in

ਬਨਿੰਦਰ ਬਨੀ ਨੇ ਆਪਣੀ ਅਦਾਕਾਰੀ ਦੇ ਬਲਬੂਤੇ ਪੰਜਾਬੀ ਫ਼ਿਲਮਾਂ ‘ਚ ਬਣਾਈ ਪਹਿਚਾਣ

ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 2’ ਜ਼ਰੀਏ ਇਕ ਵਾਰ ਫਿਰ ਸੁਨਾਹਿਰੀ ਪਰਦੇ ‘ਤੇ ਛਾਇਆ ਬਨਿੰਦਰ ਬਨੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਲਗਾਤਾਰ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਮੌਕਿਆਂ ਦੀ ਘਾਟ ਕਾਰਨ ਪਛੜੇ ਇਕ ਕਾਬਲ ਕਲਾਕਾਰ ਦੇ ਹੁਨਰ ਦਾ ਮੁੱਲ ਹੁਣ ਪੈਣ ਲੱਗਾ ਹੈ। ਉਸ ਨੇ ਆਪਣੀ ਅਦਾਕਾਰੀ ਜ਼ਰੀਏ ਇਹ ਸਾਬਤ ਕਰ ਦਿੱਤਾ ਹੈ ਕਿ ਅਦਾਕਾਰੀ ਦੀ ਚੰਗਿਆਰੀ ਉਸ ਦੇ ਅੰਦਰ ਬਚਪਨ ਤੋਂ ਮੱਘ ਰਹੀ ਸੀ, ਹੁਣ ਹਵਾ ਮਿਲਣ ‘ਤੇ ਉਹ ਭਾਂਬੜ ਬਣ ਚੁੱਕੀ ਹੈ।
ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ਼ ਆਇਆ ਬਨਿੰਦਰ ਬਨੀ ਕਲਾ ਦੇ ਨਾਲ-ਨਾਲ ਕਿਸਮਤ ਦਾ ਵੀ ਧਨੀ ਹੈ ਕਿ ਉਸਦੀ ਕਲਾ ਫ਼ਿਲਮੀ ਪਰਦੇ ‘ਤੇ ਪ੍ਰਵਾਨ ਚੜ•ੀ। ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਕੁਝ ਫ਼ਿਲਮਾਂ ਨਾਲ ਹੀ ਪੰਜਾਬੀ ਸਿਨੇਮੇ ‘ਚ ਸਤਿਕਾਰਤ ਸਥਾਨ ਮਿਲਿਆ ਹੈ।   ਬਨਿੰਦਰ ਬਨੀ ਸ਼੍ਰੀ ਫ਼ਤਿਹਗੜ• ਸਾਹਿਬ ਜ਼ਿਲ•ੇ ਦੇ ਇਤਿਹਾਸਕ ਕਸਬੇ ‘ਉੱੱਚਾ ਪਿੰਡ ਸੰਘੋਲ’ ਦਾ ਜੰਮਪਲ ਹੈ। ਕਾਲਜ ਦੇ ਦਿਨਾਂ ਨਾਟਕ ਖੇਡਦਿਆਂ ਉਸ ਨੇ ਕਈ ਤਰ•ਾਂ ਦੇ ਕਿਰਦਾਰਾਂ ਨੂੰ ਬਹੁਤ ਨੇੜੇ ਹੋ ਕੇ ਨਿਭਾਇਆ। ਇਸੇ ਕਰਕੇ ਫ਼ਿਲਮੀ ਪਰਦੇ ਲਈ ਉਹ ਪ੍ਰਵਾਨ ਚੜਿ•ਆ। ਥੀਏਟਰ ਕਰਦਿਆਂ ਬਨੀ ਨੇ ਪਹਿਲੀ ਵਾਰ ਡਾ ਸਾਹਿਬ ਸਿੰਘ ਦੇ ਨਾਟਕ ‘ਜ਼ਖਮੀ ਖੰਭਾਂ ਦੀ ਪਰਵਾਜ਼’ ਵਿੱਚ ਮੱਘਰ ਸਿੰਘ ਦਾ ਨੈਗੇਟਿਵ ਕਿਰਦਾਰ ਪੇਸ਼ ਕੀਤਾ। ਜਿਸ ਨੂੰ ਸਭ ਨੇ ਬਹੁਤ ਪਸੰਦ ਕੀਤਾ। ਇਸ ਨਾਟਕ ‘ਚ ਉਸ ਨੂੰ ਬੈਸਟ ਐਕਟਰ ਐਲਾਨਿਆ ਗਿਆ। ਕਈ ਸਾਲ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਦਿਆਂ ਬਨੀ ਨੇ ਅਨੇਕਾਂ ਨਾਟਕਾਂ ‘ਚ ਵੱਖ-ਵੱਖ ਕਿਰਦਾਰਾਂ ਨੂੰ ਨਿਭਾਇਆ। ਅਦਾਕਾਰੀ ਦੇ ਨਾਲ ਨਾਲ ਬਨੀ ਦੀ ਲੇਖਨ ਤੇ ਨਿਰਦੇਸ਼ਨ ਦੇ ਕਾਰਜ ਵਿੱਚ ਵੀ ਦਿਲਚਸਪੀ ਵਧਣ ਲੱਗੀ। ਉਸ ਨੇ ਹੁਣ ਮੈਂ ਸੈੱਟ ਹਾਂ, ਲੱਲੂ ਰਾਜ ਕੁਮਾਰ, ਅੰਨ•ੇ-ਕਾਣੇ, ਯੁੱਧ ਅਤੇ ਬੁੱਧ ਆਦਿ ਸਮੇਤ ਦੋ ਦਰਜਨ ਦੇ ਕਰੀਬ ਨਾਟਕਾਂ ਦਾ ਨਿਰਦੇਸ਼ਨ ਕੀਤਾ। ਆਪਣੀ ਕਿਸਮਤ ਦੇ ਸਿਤਾਰੇ ਚਮਕਾਉਣ ਲਈ ਬਨੀ ਨੇ ਫ਼ਿਲਮ ਨਗਰੀ ਮੁੰਬਈ ਰਹਿ ਕੇ ਬਹੁਤ ਸੰਘਰਸ਼ ਕੀਤਾ। ਜਿੱਥੇ ਅਦਾਕਾਰ ਹਰੀਸ਼ ਵਰਮਾ ਨਾਲ ਉਸ ਦੀ ਮਿੱਤਰਤਾ ਸਦਕਾ ਬਨੀ ਪੰਜਾਬੀ ਫ਼ਿਲਮ ”ਆਰ ਐੱਸ ਵੀ ਪੀ”(ਰੋਂਦੇ ਸਾਰੇ ਵਿਆਹ ਪਿੱਛੋਂ) ਨਾਲ ਸਿਨੇ ਪਰਦੇ ਦੀਆਂ ਰੰਗੀਨ ਕਿਰਨਾਂ ‘ਚੋਂ ਨਜ਼ਰ ਆਇਆ। ਇਸ ਪਲੇਠੀ ਫ਼ਿਲਮ ਵਿਚ ਉਸਨੂੰ ਗੁੱਗੂ ਗਿੱਲ ਦੇ ਬੇਟੇ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਇੱਕ ਹੋਰ ਫ਼ਿਲਮ ‘ਪ੍ਰੌਪਰ ਪਟੋਲ’ ਵਿਚ ਵੀ ਬਨੀ ਨੂੰ ਫ਼ਿਲਮ ਦੇ ਹੀਰੋ ਹਰੀਸ਼ ਵਰਮਾ ਤੇ ਨੀਰੂ ਬਾਜਵਾ ਨਾਲ ਕੰਮ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਜੋ ਉਸ ਦੇ ਕਲਾ ਗ੍ਰਾਫ਼ ਨੂੰ ਉੱਚਾ ਲੈ ਗਿਆ। ਇਸ ਫ਼ਿਲਮ ਵਿਚ ਜਿੱਥੇ ਨੀਰੂ ਬਾਜਵਾ ਤੇ ਹਰੀਸ਼ ਵਰਮਾ ਦੀ ਕਲਾ ਦੀ ਤਾਰੀਫ਼ ਹੋਈ ਉੱਥੇ ਬਨੀ ਦਾ ਕੰਮ ਵੀ ਸਲਾਹਿਆ ਗਿਆ।

