ਚੰਨਾ ਮੇਰਿਆ : ਨਵਾਂ ਵਿਸ਼ਾ, ਨਵਾਂ ਤਜਰਬਾ ਪਰ ਹੌਂਸਲੇ ਦੀ ਘਾਟ

Posted on July 17th, 2017 in Movie Review

ਦੋ ਕੁ ਮਹੀਨੇ ਪਹਿਲਾਂ ਅਖਬਾਰ ਪੜ•ਦਿਆਂ ਸਰਸਰੀ ਇਕ ਖ਼ਬਰ ‘ਤੇ ਨਜ਼ਰ ਪਈ ਸੀ। ਖ਼ਬਰ ਸੀ ਕਿ ਅਬੋਹਰ ਵੱਲ ਦੇ ਇਕ ਵਿਅਕਤੀ ਨੇ ਆਪਣੇ ਮੁੰਡੇ ਨਾਲ ਮਿਲ ਕੇ ਆਪਣੀ ਧੀ ਤੇ ਜਵਾਈ ਦਾ ਕਤਲ ਕਰ ਦਿੱਤਾ। ਕੁੜੀ ਦਾ ਕਸੂਰ ਇਹ ਸੀ ਕਿ ਉਹਨੇ ਕਤਲ ਤੋਂ ਕਰੀਬ ਡੇਢ ਕੁ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਪਿੰਡ ਦੇ ਹੀ ਹੇਠਲੀ ਸ਼੍ਰੇਣੀ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਵੇਂ ਜਣੇ ਬਠਿੰਡੇ ਰਹਿਣ ਲੱਗੇ ਸਨ, ਦੋਵੇਂ ਨੌਕਰੀ ਕਰਦੇ ਸਨ ਤੇ ਪਰਿਵਾਰ ਚਲਾ ਰਹੇ ਸੀ। ਅਣਖ ਖ਼ਾਤਰ ਕਤਲ ਦੀ ਇਹ ਪਹਿਲੀ ਘਟਨਾ ਨਹੀਂ ਸੀ, ਪੰਜਾਬ ਤਰੱਕੀ ਕਰ ਚੁੱਕਿਆ ਹੈ ਪਰ ਮਾਨਸਿਕਤਾ ਅਜੇ ਵੀ ਉਥੇ ਹੀ ਖੜ•ੀ ਹੈ। ਅਣਖ ਖ਼ਾਤਰ ਕਤਲ ਸੁਮੱਚੇ ਦੇਸ਼ ਦੀ ਸਮੱਸਿਆ ਹੈ। ਮਰਾਠੀ ਭਾਸ਼ਾ ਦੀ ਬਹੁਚਰਚਿਤ ਫ਼ਿਲਮ ‘ਸੈਰਾਟ’ ਇਸੇ ਵਿਸ਼ੇ ‘ਤੇ ਬਣੀ ਸੀ। ਇਸੇ ਫ਼ਿਲਮ ਦਾ ਹੀ ਰੀਮੇਕ ਪੰਜਾਬੀ ‘ਚ ‘ਚੰਨਾ ਮੇਰਿਆ’ ਦੇ ਨਾਂ ਹੇਠ ਲੰਘੇ ਸ਼ੁੱਕਰਵਾਰ ਰਿਲੀਜ਼ ਹੋਇਆ। ਫ਼ਿਲਮ ਦਾ ਨਿਰਦੇਸ਼ਕ ਗੋਰਿਆਂ ਨੂੰ ਦਫ਼ਾ ਕਰੋ ਤੇ ਬੰਬੂਕਾਟ ਵਰਗੀਆਂ ਸਫ਼ਲ ਫ਼ਿਲਮਾਂ ਬਣਾ ਚੁੱਕਿਆ ਪੰਕਜ ਬਤਰਾ ਹੈ। ਨਿੰਜਾ, ਪਾਇਲ ਰਾਜਪੂਤ, ਯੋਗਰਾਜ ਸਿੰਘ ਤੇ ਅੰਮ੍ਰਿਤ ਮਾਨ ਫ਼ਿਲਮ ਦੇ ਮੁੱਖ ਪਾਤਰ ਹਨ। ਜਿਨ•ਾਂ ਦੇ ਨਾਗਰਾਜ ਮੁੰਜਲੇ ਦੀ ‘ਸੈਰਾਟ’ ਦੇਖੀ ਹੈ। ਉਹ ‘ਚੰਨਾ ਮੇਰਿਆ’ ਦੇ ਪੱਧਰ ਤੋਂ ਵਾਕਫ਼ ਹੋਣਗੇ ਹੀ।
