in

ਸੋਨੂੰ ਬਾਜਵਾ ਦੀ ਗੱਲ ਵੱਖਰੀ

ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਸੋਨੂੰ ਬਾਜਵਾ ਤੋਂ ਵਾਕਫ਼ ਨਾ ਹੋਵੇ। ਕਦੇ ਉਹ ਆਪਣੇ ਕਿਸੇ ਗੀਤ ਨੂੰ ਲੈ ਕੇ ਚਰਚਾ ‘ਚ ਹੁੰਦਾ ਹੈ, ਕਦੇ ਕਿਸੇ ਫ਼ਿਲਮ ਵਿਚਲੇ ਰੋਲ ਨੂੰ ਲੈ ਕੇ  ਤੇ ਕਦੇ ਆਪਣੇ ਆਪਣੀਆਂ ਟਿੱਪਣੀਆਂ ਤੇ ਸਟੇਟਮੈਂਟਾਂ ਨੂੰ ਲੈ ਕੇ। ਗੱਲ ਕਿ ਉਹ ਕਿਸੇ ਨਾ ਕਿਸੇ ਗੱਲੋਂ ਚਰਚਾ ‘ਚ ਜ਼ਰੂਰ ਰਹਿੰਦਾ ਹੈ। ਪਿਛਲੇ ਦਿਨੀਂ ਉਹ ਆਪਣੀ ਫ਼ਿਲਮ ‘ਦਾ ਗ੍ਰੇਟ ਸਰਦਾਰ’ ਨੂੰ ਲੈ ਕੇ ਚਰਚਾ ‘ਚ ਸੀ। ਇਸ ਫ਼ਿਲਮ ‘ਚ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਭਾਵੇਂ ਚੱਲੀ ਨਹੀਂ, ਪਰ ਉਸਨੇ ਵਾਹ ਵਾਹ ਜ਼ਰੂਰ ਖੱਟ ਲਈ। ਅੱਜ ਕੱਲ• ਉਹ ਆਪਣੇ ਨਵੇਂ ਸਿੰਗਲ ਟ੍ਰੈਕ ਦੀ ਤਿਆਰੀ ਕਰ ਰਿਹਾ ਹੈ। ਉਸ ਮੁਤਾਬਕ ਉਸਦਾ ਨਵਾਂ ਗੀਤ ਉਮੇਸ਼ ਵੱਲੋਂ ਵਾਈਟਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਉਹ ਇਕ ਵੱਡੀ ਹਿੰਦੀ ਫ਼ਿਲਮ ‘ਚ ਵੀ ਅਹਿਮ ਕਿਰਦਾਰ ਨਿਭਾ ਰਿਹਾ ਹੈ। ਉਹ ਦੱਸਦਾ ਹੈ ਕਿ ਉਸ ਨੇ ਆਪਣੀ ਸ਼ੁਰੂਆਤ ਮਾਡਲ ਵਜੋਂ ਕੀਤੀ ਸੀ। ਉਹ ਹੁਣ ਤੱਕ 300 ਦੇ ਕਰੀਬ ਗੀਤਾਂ ‘ਚ ਕੰਮ ਕਰ ਚੁੱਕਿਆ ਹੈ।  ਮਾਡਲਿੰਗ ਤੋਂ ਉਸ ਨੂੰ ਅਦਾਕਾਰੀ ਦਾ ਸ਼ੌਕ ਪੈ ਗਿਆ। ਗਾਇਕੀ ਦਾ ਸ਼ੌਕ ਵੀ ਨਾਲ ਨਾਲ ਚੱਲਦਾ ਗਿਆ। ਉਹ ਹੁਣ ਤੱਕ ਦਰਜਨ ਦੇ ਨੇੜੇ ਹਿੰਦੀ, ਪੰਜਾਬੀ  ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ, ਜਿਸ ‘ਚ ਸਿਰਫਿਰੇ, ਤੇਰੇ ਨਾਲ ਲਵ ਹੋ ਗਿਆ, ਦਿਲ ਸਾਡਾ ਲੁੱਟਿਆ ਗਿਆ, ਏਕਮ ਤੇ ਗ੍ਰੇਟ ਸਰਦਾਰ ਅਹਿਮ ਹਨ। ਉਹ ਸੀਆਈਡੀ ਅਤੇ ਕਰਾਈਮ ਪਟਰੋਲ ਵਰਗੇ ਨਾਮੀਂ ਸੀਰੀਅਲ ਦੇ ਵੀ 30 ਤੋਂ ਵੱਧ ਐਪੀਸੋਡ ‘ਚ ਦਿਖਾਈ ਦੇ ਚੁੱਕਿਆ ਹੈ। ਗਾਇਕੀ ‘ਚ ਵੀ ਉਹ ਪੂਰੀ ਤਰ•ਾ ਸਰਗਰਮ ਹੈ। ਉਸ ਦੇ 7 ਦੇ ਕਰੀਬ ਟਰੈਕ ਰਿਲੀਜ਼ ਹੋ ਚੁੱਕੇ ਹਨ। ਸੋਨੂੰ ਦਾ ਕਹਿਣਾ ਹੈ ਕਿ ਉਹ ਹਰ ਕੰਮ ਦਿਲੋਂ ਕਰਦਾ ਹੈ। ਉਹ ਦੋਸਤੀ ਦੀ ਦਿਲੋਂ ਕਰਦਾ ਹੈ ਤੇ ਦੁਸ਼ਮਣੀ ਵੀ ਦਿਲੋਂ ਨਿਭਾਉਂਦਾ ਹੈ। ਇਸ ਇੰਡਸਟਰੀ ‘ਚ ਜੇ ਉਸਦੇ ਚਾਹੁਣ ਵਾਲੇ ਹਨ ਤਾਂ ਵਿਰੋਧੀ ਵੀ ਬੜੇ ਹਨ। ਉਹ ਹਮੇਸ਼ਾ ਸੱਚ ਬੋਲਦਾ ਹੈ। ਉਸਦੀਆਂ ਟਿੱਪਣੀਆਂ ਤੇ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਚੁਭਦੀਆਂ ਵੀ ਹਨ, ਪਰ ਉਸ ‘ਚ ਸੱਚਾਈ ਹੀ ਹੁੰਦੀ ਹੈ। ਉਹ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ, ਬੇਬਾਕ ਬੋਲਣੀ ਕਰਕੇ ਬੇਸ਼ੱਕ ਉਸਦੇ ਰਸਤੇ ‘ਚ ਮੁਸ਼ਕਲਾਂਂ ਆ ਰਹੀਆਂ ਹਨ, ਪਰ ਉਹ ਇਕ ਦਿਨ ਆਪਣੀ ਮੰਜ਼ਿਲ ‘ਤੇ ਜ਼ਰੂਰ ਪੁੱਜੇਗਾ

Leave a Reply

Your email address will not be published. Required fields are marked *

ਗਾਇਕ ਬਣਿਆ ਅਮਨ ਦੀਪ ਸਿੰਘ

ਜਾਣੋ ਬੀਨੂੰ ਢਿੱਲੋਂ ਦੀ ਜ਼ਿੰਦਗੀ ਦੇ ਅਹਿਮ ਸੱਚ