ਇਸ ਤੋਂ ਇਲਾਵਾ ਬਨੀ ਹਿੰਦੀ ਦੀ ਇੱਕ ਫ਼ਿਲਮ ‘ਪ੍ਰਿਥੀਪਾਲ-ਏ-ਸਟੋਰੀ’ ਵਿਚ ਆਮ ਕਿਰਦਾਰਾਂ ਤੋਂ ਬਹੁਤ ਹਟ ਕੇ ਨਜ਼ਰ ਆਇਆ। ਇਹ ਫ਼ਿਲਮ ਹਾਕੀ ਖਿਡਾਰੀ ਪਿਰਥੀ ਪਾਲ ਦੇ ਜੀਵਨ ਅਤੇ ਉਸ ਦੇ ਕਤਲ ਕੇਸ ‘ਤੇ ਅਧਾਰਿਤ ਸੀ। ਇਸ ਵਿੱਚ ਉਸ ਨੇ ਪਿਰਥੀ ਪਾਲ ਦੇ ਦੋਸਤ ਸ਼ਿੰਗਾਰੇ ਦਾ ਰੋਲ ਅਦਾ ਕੀਤਾ। ਇੱਕ ਹੋਰ ਫ਼ਿਲਮ ‘ਅਕਾਲ ਪੁਰਖ ਕੀ ਫੌਜ”(ਪੰਜਾਬੀ ਧਾਰਮਿਕ) ਵਿਚ ਬਨੀ ਦੇ ਹਿੱਸੇ ਆਈ ਹੈ ਇਸ ਵਿਚ ਵੀ ਉਸ ਨੇ ਨੈਗੇਟਿਵ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਬਨੀ ਨੇ ‘ਦਿਲਦਾਰੀਆਂ, ਚੰਨੋ, ਪੰਜਾਬੀਆਂ ਦਾ ਕਿੰਗ, ਨਿੱਕਾ ਜੈਲਦਾਰ, ਅਰਜਣ, ਕਰੇਜੀ ਟੱਬਰ,  ਸਰਘੀ, ਜੋਰਾਵਰ ਤੇ ਹੁਣ ਨਿੱਕਾ ਜੈਲਦਾਰ 2 ਵਿੱਚ ਅਹਿਮ ਕਿਰਦਾਰ ਅਦਾ ਕੀਤੇ ਹਨ। ਇਹਨਾਂ ਫ਼ਿਲਮਾਂ ਨੇ ਹੀ ਉਸ ਨੂੰ ਅਦਾਕਾਰ ਵਜੋਂ ਇਕ ਪੱਖਰੀ ਪਹਿਚਾਣ ਦਿਵਾਈ ਹੈ।
ਬਨੀ ਦਾ ਕਹਿਣਾ ਹੈ ਕਿ ਉਹ ਹਰ ਤਰ•ਾ ਦੇ ਕਿਰਦਾਰ ਨਿਭਾਅ ਸਕਦਾ ਹੈ ਪਰ ਉਸ ਦੇ ਨੈਗੇਟਿਵ ਕਿਰਦਾਰ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ । ਫ਼ਿਲਮੀ ਪਰਦੇ ‘ਤੇ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਲਈ ਉਹ ਅੱਜ ਵੀ ਸੰਘਰਸ਼ਸੀਲ ਹੈ। ਚੰਡੀਗੜ• ਰਹਿੰਦਾ ਬਨੀ ਫ਼ਿਲਮਾਂ ਦੇ ਨਾਲ ਨਾਲ ਥੀਏਟਰ ਲਈ ਵੀ ਸੰਘਰਸ਼ਸੀਲ ਹੈ।

Leave a Reply

Your email address will not be published. Required fields are marked *

‘ਬਾਏਲਾਰਸ’ ਫ਼ਿਲਮ ਜ਼ਰੀਏ ਆਪਣੀ ਅਦਾਕਾਰੀ ਦੇ ਜੌਹਰ ਵਿਖਾਏਗੀ ਪ੍ਰਾਚੀ ਤਹਿਲਨ

ਨਾਮਵਰ ਮਾਡਲ ਸਾਰਾ ਗੁਰਪਾਲ ਦੇ ਚੱਕਰ ‘ਚ ਫ਼ਸਿਆ ਕਾਮੇਡੀਅਨ ਰਾਜੀਵ ਠਾਕੁਰ, ਸੁਣਵਾਈ 20 ਨੂੰ