ ਵੇਖ ਕੇ ਭਾਵੇਂ ਹਰ ਵਿਅਕਤੀ ਚਿੱਤਵ ਲੈਂਦਾ ਹੈ ਕਿ ਉਹ ਵੀ ਢੋਲ ਵਜਾ ਸਕਦਾ ਹੈ ਪੰ੍ਰਤੂ ਇਹ ਬਿਲਕੁਲ ਸੌਖਾ ਕਾਰਜ ਨਹੀਂ ਹੈ। ਢੋਲ ਵਜਾਉਣ ਵਿਚ ਵਧੇਰੇ ਪ੍ਰਾਬੀਨ ਉਹੋ ਹੀ ਹਨ ਜਿਨ•ਾਂ ਨੇ ਇਹ ਕਲਾ ਪੀੜ•ੀ-ਦਰ ਪੀੜ•ੀ ਵਿਰਸੇ ਵਿਚ ਭਾਵ ਆਪਣੇ ਬੁਜ਼ਰਗਾਂ ਤੋਂ ਗ੍ਰਹਿਣ ਕੀਤੀ ਹੈ। ਆਮ ਢੋਲੀਆਂ ਨੂੰ ਪੇਸ਼ਾਵਰ ਢੋਲੀ ਬਣਨ ਹਿੱਤ ਅਜਿਹੀ ਕਲਾ ਮਾਹਿਰ ਢੋਲੀਆਂ ਤੋਂ ਸਿੱਖਣੀ ਪੈਂਦੀ ਹੈ। ਪੰਜਾਬ ਵਿਚ ਅਜਿਹਾ ਕਾਰਜ ਕਰਨ ਲਈ ਡੂਮ,ਜੋਗੀ,ਭਿਰਾਈ,ਸ਼ੇਖ਼ ਜਾਂ ਬਾਜ਼ੀਗਰ ਜਾਤੀਆਂ ਦੇ ਲੋਕ ਖ਼ਾਸ ਮੁਹਾਰਤ ਰੱਖਦੇ ਹਨ। ਪਰ ਹੁਣ ਇਹ ਕਸਬ ਇਨ•ਾਂ ਜਾਤੀਆਂ ਤਕ ਸੀਮਿਤ ਨਾ ਰਹਿ ਕੇ ਹੋਰ ਜਾਤੀ ਦੇ ਲੋਕਾਂ ਨੇ ਵੀ ਅਪਨਾਉਣਾ ਸ਼ੁਰੂ ਕਰ ਲਿਆ ਹੈ। ਪੰਜਾਬ ਵਿੱਚ ਹਮੇਸ਼ਾ ਖਲੋ ਕੇ ਜਾਂ ਹੌਲੀ ਹੌਲੀ ਤੁਰਦਿਆਂ ਫਿਰਦਿਆਂ ਹੀ ਢੋਲ ਵਜਾਉਣ ਦੀ ਪਰੰਪਰਾ ਰਹੀ ਹੈ,ਪਰ ਅਜੋਕੇ ਦੌਰ ਵਿੱਚ ਸਟੇਜੀ ਲੋੜਾਂ ਨੇ ਅਜਿਹੀ ਸਰਲ ਅਤੇ ਸਾਦੀ ਪੇਸ਼ਕਾਰੀ ਵਿਚ ਤਬਦੀਲੀ ਲੈ ਆਂਦੀ ਹੈ, ਜਿਸ ਦਾ ਪ੍ਰਮਾਣ ਵਿਸ਼ੇਸ਼ ਸਟੇਜੀ ਪ੍ਰੋਗਰਾਮਾਂ,ਜਿਨ•ਾਂ ਵਿੱਚ ਗੀਤ-ਸੰਗੀਤ ਮੰਡਲੀਆਂ ਜਾਂ ਆਰਕੈਸਟਰਾਂ ਆਦਿ ਹਨ,ਵਿਚੋਂ ਮਿਲਦਾ ਹੈ।

ਢੋਲ ਵਜਾਉਣ ਪ੍ਰਕਿਰਿਆ ਦੀਆਂ ਬਹੁਤ ਸਾਰੀਆਂ ਪਰਤਾਂ,ਭਿੰਨਤਾਵਾਂ ਅਤੇ ਵੰਨਗੀਆਂ ਹਨ। ਜੋ ਹਰੇਕ ਉਪ-ਖੇਤਰ ਜਾਂ ਪ੍ਰਾਂਤਕ ਲੋਕਾਂ ਦੇ ਮਨੁੱਖੀ ਹਾਵਾਂ-ਭਾਵਾਂ, ਪ੍ਰਕਿਰਤਕ ਵਾਯੂਮੰਡਲਾਂ, ਇਲਾਕਾਈ ਲੋੜਾਂ, ਰਹੁ-ਰੀਤਾਂ, ਮੇਲਿਆਂ-ਮੁਸਾਵਿਆਂ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਦੇ ਪ੍ਰਗਟਾਉ ਅਤੇ ਸੰਚਾਰ ਸੰਦਰਭਾਂ ਵਿਚੋਂ ਜਨਮੀਆਂ ਅਤੇ ਵਿਗਸੀਆਂ ਹੋਈਆਂ ਹਨ।

