in

‘ਸਾਡੇ ਆਲੇ’ ਨਾਲ ਅਦਾਕਾਰੀ ਦੀ ਪਰਵਾਜ਼ ਭਰੇਗੀ ਅੰਮ੍ਰਿਤ ਔਲਖ

ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਅਦਾਕਾਰਾ ਅੰਮ੍ਰਿਤ ਔਲਖ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਪਹਿਚਾਣ ਦਿਵਾਏਗੀ। ਇਸ ਫ਼ਿਲਮ ਤੋਂ ਹੀ ਉਸਦੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਹੋਵੇਗੀ। ਬਤੌਰ ਮਾਡਲ ਸਿੰਘਾਪੁਰ, ਕੈਨੇਡਾ ਤੇ ਅਸਟ੍ਰੇਲੀਆ ਵਰਗੇ ਮੁਲਖਾਂ ‘ਚ ਨਾਮਣਾ ਖੱਟਣ ਤੋਂ ਬਾਅਦ ਹੁਣ ਉਹ ਪੰਜਾਬੀ ਫ਼ਿਲਮਾਂ ‘ਚ ਅਦਾਕਾਰ ਵਜੋਂ ਕਿਸਮਤ ਅਜ਼ਮਾ ਰਹੀ ਹੈ। ਉਸ ਨੂੰ ਵਿਸ਼ਵਾਸ ਹੈ ਕਿ ਪੰਜਾਬੀ ਦਰਸ਼ਕ ਉਸ ਨੂੰ ਬਤੌਰ ਅਦਾਕਾਰਾ ਸਵੀਕਾਰ ਕਰਨਗੇ। ਕੈਨੇਡਾ ‘ਚ ਜੰਮੀਪਲੀ ਤੇ ਸਿੰਘਾਪੁਰ ‘ਚ ਰਹਿ ਰਹੀ ਇਸ ਪੰਜਾਬੀ ਮੁਟਿਆਰ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮੇ ਦੇ ਮੌਜੂਦਾ ਹਾਲਤਾਂ ਨੇ ਉਸ ਸਮੇਤ ਦਰਜਨਾਂ ਨਵੇਂ ਚਿਹਰਿਆਂ ਨੂੰ ਪੰਜਾਬੀ ਫ਼ਿਲਮਾਂ ਨਾਲ ਜੋੜਿਆ ਹੈ। ਮਾਡਲ ਵਜੋਂ ਉਹ ਪਿਛਲੇ ਕੁਝ ਸਾਲਾਂ ਤੋਂ ਬੇਹੱਦ ਵਿਅਸਥ ਸੀ। ਪੰਜਾਬੀ ਹੋਣ ਨਾਤੇ ਉਸ ਦੀ ਹਮੇਸ਼ਾ ਹੀ ਇਹ ਰੀਝ ਸੀ ਕਿ ਉਹ ਪੰਜਾਬੀ ਵਿੱਚ ਵੀ ਕੁਝ ਕਰੇ। ਉਸ ਨੇ ਪੰਜਾਬੀ ਇੰਡਸਟਰੀ ‘ਚ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦੀ ਝੋਲੀ ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਪੈ ਗਈ। ਇਸ ਫ਼ਿਲਮ ਨਾ ਸਿਰਫ਼ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੋੜਿਆ ਬਲਕਿ ਪੰਜਾਬ ਨਾਲ ਵੀ ਉਸਦਾ ਰਿਸ਼ਤਾ ਤਾਜਾ ਕੀਤਾ। ਉਹ ਦੱਸਦੀ ਹੈ ਕਿ ਉਸਦਾ ਪਰਿਵਾਰ ਕੈਨੇਡਾ ‘ਚ ਰਹਿੰਦਾ ਹੈ, ਕੈਨੇਡਾ ਦੇ ਮਾਹੌਲ ‘ਚ ਵੀ ਉਸਦੇ ਪਰਿਵਾਰ ਨੇ ਉਸ ਨੂੰ ਉਸਦੀ ਮਿੱਟੀ ਨਾਲੋਂ ਟੁੱਟਣ ਨਹੀਂ ਦਿੱਤਾ। ਸੁਰਤ ਸੰਭਾਲੀ ਤਾਂ ਮਨੋਰੰਜਨ ਦੀ ਦੁਨੀਆਂ ਦੀ ਚਕਾਚੌਂਧ ਉਸ ਨੂੰ ਇਸ ਪਾਸੇ ਲੈ ਤੁਰੀ। ਕੈਨੇਡਾ ਤੇ ਸਿੰਘਾਪੁਰ ‘ਚ ਕੁਝ ਥੀਏਟਰ ਗੁਰੱਪਾਂ ਨਾਲ ਕੁਝ ਸਾਲ ਥੀਏਟਰ ਕੀਤਾ, ਫਿਰ ਫ਼ੈਸ਼ਨ ਇੰਡਸਟਰੀ ਵੱਲ ਰੁਖ ਕਰ ਲਿਆ। ਭਾਰਤ ਅਤੇ ਦੁਨੀਆਂ ਦੀਆਂ ਦਰਜਨ ਤੋਂ ਵੱਧ ਨਾਮੀਂ ਕੰਪਨੀਆਂ ਲਈ ਮਾਡਲਿੰਗ ਕੀਤੀ, ਜਿਨ•ਾਂ ‘ਚ ਨਾਇਕ, ਪਿਊਮਾ, ਐਡੀਡਾਸ, ਫ਼ਾਰਏਵਰ 21, ਐਚਐਨਐਮ ਤੇ ਕੋਟਨਕੌਂਟੀ ਦੇ ਨਾਂ ਅਹਿਮ ਹਨ। ਜਿਵੇਂ ਜਿਵੇਂ ਉਹ ਇਸ ਇੰਡਸਟਰੀ ‘ਚ ਖੁੱਭਦੀ ਗਈ, ਉਵੇਂ ਉੇਵੇਂ ਉਸ ਅੰਦਰ ਫ਼ਿਲਮਾਂ ਵੱਲ ਆਉਣ ਦੀ ਚਿਣਗ ਵੱਧਦੀ ਗਈ। ਉਸ ਨੇ ਥੋੜਾ ਸਮਾਂ ਫ਼ੈਸ਼ਨ ਇੰਡਸਟਰੀ ਤੋਂ ਵਿਹਲ ਲੈ ਕੇ ਫ਼ਿਲਮਾਂ ‘ਚ ਕਿਸਮਤ ਅਜਮਾਉਣ ਬਾਰੇ ਸੋਚਿਆ। ਸਿੰਘਾਪੁਰ ਤੋਂ ਭਾਰਤ ਆ ਕੇ ਪਹਿਲਾਂ ਉਸਨੇ ਸਾਊਥ ਦੀ ਫ਼ਿਲਮ ਇੰਡਸਟਰੀ ‘ਚ ਕੰਮ ਕਰਨ ਬਾਰੇ ਸੋਚਿਆ, ਪਰ ਕੋਈ ਵੀ ਫ਼ਿਲਮ ਉਸਨੇ ਮਨ ਨੂੰ ਨਹੀਂ ਲੱਗੀ, ਫਿਰ ਉਸਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਪਹਿਚਾਣ ਬਣਾਉਣ ਦਾ ਫ਼ੈਸਲਾ ਲਿਆ। ਇਥੇ ਆ ਕੇ ਉਸਨੇ ਕੁਝ ਫ਼ਿਲਮ ਨਿਰਦੇਸ਼ਕਾਂ ਨਾਲ ਮੀਟਿੰਗਾਂ ਕੀਤੀਆਂ ਤੇ ਆਖਰ ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਵਿੱਚ ਕੰਮ ਕਰਨ ਦਾ ਸਬੱਬ ਬਣਿਆ।

ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਦੀ ਖੂਬਸੂਰਤੀ ਅਤੇ ਰਿਸ਼ਤਿਆਂ ਵਿਚਲੇ ਮੋਹ ਦੀ ਗੱਲ ਕਰਦੀ ਹੈ। ਮਾਂ ਬੋਲੀ ਖੇਡ ਕਬੱਡੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੋਵੇਗੀ। ਇਸ ਫ਼ਿਲਮ ‘ਚ ਉਸਨੇ ਅਦਾਕਾਰ ਦੀਪ ਸਿੱਧੂ, ਸੁਖਦੀਪ ਸੁੱਖ, ਗੱਗੂ ਗਿੱਲ, ਮਹਾਂਵੀਰ ਭੁੱਲਰ ਅਤੇ ਹਰਵਿੰਦਰ ਬਬਲੀ ਨਾਲ ਅਹਿਮ ਭੂਮਿਕਾ ਨਿਭਾਈ ਹੈ। ਉਹ ਇਸ ਫ਼ਿਲਮ ਦੀ ਨਾਇਕ ਰਾਵੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਰਾਵੀ ਇਕ ਸਕੂਲ ਅਧਿਆਪਕਾ ਹੈ, ਜੋ ਆਦਰਸ਼ਵਾਦੀ ਤੇ ਅਸੂਲਾਂ ਦੀ ਪੱਕੀ ਮੁਟਿਆਰ ਹੈ। ਆਪਣੇ ਪ੍ਰੇਮੀ ਦੀ ਮੌਤ ਤੋ ਬਾਅਦ ਉਹ ਹਾਲਤਾਂ ਤੋਂ ਭੱਜਣ ਦੀ ਥਾਂ ਸੱਚਾਈ ਨੂੰ ਅਪਣਾਉਂਦੀ ਹੈ ਤੇ ਉਸਦੇ ਪਰਿਵਾਰ ਨਾਲ ਖੜ•ਦੀ ਹੈ। ਰਾਵੀ ਪੰਜਾਬੀ ਕੁੜੀਆਂ ਦੀ ਸਹਿਣਸ਼ਕਤੀ, ਰਿਸ਼ਤਿਆਂ ਦੀ ਕਦਰ ਕਰਨੀ ਤੇ ਸੱਚ ‘ਤੇ ਚੱਲਣ ਵਰਗੇ ਅਸੂਲਾਂ ਦੀ ਮਿਸਾਲ ਪੇਸ਼ ਕਰਦੀ ਹੈ। ਅੰਮ੍ਰਿਤ ਮੁਤਾਬਕ ਇਸ ਫ਼ਿਲਮ ਨੇ ਉਸ ਨੂੰ ਅਦਾਕਾਰੀ ਦੇ ਨਾਲ ਨਾਲ ਪੰਜਾਬੀ ਲੋਕਾਂ ਦੀ ਜੀਵਨ ਜਾਂਚ ਵੀ ਸਿਖਾਈ ਹੈ। ਇਸ ਫ਼ਿਲਮ ਲਈ ਉਸ ਨੁੰ ਅਦਾਕਾਰੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਠੇਠਤਾ ‘ਤੇ ਵੀ ਕੰਮ ਕਰਨਾ ਪਿਆ। ਉਸ ਨੂੰ ਆਸ ਹੈ ਕਿ ਪੰਜਾਬੀ ਦਰਸ਼ਕ ਉਸ ਨੂੰ ਇਸ ਫ਼ਿਲਮ ਜ਼ਰੀਏ ਇਕ ਅਦਾਕਾਰਾ ਵਜੋਂ ਸਵੀਕਾਰ ਕਰਨਗੇ। ਅੱਜ ਕੱਲ• ਆਪਣੀ ਇਕ ਹੋਰ ਨਵੀਂ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਅੰਮ੍ਰਿਤ ਦਾ ਕਹਿਣਾ ਹੈ ਕਿ ਪੰਜਾਬੀ ਫ਼ਿਲਮਾਂ ‘ਚ ਵੀ ਹੁਣ ਕੁੜੀਆਂ ਨੂੰ ਕਿਰਦਾਰਾਂ ਨੂੰ ਜਿਉਣ ਦੀ ਖੁੱਲ• ਮਿਲਣ ਲੱਗੀ ਹੈ। ਉਹ ਪੰਜਾਬੀ ਫ਼ਿਲਮਾਂ ਜ਼ਰੀਏ ਉਹ ਜ਼ਿੰਦਗੀ ਜਿਉਣਾ ਚਾਹੁੰਦੀ ਹੈ, ਜਿਸ ਨੂੰ ਉਹ ਵਿਦੇਸ਼ ‘ਚ ਰਹਿਣ ਕਾਰਨ ਵਿਸਾਰੀ ਬੈਠੀ ਸੀ। #ਬਲਜਿੰਦਰ ਉਪਲ 99141 89080

Leave a Reply

Your email address will not be published. Required fields are marked *

‘ਸੂਬੇਦਾਰ ਜੋਗਿੰਦਰ ਸਿੰਘ’ ਦੇਸ਼ ਦੇ ਫ਼ੌਜੀਆਂ ਦੀ ਸ਼ਾਨ ‘ਚ ਕਰੇਗੀ ਹੋਰ ਵਾਧਾ : ਸਿਮਰਜੀਤ ਸਿੰਘ

ਆਮ ਦਰਸ਼ਕਾਂ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ‘ਸੂਬੇਦਾਰ ਜੋਗਿੰਦਰ ਸਿੰਘ’ ‘ਤੇ