ਕੈਨੇਡਾ ‘ਚ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ 150 ਸਾਲਾ ਦਿਵਸ ਦੇ ਜਸ਼ਨ ਮਨਾਏ ਗਏ ਹਨ। ਕੈਨੇਡਾ ਦਿਵਸ ‘ਤੇ ਉਥੋਂ ਦੀ ਸੰਸਦ ‘ਚ ਜਿਹੜਾ ਗੀਤ ਗੂੰਜ਼ਿਆ ਹੈ, ਉਹ ਗੀਤ ਪੰਜਾਬ ਦੇ ਦਿਲਖੁਸ਼ ਥਿੰਦ ਨੇ ਤਿਆਰ ਕੀਤਾ ਹੈ। ਦਿਲਖੁਸ਼ ਨੇ ਉਸ ਗੀਤ ਨਾ ਕੇਵਲ ਸੰਗੀਤ ਤਿਆਰ ਕੀਤਾ ਬਲਕਿ ਗਾਇਕ ਬਲਜਿੰਦਰ ਸੇਖਾਂ ਨਾਲ ਮਿਲਕੇ ਇਹ ਗੀਤ ਲਿਖਿਆ ਵੀ ਹੈ। ਮੁਹਾਲੀ ਵਿਖੇ ਆਪਣਾ ਸਟੂਡੀਓ ਚਲਾ ਰਹੇ ਦਿਲਖੁਸ਼ ਨੇ ਦੱਸਿਆ ਕਿ ਜਿਵੇਂ ਭਾਰਤ ਦਾ ਨਾਅਰਾ ਹੈ ‘ਮੇਰਾ ਦੇਸ਼ ਮਹਾਨ’ ਉਸੇ ਤਰ•ਾਂ ਕੈਨੇਡਾ ਦਾ ਨਾਅਰਾ ਹੈ ‘ਗੋਅ ਕੈਨੇਡਾ’। ਕੈਨੇਡਾ ਦੇ ਨਾਅਰੇ ‘ਤੇ ਹੀ ਉਨ•ਾਂ ਨੇ ਇਹ ਗੀਤ ਤਿਆਰ ਕੀਤਾ ਸੀ, ਜਿਸ ਨੂੰ ਕੈਨੇਡਾ ਵੱਸਦੇ ਉਸਦੇ ਦੋਸਤ ਗਾਇਕ ਬਲਜਿੰਦਰ ਸੇਖਾਂ ਨੇ ਗਾਇਆ। ਇਹ ਗੀਤ ਕੈਨੇਡਾ ਦੀ ਸੰਸਦ ‘ਚ ਅਤੇ ਹੋਰ ਜਨਤਕ ਥਾਵਾਂ ‘ਤੇ ਚਲਾਇਆ ਗਿਆ। ਪੰਜਾਬੀ ਦਾ ਇਹ ਪਹਿਲਾ ਗੀਤ ਹੋਵੇਗਾ ਜਿਸ ਨੂੰ ਕੈਨੇਡਾ ਦੇ ਮੇਨ ਸਟਰੀਮ ਮੀਡੀਆ ਸੀਬੀਸੀ, ਸੀਟੀਵੀ ਤੇ ਸੀਪੀ ਨੇ ਲਗਾਤਾਰ ਚਲਾਇਆ। ਇਸ ਗੀਤ ਨੂੰ ਯੂ ਟਿਊਬ ‘ਤੇ ਵੱਡਾ ਹੰਗਾਰਾ ਮਿਲਿਆ ਹੈ। ਇਸ ਗੀਤ ‘ਚ ਇੰਗਲਿਸ਼ ਰੈਪ ਕਨੇਡੀਅਨ ਕਲਾਕਾਰ ਸਾਹਿਕ ਕੇ ਅਤੇ ਹੈਰੀ ਸੰਧੂ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਪਹਿਲਾ ਗੀਤ ਹੈ ਜਿਸ ਨੂੰ ਅੰਗਰੇਜ਼ੀ ਦੇ ਨਾਲ ਨਾਲ ਕੈਨੇਡਾ ਦੀ ਮੂਲ ਭਾਸ਼ਾ ਫ਼੍ਰੈਚ ਵਿੱਚ ਵੀ ਅਨੁਵਾਦ ਕੀਤਾ ਗਿਆ। ਕਾਬਲੇਗੌਰ ਹੈ ਕਿ ਦਿਲਖੁਸ਼ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਇੰਡਸਟਰੀ ‘ਚ ਸਗਰਮਰ ਹੈ, ਉਹ ਜਿਥੇ ਸੈਂਕੜੇ ਗੀਤਾਂ ਦਾ ਮਿਊਜ਼ਿਕ ਤਿਆਰ ਕਰ ਚੁੱਕਾ ਹੈ, ਉਥੇ ਕਈ ਸਟੇਜ ਸ਼ੋਅਜ਼ ਲਈ ਵੀ ਸੰਗੀਤ ਦੇ ਚੁੱਕਾ ਹੈ। ਅਦਾਕਾਰ ਵਜੋਂ ਵੀ ਉਹ ਹਰਭਜਨ ਮਾਨ ਦੀ ਫ਼ਿਲਮ ‘ਹਾਣੀ’ ਅਤੇ ‘ਗੱਦਾਰ’ ਸਮੇਤ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕਾ ਹੈ।


