in

ਗਾਇਕ ਬਣਿਆ ਅਮਨ ਦੀਪ ਸਿੰਘ

ਸਾਲ 2015 ਵਿੱਚ ਪੰਜਾਬ ਦੇ ਕਰੀਬ 22 ਹਜ਼ਾਰ ਨੌਜਵਾਨਾਂ ਨੂੰ ਪਛਾੜ ਕੇ ਮਿਸਟਰ ਪੰਜਾਬ ਬਣਿਆ ਅਮਨ ਦੀਪ ਸਿੰਘ ਆਪਣੇ ਪਲੇਠੇ ਗੀਤ ‘ਪਲੀਜ’ ਨਾਲ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖ ਚੁੱਕਿਆ ਹੈ। ‘ਟੀ ਸੀਰਿਜ’ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਵੱਖ ਵੱਖ ਟੀਵੀ ਚੈਨਲਾਂ ਖ਼ਾਸ ਤੌਰ ‘ਤੇ ਯੂਟਿਊਬ ਅਤੇ ਸੋਸ਼ਲ ਮੀਡੀਆ ‘ਤੇ ਵਧੀਆ ਹੰਗਾਰਾ ਮਿਲ ਰਿਹਾ ਹੈ। ਅਮਨ ਨੇ ਨਾ ਸਿਰਫ ਇਹ ਗੀਤ ਗਾਇਆ ਹੈ ਬਲਕਿ ਇਸ ‘ਚ ਮਾਡਲਿੰਗ ਵੀ ਖੁਦ ਹੀ ਕੀਤੀ ਹੈ।  ਇਸ ਗੀਤ ਨੂੰ ਨਵੀ ਕੰਪੋਜ ਨੇ ਲਿਖਿਆ ਹੈ। ਇਸ ਦਾ ਸੰਗੀਤ ਨਕੂਲੋਜਕ ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਕੈਨੇਡਾ ‘ਚ ਵੀਡੀਓ ਡਾਇਰੈਕਟਰ ਮਨਪ੍ਰੀਤ ਗਿੱਲ ਅਤੇ ਗਿਫ਼ਟੀ ਕਿੰਗ ਨੇ ਤਿਆਰ ਕੀਤੀ ਹੈ। ਗੀਤ ‘ਚ ਬਿਲਿੰਗ ਸਿੰਘ ਦਾ ਰੈਪ ਵੀ ਹੈ। ਅਮਨ ਮੁਤਾਬਕ ਗਾਇਕੀ ਅਤੇ ਅਦਾਕਾਰੀ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ, ਇਸ ਸ਼ੌਕ ਨੇ ਹੀ ਉਸਨੂੰ ਪੀਟੀਸੀ ਵੱਲੋਂ ਕਰਵਾਏ ਗਏ ਮਿਸਟਰ ਪੰਜਾਬ ਮੁਕਾਬਲੇ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਸੀ। ਅਮਨ ਦੱਸਦਾ ਹੈ ਕਿ ਗੀਤ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੇ ਉਸ ਦਾ ਹੌਂਸਲਾ ਵਧਾ ਦਿੱਤਾ ਹੈ। ਗਾਇਕੀ ਉਸ ਦਾ ਸ਼ੌਕ ਹੈ, ਪਰ ਪੇਸ਼ੇ ਵਜੋਂ ਉਹ ਬਤੌਰ ਹੀਰੋ ਫ਼ਿਲਮਾਂ ‘ਚ ਕੰਮ ਕਰੇਗਾ।

https://www.youtube.com/watch?v=mJ_DjwsxnxU

ਉਸ ਦੀ ਪਲੇਠੀ ਫ਼ਿਲ ‘ਇਸ਼ਕਾ’ ਛੇਤੀ ਰਿਲੀਜ਼ ਹੋਣ ਜਾ ਰਹੀ ਹੈ। ਨੌਜਵਾਨ ਫ਼ਿਲਮ ਅਦਾਕਾਰ ਨਵ ਬਾਜਵਾ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਆਪਣੀ ਇਸ ਪਹਿਲੀ ਫ਼ਿਲਮ ਸਬੰਧੀ ਉਹ ਦੱਸਦਾ ਹੈ ਕਿ ਇਹ ਤਿਕੋਣੀ ਪ੍ਰੇਮ ਕਹਾਣੀ ਹੈ। ਫ਼ਿਲਮ ‘ਚ ਸਸਪੈਂਸ ਵੀ ਹੈ, ਥ੍ਰਿਲ ਅਤੇ ਰੁਮਾਂਸ ਵੀ। ਫ਼ਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ। ਸਕੀਨਪਲੇ ਮਰਹੂਮ ਜਸਪਾਲ ਭੱਟੀ ਦੇ ਬੇਟੇ ਜਸਰਾਜ ਭੱਟੀ ਨੇ ਲਿਖਿਆ ਹੈ। ਉਹ ਇਸ ਫ਼ਿਲਮ ਪੁਲਿਸ ਦੀ ਵਰਦੀ ‘ਚ ਨਜ਼ਰ ਆਵੇਗਾ। ਉਸ ਦੇ ਕਿਰਦਾਰ ਦਾ ਨਾਂ ਵਿਰਟ ਗਰੇਵਾਲ ਹੈ। ਵਿਰਾਟ ਪੁਲਿਸ ਅਫ਼ਸਰ ਹੈ ਅਤੇ ਫ਼ਿਲਮ ਦੀ ਹੀਰੋਇਨ ਪਾਇਲ ਰਾਜਪੂਤ ਨੂੰ ਪਿਆਰ ਕਰਦਾ ਹੈ। ਇਸ ਦਰਮਿਆਨ ਹੀ ਇਕ ਹੋਰ ਪ੍ਰੇਮੀ ਨਵ ਬਾਜਵਾ ਐਂਟਰ ਕਰਦਾ ਹੈ, ਜਿਸ ਤੋਂ ਬਾਅਦ ਇਹ ਪਿਆਰ ਕਹਾਣੀ ਤਿਕੋਣੀ ਪ੍ਰੇਮ ਕਹਾਣੀ ‘ਚ ਬਦਲ ਜਾਂਦੀ ਹੈ।

Leave a Reply

Your email address will not be published. Required fields are marked *

‘ਵੇਖ ਬਰਾਤਾਂ ਚੱਲੀਆਂ’ ਨਾਲ ਹੋਰ ਚਮਕੇਗਾ ਬੀਨੂੰ ਢਿੱਲੋਂ ਦਾ ‘ਸਿਤਾਰਾ’

ਸੋਨੂੰ ਬਾਜਵਾ ਦੀ ਗੱਲ ਵੱਖਰੀ