ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰਾ ਜੈਕੀ ਸ਼ਰਾਫ਼ ਇਕ ਵਾਰ ਫਿਰ ਪੰਜਾਬੀ ਫ਼ਿਲਮ ‘ਚ ਨਜ਼ਰ ਆਉਂਣਗੇ। ਇਸ ਵਾਰ ਉਹ ਫ਼ਿਲਮ ‘ਜੱਗਾ ਜਿਉਂਦਾ ਹੈ’ ਵਿੱਚ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ‘ਚ ਦਰਸ਼ਕ ਜੈਕੀ ਸਰਾਫ਼ ਅਤੇ ਗੁਰਪ੍ਰੀਤ ਘੁੱਗੀ ਨੂੰ ਇਕ ਵੱਖਰੇ ਅੰਦਾਜ਼ ‘ਚ ਦੇਖਣਗੇ। ‘ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ‘ਚ ਦਰਸ਼ਕ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਨੂੰ ਇਕ ਪੁਲਿਸ ਅਫ਼ਸਰ ਦੇ ਰੂਪ ‘ਚ ਦੇਖਣਗੇ। ਨਿਰਦੇਸ਼ਕ ਅੰਮਿਤ ਪ੍ਰਸ਼ਾਰ ਦੀ ਫ਼ਿਲਮ ‘ਸਰਦਾਰ ਸਾਹਬ’ ਨਾਲ ਚਰਚਾ ‘ਚ ਆਏ ਅਦਾਕਾਰ ਦਲਜੀਤ ਕਲਸੀ ਇਸ ਫ਼ਿਲਮ ‘ਚ ਬਤੌਰ ਹੀਰੋ ਦੋਹਰੀ ਭੂਮਿਕਾ ‘ਚ ਨਜ਼ਰ ਆਉਂਣਗੇ।

ਫ਼ਿਲਮ ‘ਚ ਕਰਮਜੀਤ ਅਨਮੋਲ, ਯੋਗਰਾਜ ਸਿੰਘ, ਸਰਦਾਰ ਸੋਹੀ, ਅਨੀਤਾ ਦੇਵਗਨ, ਸੁਨੀਤਾ ਧੀਰ, ਅਕਸ਼ਤਾ ਸਰੀਨ, ਰਾਣਾ ਜੰਗ ਬਹਾਦਰ, ਹਾਰਪ ਫਾਰਮਰ ਸਮੇਤ ਕਈ ਨਾਮੀਂ ਚਿਹਰੇ ਵੀ ਨਜ਼ਰ ਆਉਂਣਗੇ। ਦਲਜੀਤ ਕਲਸੀ ਨਾਲ ਜੈਕੀ ਸਰਾਫ਼ ਦੀ ਇਹ ਦੂਜੀ ਅਤੇ ਪੰਜਾਬੀ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਸ ਫ਼ਿਲਮ ‘ਚ ਪਹਿਲੀ ਵਾਰ ਹਾਲੀਵੁੱਡ ਫ਼ਿਲਮਾਂ ਵਾਂਗ ਐਕਸ਼ਨ ਅਤੇ ਤਕਨੀਕ ਨਜ਼ਰ ਆਵੇਗੀ। ਦਰਸ਼ਕ ਇਸ ਫ਼ਿਲਮ ‘ਚ ਧਰਮਰਾਜ ਦੇ ਦਰਬਾਰ ਦਾ ਆਨੰਦ ਵੀ ਮਾਣ ਸਕਣਗੇ।

ਇਸ ਫ਼ਿਲਮ ਦੀ ਸ਼ੂਟਿੰਗ ਲਈ ਚੰਡੀਗੜ• ਪੁੱਜੇ ਜੈਕੀ ਦਾਦਾ ਨੇ ਕਿਹਾ ਕਿ ਇਹ ਫ਼ਿਲਮ ਉਹ ਆਪਣੇ ਦੋਸਤ ਦਲਜੀਤ ਕਲਸੀ ਲਈ ਕਰ ਰਹੇ ਹਨ। ਦਲਜੀਤ ਕਲਸੀ ਨੇ ਉਸ ਨੂੰ ਆਪਣੀ ਇਸ ਫ਼ਿਲਮ ਬਾਰੇ ਦੱਸਿਆ ਸੀ। ਫ਼ਿਲਮ ‘ਚ ਇਕ ਛੋਟਾ ਪਰ ਬਹੁਤ ਦਿਲਚਸਪ ਕਿਰਦਾਰ ਸੀ, ਜਿਸ ਨੂੰ ਉਸ ਨੇ ਨਿਭਾਇਆ ਹੈ। ਉਸ ਨੇ ਪਹਿਲੀ ਵਾਰ ਇਸ ਤਰ•ਾਂ ਦਾ ਕਿਰਦਾਰ ਅਦਾ ਕੀਤਾ ਹੈ। ਪੰਜਾਬ, ਪੰਜਾਬੀ ਫ਼ਿਲਮਾਂ ਅਤੇ ਇਸ ਇੰਡਸਟਰੀ ਨਾਲ ਜੁੜੇ ਦੋਸਤਾਂ ਲਈ ਉਹ ਹਮੇਸ਼ਾ ਹੀ ਕੁਝ ਨਾ ਕੁਝ ਕਰਨ ਲਈ ਤਿਆਰ ਰਹਿੰਦੇ ਹਨ।

ਜੈਕੀ ਦਾਦਾ ਨਾਲ ਕੰਮ ਕਰ ਰਹੇ ਗੁਰਪ੍ਰੀਤ ਘੁੱਗੀ ਦਾ ਕਹਿਣਾ ਸੀ ਕਿ ਇਸ ਵਾਰ ਉਹ ਨਹੀਂ ਉਸਦਾ ਕਿਰਦਾਰ ਅਤੇ ਪਹਿਰਾਵਾ ਦਰਸ਼ਕਾਂ ਨੂੰ ਹਸਾਏਗਾ। ਯਾਦ ਰਹੇ ਕਿ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਦੀਆਂ ਕੁਝ ਸਮਾਂ ਪਹਿਲਾਂ ਪੁਲਿਸ ਦੀ ਵਰਦੀ ਵਾਲੀਆਂ ਤਸਵੀਰਾਂ ਸੋਸਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਹ ਤਸਵੀਰਾਂ ਇਸੇ ਫ਼ਿਲਮ ਦੀਆਂ ਹੀ ਸਨ। ਉਹ ਇਸ ਫ਼ਿਲਮ ‘ਚ ਪੁਲਿਸ ਅਫ਼ਸਰ ਹਰਲੀਨ ਮਾਨ ਦਾ ਕਿਰਦਾਰ ਨਿਭਾ ਰਹੀ ਹੈ। #Fivewood