ਫ਼ਿਲਮ ਦਾ ਵਿਸ਼ਾ ਬਹੁਤ ਕਮਾਲ ਦਾ ਹੈ। ਪੜ•ੇ ਲਿਖੇ ਦੇਸ਼ ‘ਚ ਅੱਜ ਵੀ ਅਣਖ ਖ਼ਾਤਰ ਕਤਲ ਹੁੰਦੇ ਹਨ। ਇਹ ਵਿਸ਼ਾ ਪਰਿਵਾਰਾਂ ਤੋਂ ਬਾਹਰੀ ਹੋ ਕੇ ਭੱਜ ਕੇ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀਆਂ ਨੂੰ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ ਕੁਝ ਵਿਚਾਰਨ ਦੀ ਸਲਾਹ ਦਿੰਦਾ ਹੈ। ਇਸ ਫ਼ਿਲਮ ਨੂੰ ਲੈ ਕੇ ਦੋ ਤਰ•ਾਂ ਦੀ ਰਾਇ ਉਭਰ ਰਹੀ ਹੈ ਇਕ ਵਰਗ ਫ਼ਿਲਮ ਨੂੰ ਪਸੰਦ ਕਰ ਰਿਹਾ ਹੈ ਤੇ ਇਕ ਵਰਗ ਨਾ ਪਸੰਦ। ਬਹੁ ਗਿਣਤੀ ਲੋਕਾਂ ਨੂੰ ਇਸ ਦਾ ਕਲਾਈਮੈਕਸ ਰਾਸ ਨਹੀਂ ਆ ਰਿਹਾ। ਕਲਾਈਮੈਕਸ ਦੇ ਮਾਮਲੇ ‘ਚ ਮੈਂ ਨਿਰਦੇਸ਼ਕ ਨਾਲ ਸਹਿਮਤ ਹਾਂ। ਅਜਿਹੀਆਂ ਫ਼ਿਲਮਾਂ ਦਾ ਕਲਾਈਮੈਕਸ ਇਕ ਸੁਆਲ ‘ਤੇ ਖ਼ਤਮ ਹੋਣਾ ਚਾਹੀਦਾ ਹੈ। ਪੰਜਾਬੀ ਦਰਸ਼ਕ ਹੈਪੀ ਐਂਡਿੰਗ ਦੇਖਣ ਦੇ ਆਦੀ ਹਨ, ਸੋ ਉਹਨਾਂ ਲਈ ਇਹ ਨਵੀਂ ਗੱਲ ਸੀ। ਸੈਰਾਟ ਦਾ ਕਲਾਈਮੈਕਸ ਹੀ ਇਹੋ ਹੀ ਸੀ। ਪਰ ਹਾਂ, ਨਿਰਦੇਸ਼ਕ ਨੇ ਇਸ ਫ਼ਿਲਮ ਲਈ ਬਹੁਤਾ ਕੁਝ ਨਹੀਂ ਕੀਤਾ ਜਾਪਦਾ ਹੈ। 95 ਫ਼ੀਸਦੀ ਫ਼ਿਲਮ ਸੈਰਾਟ ਵਾਂਗ ਹੀ ਫ਼ਿਲਮਾਈ ਗਈ ਹੈ। ਇਥੋਂ ਤੱਕ ਕਿ ਸੀਨ• ਫਰੇਮਿੰਗ, ਟੇਕਿੰਗ ਤੇ ਸੰਵਾਦ ਵੀ ਬਦਲੇ ਨਹੀਂ ਗਏ। ਖ਼ੈਰ, ਰੀਮੇਕ ਬਣਾਉਂਦਿਆਂ ਨਿਰਦੇਸ਼ਕ ਕੋਲ ਇਹ ਖੁੱਲ• ਵੀ ਹੁੰਦੀ ਹੈ। ਪਰ ਨਿਰਦੇਸ਼ਕ ਦੀ ਕਰੇਟੀਵਿਟੀ ਕਿਥੇ ਹੈ????