ਦੇਵੀ-ਦੇਵਤਿਆਂ, ਗੁਰੂ-ਪੀਰਾਂ, ਫਕੀਰਾਂ ਦੀਆਂ ਜਗ•ਾ ਤੇ ਸੁੱਖਣਾ ਲਾਹੁਣ ਜਾਣ ਸਮੇਂ ਢੋਲ ਦੀਆਂ ਧੁਨਾਂ ਤੇ ਥਾਪਾਂ, ਸਮਾਜਕ ਰਸਮਾਂ-ਰੀਤਾਂ ਜਿਵੇਂ ਮੁੰਡੇ ਦੇ ਜਨਮ ਸਮੇਂ, ਮੰਗਣੇ ਸਮੇਂ ਜਾਂ ਵਿਆਹ ਦੇ ਮੌਕੇ ਵੱਜਦੇ ਢੋਲ ਤੋਂ ਭਿੰਨ ਹੁੰਦੀਆਂ ਹਨ। ਰਾਜਨੀਤਿਕ ਅਤੇ ਪ੍ਰਸ਼ਾਸਨਿਕ ਮੰਤਵ ਲਈ ਵੱਜਦਾ ਢੋਲ ਮਹਿਜ ਇਕ ਆਰਡਰ ਜਾਂ ਸੂਚਨਾ ਦਾ ਹੀ ਵਾਹਕ ਜਾਪਦਾ ਹੈ,ਇਸ ਨੂੰ ਸੁਣ ਕੇ ਕੋਈ ਬਹੁਤੀ ਖ਼ੁਸ਼ੀ ਨਹੀਂ ਹੁੰਦੀ, ਸਗੋਂ ਰਜਵਾੜਾ ਸ਼ਾਹੀ ਸਮੇਂ, ਚੱਟੀਆਂ ਭਰਨ, ਹਰਜ਼ਾਨੇ ਲੱਗਣ ਦੀ ਸੂਚਨਾ ਮਿਲਣ ਦੇ ਹਵਾਲੇ ਹੀ ਮਿਲਦੇ ਹਨ।

ਢੋਲ ਤਾਂ ਖ਼ੁਸ਼ੀਆਂ ਦੇ ਸਮੇਂ ਹੀ ਸ਼ੋਭਦੇ ਹਨ, ਗਮੀਆਂ ‘ਚ ਨਹੀਂ। ਇਸੇ ਕਰਕੇ ਲੋਕ-ਸਾਹਿਤ ਸਿਰਜਣਾ ਅਤੇ ਵਿਸ਼ਿਸ਼ਟ ਸਾਹਿਤ ਸਿਰਜਨਹਾਰਿਆਂ ਨੇ ਢੋਲ ਨੂੰ ਖਾਸ ਅਹਿਮੀਅਤ ਦੇ ਕੇ ਇਸ ਦੀ ਹਰ ਪੱਖੋਂ ਸਲਾਹੁਤਾ ਕੀਤੀ ਹੈ :
ਪਹਿਲਾਂ ਤਾਂ ਨਾਮ ਲੈਣ ਰਾਮ ਦਾ, ਜਿੰਨ•ੇ ਸਾਰੀ ਦੁਨੀਆਂ ਵਸਾਈ
ਦੂਜਾ ਤਾਂ ਨਾਮ ਲੈਣਾ ਮਾਈ ਬਾਪ ਦਾ, ਜਿੰਨ•ੇ ਸੰਸਾਰ ਵਿਖਾਈ
ਚੜਿ•ਆ ਤਾਂ ਚੇਤ-ਵਿਸਾਖ, ਸਰਾਧਿਆ ਧਰਮ ਹੋਏ

ਵੱਜਿਆ ਢੋਲ ਆਪ ਰਾਮ ਜੀ ਪੁੰਨ ਗਿਣੇ।ਸਾਹਿਤ ਦੇ ਹੋਰ ਰੂਪਾਂ ਤੋਂ ਬਿਨਾਂ ਲੋਕ –ਸਿਮਰਤੀ, ਲੋਕ-ਵਿਸ਼ਵਾਸਾਂ,ਅਖਾਣਾਂ,ਲੋਕ ਸਿਆਣਪਾਂ, ਮੁਹਾਵਰਿਆਂ ਅਤੇ ਬੁਝਾਰਤਾਂ ਜਿਹੇ ਲੋਕ-ਸਾਹਿਤ ਦੇ ਰੂਪਾਂ ‘ਚ ਵੀ ਢੋਲ ਦਾ ਵਿਸ਼ੇਸ਼ ਵਰਣਨ ਹੈ।

ਨਿਰਸੰਦੇਹ, ਢੋਲ ਪੰਜਾਬੀਅਤ ਦੀ ਆਨ ਤੇ ਸ਼ਾਨ ਹੈ। ਢੋਲ ਪੰਜਾਬੀਆਂ ਦੀ ਇੱਜ਼ਤ, ਆਬਰੂ, ਬੀਰਤਾ, ਨਿਡਰਤਾ, ਸਾਹਸ, ਕੁਰਬਾਨੀ, ਪਿਆਰ, ਤਿਆਗ ਅਤੇ ਮੌਜ ਮਸਤੀ ਦਾ ਨਾਂ ਹੈ। ਰੱਬ ਕਰੇ ਖੁਸ਼ੀਆਂ ਦੇ ਢੋਲ ਵੱਜਦੇ ਰਹਿਣ, ਸੁੱਚੇ ਸੱਚੇ ਪ੍ਰਾਬੀਨ ਢੋਲੀਆਂ ਦੀਆਂ ਪੀੜ•ੀਆਂ ਅੱਗੇ ਵਧਦੀਆਂ ਰਹਿਣ।

ਡਾ. ਜਗੀਰ ਸਿੰਘ ਨੂਰ

Leave a Reply

Your email address will not be published. Required fields are marked *

Tu nahi badla!

…ਜੋ ਸਿਨੇਮਾ ਘਰ ਤੱਕ ਨਹੀਂ ਪਹੁੰਚ ਸਕੀਆਂ