in

ਰਣਜੀਤ ਬਾਵਾ, ਬੀਨੂੰ ਢਿੱਲੋਂ ਨੂੰ ਹੀ ਨਹੀਂ ਜਸਵਿੰਦਰ ਭੱਲੇ ਨੂੰ ਵੀ ਕਰੇਗਾ ਮਸ਼ਕਰੀਆਂ

ਪੰਜਾਬੀ ਗਾਇਕੀ ਦੇ ਨਾਲ ਨਾਲ ਫ਼ਿਲਮ ਜਗਤ ‘ਚ ਵੀ ਸਰਗਰਮ ਹੋਇਆ ਰਣਜੀਤ ਬਾਵਾ ਦੋ ਉੱਘੇ ਕਮੇਡੀਅਨ ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋਂ ਨੂੰ ਮਸ਼ਕਰੀਆਂ ਕਰਦਾ ਨਜ਼ਰ ਆਵੇਗਾ। 28 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿੱਚ ਰਣਜੀਤ ਬਾਵਾ ਇਕ ਵੱਖਰੇ ਤੇ ਅਹਿਮ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਟ੍ਰੇਲਰ ‘ਚ ਹੀ ਬਾਵੇ ਦਾ ਥੋੜਾ ਜਿਹਾ ਕਿਰਦਾਰ ਨਸ਼ਰ ਕੀਤਾ ਗਿਆ ਹੈ। ਫ਼ਿਲਮ ‘ਚ ਬਾਵਾ ਬੀਨੂੰ ਢਿੱਲੋਂ ਦੇ ਤਾਏ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ‘ਚ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੇ ਰੰਗ ਦੇਖਣ ਨੂੰ ਮਿਲਣਗੇ। ਰਿਦਮ ਬੁਆਏਜ਼ ਇੰਟਰਟੇਨਮੈਂਟ, ਨਦਰ ਫ਼ਿਲਮਜ ਤੇ ਜੇ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਤੇ ਜਸਪਾਲ ਸੰਧੂ ਹਨ। ਇਹ ਗਰੁੱਪ ਪੰਜਾਬੀ ਦਰਸ਼ਕਾਂ ਨੂੰ ਪਹਿਲਾਂ ਅੰਗਰੇਜ਼, ਲਵ ਪੰਜਾਬ, ਬੰਬੂਕਾਟ ਤੇ ਲਹੌਰੀਏ ਵਰਗੀਆਂ ਫ਼ਿਲਮਾਂ ਦੇ ਚੁੱਕਾ ਹੈ। ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਡਾਇਰੈਕਟ ਸਿਤਿਜ਼ ਚੌਧਰੀ ਨੇ ਕੀਤੀ ਹੈ। ਫ਼ਿਲਮ ‘ਚ ਬੀਨੂੰ ਢਿੱਲੋਂ, ਰਣਜੀਤ ਬਾਵਾ, ਅਮਰਿੰਦਰ ਗਿੱਲ, ਜਸਵਿੰਦਰ ਭੱਲਾ,ਕਰਮਜੀਤ ਅਨਮੋਲ ਸਮੇਤ ਬਾਲੀਵੁੱਡ ਅਦਾਕਾਰਾ ਕਵਿਤਾ ਕੋਸ਼ਿਸ਼, ਗੋਵਿੰਦ ਨਾਮਦੇਵ ਤੇ ਮੁਕੇਸ਼ ਭੱਟ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

ਚੰਨਾ ਮੇਰਿਆ : ਨਵਾਂ ਵਿਸ਼ਾ, ਨਵਾਂ ਤਜਰਬਾ ਪਰ ਹੌਂਸਲੇ ਦੀ ਘਾਟ

ਕਿਸਾਨਾਂ ਦੀਅਂ ਖੁਦਕੁਸ਼ੀਆਂ ‘ਤੇ ਅਧਾਰਿਤ ਹੈ’ਪੰਡ- the responsibility’