ਫ਼ਿਲਮ ਦੇ ਕੰਟੈਂਟ ਵਿੱਚ ਜੋ ਅਸਲ ਟੱਕਰ ਸੀ, ਉਹ ਇੰਟਰ ਕਾਸਟ ਲਵ ਤੇ ਮੈਰਿਜ ਦੀ ਸੀ। ਚੰਨਾ ਮੇਰਿਆ ‘ਚ ਇਕ ਟੱਕਰ ਅਮੀਰ ਤੇ ਗਰੀਬ ਦੇ ਰੂਪ ‘ਚ ਦਿਖਾਈ ਗਈ। ਪਰ ਇਥੇ ਨਿਰਦੇਸ਼ਕ ਬਹੁਤ ਵਧੀਆ ਤਰੀਕੇ ਨਾਲ ਫ਼ਿਲਮ ਦਾ ਗ੍ਰਾਫ ਚੁੱਕ ਸਕਦਾ ਸੀ। ਹੀਰੋਇਨ ਦਾ ਬਾਪ ਐਮ ਐਲ ਏ ਹੈ। ਪਰ ਨਾ ਉਸਦੇ ਘਰ ਕੋਈ ਗੱਡੀ ਨਜ਼ਰ ਆਉਂਦੀ ਹੈ ਨਾ ਕੋਈ ਗੰਨਮੈਨ, ਇਕ ਹੋਮਗਾਰਡੀਆ ਜ਼ਰੂਰ ਹੈ, ਜੋ ਸਿਰਫ ਗੇਟ ‘ਤੇ ਖੜ•ਾ ਰਹਿੰਦਾ ਹੈ। ਪੰਜ ਸਾਲ ਉਸਦੀ ਕੁੜੀ ਘਰੋਂ ਭੱਜ ਕੇ ਡਲਹੋਜ਼ੀ ਰਹਿੰਦੀ ਹੈ ਤੇ ਉਸਨੂੰ ਖ਼ਬਰ ਤੱਕ ਨਹੀਂ ਮਿਲਦੀ। ਮੁੰਡੇ ਦੀ ਜਨਮ ਦਿਨ ਪਾਰਟੀ ਹੁੰਦੀ ਤੇ ਕੋਈ ਵੀ ਵੀਆਈਵੀ ਨਜ਼ਰ ਨਹੀਂ ਆਉਂਦਾ। ਇਥੇ ਉਹ ਸਮਾਜਿਕ ਵਿਖਰੇਟਾ ਕ੍ਰੇਟ ਕਰ ਸਕਦਾ ਸੀ। ਜੇ ਹੋਰ ਨਹੀਂ ਤਾਂ ਮੇਕਰ ਕਹਾਣੀ ਨੂੰ ਸਿੱਖ ਧਰਮ ਵਿੱਚ ਜੱਟ ਤੇ ਗੈਰ ਜੱਟ ਦੀ ਟੈਨਸ਼ਨ ‘ਚ ਪਾ ਦਿੰਦੇ ਤਾਂ ਸਟੋਰੀ ਵਿੱਚ ਜਾਨ ਪੈ ਜਾਣੀ ਸੀ। ਪਰ ਇਹੋ ਜਿਹੇ ਕੰਮ ਬਹੁਤ ਹੌਂਸਲਾ ਚਾਹੀਦਾ ਹੈ।
ਕਿਸੇ ਵੀ ਭਾਸ਼ਾ ਦੀ ਫ਼ਿਲਮ ਦਾ ਰੀਮੇਕ ਬਣਾਉਂਦਿਆਂ ਸਭ ਤੋਂ ਵੱਡਾ ਚੈਲੇਂਜ ਹੁੰਦਾ ਹੈ ਕਲਚਰ ਦੀ ਟਰਾਂਸਫਰਮੇਸ਼ਨ ਦਾ। ਕਿਉਂਕਿ ਹਰ ਕਲਚਰ ਦੇ ਲੋਕਾਂ ਦਾ ਦੂਜਿਆਂ ਨਾਲੋਂ ਰਹਿਣਾ ਸਹਿਣਾ, ਸੋਚਣਾ ਤੇ ਜਿਉਣ ਦੇ ਢੰਗ ਦੂਜੇ ਨਾਲੋਂ ਵੱਖਰੇ ਹੁੰਦੇ ਹਨ। ਇਸ ਐਂਗਲ ਤੋਂ ਚੰਨਾ ਮੇਰਿਆ ਦੇ ਤਿੰਨ ਚਾਰ ਸੀਨ, ਪ੍ਰਸੰਗ ਹੀ ਇਸ ਫ਼ਿਲਮ ਦੇ ਮਰਾਠੀ ਤੋਂ ਪੰਜਾਬੀ ਕਲਚਰ ਵਿੱਚ ਨਾਕਾਮੀ ਨੂੰ ਦਰਸਾਉਂਦੇ ਹਨ। ਪਹਿਲਾ ਹੈ ਖੂਹ ਦਾ ਦ੍ਰਿਸ਼, ਜੋ ਮਹਾਂਰਾਸ਼ਟਰ ਵਿੱਚ ਅੱਜ ਵੀ ਆਮ ਹੈ ਪਰ ਪੰਜਾਬ ਵਿੱਚੋਂ ਨਾ ਸਿਰਫ ਇਸ ਤਰ•ਾ ਦੇ ਖੂਹ ਖ਼ਤਮ ਹੋ ਚੁੱਕੇ ਹਨ , ਸਗੋਂ ਕੁੜੀਆਂ ਦਾ ਇਸ ਤਰ•ਾਂ ਨਹਾਉਣ ਜਾਣਾ ਅਜੌਕੇ ਪੰਜਾਬ ‘ਚ ਕਿਤੇ ਨਹੀਂ ਸੁਣੀਦਾ। ਦੂਜਾ ਐਮ ਐਲ ਏ ਦੀ ਗੁੰਡਾਗਰਦੀ ਦੀ ਹੱਦ। ਉਹ ਸ਼ਰੇਆਮ ਇਕ ਮੁੰਡਾ ਮਾਰ ਦਿੰਦਾ ਹੈ (ਹੀਰੋ, ਜਿਹੜਾ ਕਿ ਉਸਦੀ ਕੁੜੀ ਨਾਲ ਫੜਿਆ ਗਿਆ ਨੂੰ ਛੱਡ ਦਿੰਦਾ ਹੈ ਤਾਂਕਿ ਕਹਾਣੀ ਚੱਲਦੀ ਰਹੇ) ਪਰ ਕੋਈ ਰੋਲਾ ਨਹੀਂ ਪੈਂਦਾ। ਪੁਲਿਸ ਤੱਕ ਨਹੀਂ ਆਉਂਦੀ। ਉਸੇ ਐਮ ਐਲ ਏ ਦਾ ਮੁੰਡਾ ਇਕ ਪ੍ਰੋਫੈਸਰ ਦੇ ਥੱਪੜ ਮਾਰ ਦਿੰਦਾ ਹੈ ਤੇ ਅਗਲੇ ਦਿਨ ਉਹ ਮਾਫੀ ਮੰਗਣ ਵੀ ਆ ਜਾਂਦਾ ਹੈ। ਲੇਖਕ ਨੂੰ ਪਤਾ ਹੀ ਨਹੀਂਕਿ ਇਹ ਸਭ ਕੁਝ ਮਹਾਂਰਾਸ਼ਟਰ ‘ਚ ਹੀ ਹੁੰਦਾ ਹੈ। ਇਹੋ ਜਿਹੀ ਗੁੰਡਾਗਰਦੀ ਤੇ ਧੌਂਸ ਪੰਜਾਬ ‘ਚ ਨਹੀਂ ਚੱਲਦੀ। ਇਥੇ ਤਾਂ ਟੀਚਰ ਯੂਨੀਅਨਾਂ ਅਗਲੇ ਦਿਨ ਹੀ ਚੱਕਾ ਜਾਮ ਕਰ ਦਿੰਦੀਆਂ ਹਨ। ਇਹ ਸੀਨ• ਫ਼ਿਲਮ ‘ਚ ਪਾਇਆ ਕਿਉਂ ਗਿਆ, ਇਸ ਦਾ ਹੀ ਸਮਝ ਨਹੀਂ ਲੱਗੀ। ਇਸ ਤਰ•ਾਂ ਫ਼ਿਲਮ ਦਾ ਜੋ ਵਾਤਾਵਰਣ ਹੈ ਉਹ ਪੰਜਾਬੀ ਹੋ ਕੇ ਵੀ Àਪਰਾ ਲੱਗਦਾ ਹੈ। ਇਹ ਪਿੰਡ ‘ਚ ਸਾਰੀ ਕਹਾਣੀ ਚੱਲ ਰਹੀ ਹੈ ਤੇ ਦੋ ਚਾਰ ਪਾਤਰਾਂ ਤੋਂ ਬਿਨਾਂ ਕੋਈ ਵੀ ਪਾਤਰ ਉਭਰਕੇ ਸਾਹਮਣੇ ਨਹੀਂ ਆਉਂਦਾ। ਹੀਰੋਇਨ ਦੇ ਨਾਲ ਇਕ ਸਹੇਲੀ ਘਰ ਬਾਹਰ ਹਰ ਕਿਤੇ ਤੁਰੀ ਫਿਰਦੀ ਹੈ। ਅਖੀਰ ਤੱਕ ਪਤਾ ਨਹੀਂ ਲੱਗਦਾ ਕਿ ਉਹ ਕੌਣ ਹੈ।
