in

ਸਿਮਰਨ ਕੌਰ ਮੁੰਡੀ ਬਣੇਗੀ ਗੁਰਦਾਸ ਮਾਨ ਦੀ ਨੂੰਹ ?

ਸਾਬਕਾ ਫ਼ੈਮਿਨੇ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਅਦਾਕਾਰ ਸਿਮਰਨ ਕੌਰ ਮੁੰਡੀ ਛੇਤੀ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਸਕਦੀ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਛੇਤੀ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਵੇਂ ਜਣੇ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਨਜ਼ਰ ਪਈਆਂ ਹਨ।

ਬੇਸ਼ੱਕ ਇਸ ਰਿਸ਼ਤੇ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਇਸ ਖ਼ਬਰ ‘ਚ ਰੱਤੀ ਭਰ ਵੀ ਝੂਠ ਨਹੀਂ ਹੈ। ਕਾਬਲੇਗੌਰ ਹੈ ਕਿ ਗੁਰਇਕ ਮਾਨ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ। ਪਿਛਲੇ ਸਾਲ ਹੀ ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਇਆ ਸੀ। ਉਸ ਨੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ। ਪਤਾ ਲੱਗਾ ਹੈ ਕਿ ਹੁਣ ਉਹ ਗੁਰਦਾਸ ਮਾਨ ਦੀ ਅਗਲੀ ਫ਼ਿਲਮ ‘ਨਨਕਾਣਾ’ ਨੂੰ ਡਾਇਰੈਕਟ ਕਰਨ ਜਾ ਰਿਹਾ ਹੈ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ।

ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ ਸੀ।

ਫ਼ੈਮਿਨੇ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਟਾਈਟਲ ਆਪਣੇ ਨਾਂ ਕਰ ਚੁੱਕੀ ਮੁੰਡੀ ਦੀ ਹਿੰਦੀ ਫ਼ਿਲਮ ਇੰਡਸਟਰੀ ‘ਚ ਅਸਲ ਪਹਿਚਾਣ ਦੋ ਕੁ ਸਾਲ ਪਹਿਲਾਂ ਹੀ ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂ’ ਨਾਲ ਬਣੀ ਹੈ। ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਰਹੀ ਹੈ। ਪੰਜਾਬੀ ‘ਚ ਉਹ ਫ਼ਿਲਮਾਂ ‘ ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। ਜੇ ਦੋਵਾਂ ਦੇ ਵਿਆਹ ਕਰਵਾਉਣ ਦੀ ਗੱਲ ਸੱਚੀ ਹੈ ਤਾਂ ਸਾਡੇ ਵੱਲੋਂ ਦੋਵਾਂ ਪਰਿਵਾਰਾਂ ਨੂੰ ਢੇਰ ਸਾਰੀਆਂ ਮੁਬਾਰਕਾਂ. #Fivewood

Leave a Reply

Your email address will not be published. Required fields are marked *

ਕੰਟੀਨੀ ਮੰਡੀਰ ਵਾਲੇ ਰਵਨੀਤ ਦੀਆਂ ਪ੍ਰਾਪਤੀਆਂ ‘ਚ ਹੋਇਆ ਵਾਧਾ

ਅਰਸ਼ ਚਾਵਲਾ ਦੀ ਉਡੀਕ ਹੋਈ ਖ਼ਤਮ, 17 ਨਵੰਬਰ ਨੂੰ ਰਿਲੀਜ਼ ਹੋਵੇਗੀ ਪਲੇਠੀ ਫ਼ਿਲਮ ‘ਉਡੀਕ’