ਪਰਵਾਸੀ ਪੰਜਾਬੀ ਅਦਾਕਾਰ ਅਰਸ਼ ਚਾਵਲਾ ਆਪਣੀ ਤੀਜੀ ਪੰਜਾਬੀ ਫ਼ਿਲਮ ‘ਢੋਲ ਰੱਤੀ’ ਦੀ ਸ਼ੂਟਿੰਗ ‘ਚ ਰੁੱਝ ਗਿਆ। ਅਰਸ਼ ਦੀ ਪਹਿਲੀ ਪੰਜਾਬੀ ਫ਼ਿਲਮ ‘ਉਡੀਕ’ 24 ਨਵੰਬਰ ਨੂੰ ਰਿਲੀਜ਼ ਹੋਣੀ ਸੀ, ਜੋ ਸੈਂਸਰ ਸਰਟੀਫਿਕੇਟ ਨਾ ਮਿਲਣ ਕਾਰਨ ਅੱਗੇ ਚਲੀ ਗਈ। ਫ਼ਿਲਮ ਡਿਲੇਅ ਹੋਣ ਕਾਰਨ ਉਦਾਸ ਅਰਸ਼ ਹੁਣ ਆਪਣੀ ਅਗਲੀ ਫ਼ਿਲਮ ‘ਢੋਲ ਰੱਤੀ’ ਦੀ ਫਿਰੋਜ਼ਪੁਰ ‘ਚ ਸ਼ੂਟਿੰਗ ਕਰ ਰਿਹਾ ਹੈ। ਨਿਰਦੇਸ਼ਕ ਸ਼ਿਵਿਮ ਦੀ ਇਹ ਫ਼ਿਲਮ ਪੁਰਾਤਨ ਪੰਜਾਬ ‘ਤੇ ਅਧਾਰਿਤ ਹੈ। ਫ਼ਿਲਮ ‘ਚ ਅਰਸ਼ ਨਾਲ ਪੂਜਾ ਠਾਕੁਰ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ‘ਚ ਲੱਖਾ ਲਖਵਿੰਦਰ, ਮਲਕੀਤ ਰੌਣੀ, ਹਾਰਬੀ ਸੰਘਾ, ਅੰਮ੍ਰਿਤਪਾਲ ਛੋਟੂ, ਅਨੀਤਾ ਮੀਤ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ ਸਮੇਤ ਕਈ ਨਵੇਂ ਪੁਰਾਣੇ ਅਦਾਕਾਰ ਨਜ਼ਰ ਆਉਂਣਗੇ। ਬੱਬਰ ਗਿੱਲ ਵੱਲੋਂ ਲਿਖੀ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਅਰਸ਼ ਨੇ ਦੱਸਿਆ ਕਿ ਛੇਤੀ ਹੀ ਉਸਦੀ ਫ਼ਿਲਮ ‘ਉਡੀਕ’ ਦੀ ਨਵੀਂ ਰਿਲੀਜ਼ ਡੇਟ ਅਨਾਊਂਸ ਹੋਵੇਗੀ। ਇਸ ਦੇ ਨਾਲ ਹੀ ਨਵੇਂ ਸਾਲ ‘ਚ ਉਸਦੀ ਫ਼ਿਲਮ ‘ਤਾਵੀਤ’ ਵੀ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਜ਼ਿਲ•ਾ ਅੰਮ੍ਰਿਤਸਰ ਨਾਲ ਸਬੰਧ ਅਰਸ਼ ਲੰਮੇਂ ਸਮੇਂ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਰਹਿ ਰਿਹਾ ਹੈ। ਉਸਦੇ ਪਿਤਾ ਕੈਨੇਡਾ ‘ਚ ਇਕ ਨਾਮਵਰ ਰੇਡੀਓ ਸਟੇਸ਼ਨ ਦੇ ਸੰਚਾਲਕ ਹਨ।
in News
‘ਢੋਲ ਰੱਤੀ’ ‘ਚ ਨਜ਼ਰ ਆਵੇਗਾ ਅਰਸ਼ ਚਾਵਲਾ