ਜਿਥੋਂ ਤੱਕ ਐਕਟਿੰਗ ਦਾ ਸੁਆਲ ਹੈ। ਹੀਰੋ ਨਿੰਜਾ, ਹੀਰੋਇਨ ਪਾਇਲ ਰਾਜਪੂਤ ਤੇ ਖਲਨਾਇਕ ਅੰਮ੍ਰਿਤ ਮਾਨ ਤਿੰਨੋਂ ਨਵੇਂ ਹਨ। ਤਿੰਨਾਂ ਦਾ ਕੰਮ ਸੋਹਣਾ ਹੈ, ਪਰ ਕੁੜੀ ਦੋ ਰਤੀਆਂ ਉੱਤੇ ਰਹੀ। ਨਿੰਜੇ ਤੇ ਅੰਮ੍ਰਿਤ ਮਾਨ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬੀ ਸਿਨੇਮੇ ਦੇ ਅਗਲੇ ਸਿਤਾਰੇ ਹੋਣਗੇ। ਕਰਮਜੀਤ ਅਨਮੋਲ ਤੇ ਯੋਗਰਾਜ ਸਿੰਘ ਦਿਨੋਂ ਦਿਨ ਨਿਖਰਦੇ ਜਾ ਰਹੇ ਹਨ ਪਰ ਬੀ ਐਨ ਸ਼ਰਮਾ ਆਪਣੇ ਸਟਾਇਲ ਨੂੰ ਰਿਪੀਟ ਕਰਨ ‘ਚ ਲੱਗਾ ਹੋਇਆ ਹੈ। ਮਲਕੀਤ ਰੌਣੀ ਅਤੇ ਅਨੀਤਾ ਦੇਵਗਣ ਦਾ ਕੰਮ ਸੁਭਾਵਿਕ ਅਦਾਕਾਰੀ ਦਾ ਨਮੂਨਾ ਹੈ।
ਬਤੌਰ ਨਿਰਦੇਸ਼ਕ ਇਕ ਗੱਲ ਦਾ ਕਰੈਡਿਟ ਪੰਕਜ ਬਤਰਾ ਨੂੰ ਜ਼ਰੂਰ ਦੇਣਾ ਪਵੇਗਾ ਕਿ ਉਸਨੇ ਅਨਮੋਲ ਤੇ ਬੀ ਐਨ ਸ਼ਰਮਾ ਦੋਹਾਂ ਨੂੰ ਕੰਟਰੋਲ ‘ਚ ਰੱਖਿਆ ਅਤੇ ਸੀਨ ਤੋਂ ਬਾਹਰ ਨਹੀਂ ਜਾਣ ਦਿੱਤਾ। ਵਰਨਾ ਤਾਂ ਪੰਜਾਬੀ ਕਮੇਡੀਅਨਾਂ ਦਾ ਇਹ ਹਾਲ ਹੈ ਕਿ ਡਾਇਰੈਕਟਰ ਕੈਮਰਾ ਚਲਾ ਕੇ ਆਪ ਸਾਇਡ ਤੇ ਜਾ ਕੇ ਬੈਠ ਜਾਂਦਾ ਹੈ ਤੇ ਉਹ ਪੰਚ ਮਾਰ ਕਾਰ ਇਕ ਦੂਜੇ ਦੇ ਨਾਲ ਨਾਲ ਦਰਸ਼ਕਾਂ ਦਾ ਵੀ ਬੁਰਾ ਹਾਲ ਕਰਦੇ ਰਹਿੰਦੇ ਹਨ। ਫ਼ਿਲਮ ਦਾ ਮਿਊਜਿਕ ਵਧੀਆ ਹੈ, ਪਰ ਬੈਕਰਾਊਂਡ ਸਕੋਰ ਕਈ ਜਗ•ਾ ਕਮਜ਼ੋਰ ਹੈ। #Sapan Manchanda
ਸਪਨ ਮਨਚੰਦਾ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?