ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਹੁਣ 21 ਜੁਲਾਈ ਨੂੰ ਅਤੇ ‘ਕਰੇਜ਼ੀ ਟੱਬਰ’ 7 ਜੁਲਾਈ ਨੂੰ ਰਿਲੀਜ਼ ਹੋਵੇਗੀ। ਦੋਵਾਂ ਫ਼ਿਲਮਾਂ ਦੀ ਟੀਮ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਇਹ ਤਬਦੀਲੀ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਵੇਂ ਫ਼ਿਲਮਾਂ ਇਕੋ ਤਰੀਕ 7 ਜੁਲਾਈ ਨੂੰ ਰਿਲੀਜ਼ ਹੋਣੀਆਂ ਸਨ। ਠੱਗ ਲਾਈਫ਼ ‘ਚ ਹਰੀਸ਼ ਵਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦਕਿ ਕਰੇਜ਼ੀ ਟੱਬਰ ਦਾ ਹੀਰੋ ਵੀ ਹਰੀਸ਼ ਵਰਮਾ ਹੀ ਹੈ। ਦੋਵਾਂ ਫ਼ਿਲਮਾਂ ਦੇ ਪੋਸਟਰ ਵੀ ਸੋਸ਼ਲ ਮੀਡੀਆ ‘ਤੇ ਆ ਚੁੱਕੇ ਸਨ। ਠੱਗ ਲਾਈਫ਼ ਦੇ ਪੋਸਟਰ ਅਤੇ ਸਟੈਂਡੀਜ ਪੰਜਾਬ ਦੇ ਲਗਭਗ ਸਾਰੇ ਸਿਨੇਮਾਘਰਾਂ ‘ਚ ਪਹੁੰਚ ਚੁੱਕੇ ਸਨ। ਦੋਵਾਂ ਫ਼ਿਲਮਾਂ ਦੀ ਟੀਮ ‘ਚ ਕੋਈ ਤਾਲਮੇਲ ਨਹੀਂ ਸੀ। ਇਸ ਦੌਰਾਨ ਦੋਵਾਂ ਫ਼ਿਲਮਾਂ ਦਾ ਹੀਰੋ ਹਰੀਸ਼ ਵਰਮਾ ਵੀ ਬੁਰੀ ਤਰ•ਾ ਫ਼ਸਿਆ ਹੋਇਆ ਸੀ। ਉੱਘੇ ਫ਼ਿਲਮ ਡਿਸਟੀਬਿਊਟਰ ਤੇ ਨਿਰਮਾਤਾ ਵਿਵੇਕ ਓਹਰੀ ਅਤੇ ਸਪਨ ਮਨਚੰਦਾ ਦੀ ਦਖਲਅੰਦਾਜ਼ੀ ਨਾਲ ਦੋਵਾਂ ਫ਼ਿਲਮਾਂ ਦੀਆਂ ਟੀਮਾਂ ਨੇ ਇਕੋ ਦਿਨ ਦੋਵੇਂ ਫ਼ਿਲਮਾਂ ਨਾ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਇਨ•ਾਂ ਦੋਵਾਂ ਫ਼ਿਲਮਾਂ ਠੱਗ ਲਾਈਫ ਤੇ ਕਰੇਜ਼ੀ ਟੱਬਰ ਦੇ ਨਿਰਦੇਸ਼ਕ ਮੁਕੇਸ਼ ਵੋਹਰਾ ਤੇ ਅਜੇ ਚੰਡੋਕ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਦੋਵਾਂ ਫ਼ਿਲਮਾਂ ਦੇ ਨਿਰਮਾਤਾ ਸ ਚਰਨਜੀਤ ਸਿੰਘ ਵਾਲੀਆ, ਤੇਗਵੀਰ ਸਿੰਘ ਵਾਲੀਆ ਅਤੇ ਨਵੀਨ ਟਾਕ ਦੀ ਵੀ ਇਹ ਪਹਿਲੀ ਪੰਜਾਬੀ ਫ਼ਿਲਮਾਂ ਹੈ। ਦੋਵਾਂ ਫ਼ਿਲਮਾਂ ‘ਚ ਹੀ ਹਰੀਸ਼ ਵਰਮਾ ਅਤੇ ਯੋਗਰਾਜ ਸਿੰਘ ਦੀ ਬਾਪ ਬੇਟੇ ਦੀ ਜੋੜੀ ਦਿਖਾਈ ਗਈ ਹੈ। ‘ਠੱਗ ਲਾਈਫ਼’ ਨੂੰ ਮਨੀਸ਼ ਸਾਹਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਦਕਿ ਕਰੇਜ਼ੀ ਟੱਬਰ ਨੂੰ ਵਿਵੇਕ ਓਹਰੀ ਦੀ ਕੰਪਨੀ ‘ਗਲੋਬਲ ਮੂਵੀਜ਼’ ਰਿਲੀਜ਼ ਕਰ ਰਹੀ ਹੈ। ਜੇਕਰ ਇਹ ਦੋਵੇਂ ਫ਼ਿਲਮਾਂ ਇਕੋ ਦਿਨ ਰਿਲੀਜ਼ ਹੁੰਦੀਆਂ ਤਾਂ ਦੋਵਾਂ ਫ਼ਿਲਮਾਂ ਲਈ ਤਾਂ ਘਾਤਕ ਹੈ ਹੀ ਸੀ ਬਲਕਿ ਪੰਜਾਬੀ ਸਿਨੇਮੇ ਲਈ ਵੀ ਨੁਕਸਾਨਦੇਹ ਸੀ। ਪਰ ਠੱਗ ਲਾਈਫ਼ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਵਾਲੀਆ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਆਪਣੀ ਫ਼ਿਲਮ 7 ਜੁਲਾਈ ਦੀ ਥਾਂ 21 ਜੁਲਾਈ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਬੇਸ਼ੱਕ ਇਸ ਦਿਨ ਵੀ ਸਤਿੰਦਰ ਸਰਤਾਜ ਦੀ ਫ਼ਿਲਮ ‘ਬਲੈਕ ਪ੍ਰਿੰਸ’ ਰਿਲੀਜ਼ ਹੋ ਰਹੀ ਹੈ, ਪਰ 7 ਜੁਲਾਈ ਨੂੰ ਇਕੋ ਹੀਰੋ ਦੀਆਂ ਦੋ ਫ਼ਿਲਮਾਂ ਦੇ ਰਿਲੀਜ਼ ਹੋਣ ਨਾਲ ਜੋ ਮਾਰ ਪੈਣੀ ਸੀ, ਉਸ ਤੋਂ ਜ਼ਰੂਰ ਬਚਾਅ ਹੋ ਗਿਆ ਹੈ।
in News
ਠੱਗ ਲਾਈਫ਼’ ਤੇ ‘ਕਰੇਜ਼ੀ ਟੱਬਰ’ ਨੇ ਪ੍ਰੋਡਿਊਸਰਾਂ ਨੇ ਦਿਖਾਈ ਸਿਆਣਪ, ਬਦਲੀਆਂ ਤਰੀਕਾਂ


