in

ਰੱਬ ਰਾਖਾ’ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਹੈ : ਨਿਰਦੇਸ਼ਕ ਮੀਨਾਰ ਮਲਹੋਤਰਾ

ਅਡੀਟਿੰਗ ਤੋਂ ਸਹਾਇਕ ਨਿਰਦੇਸ਼ਕ ਤੇ ਫਿਰ ਫ਼ਿਲਮ ਨਿਰਦੇਸਕ ਤੱਕ ਦਾ ਸਫਰ ਕਿਵੇਂ ਪੂਰਾ ਕੀਤਾ ਮੀਨਾਰ ਮਲਹੋਤਰਾ ਨੇ, ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਕਿੰਨੀ ਮਿਹਨਤ ਕਰਨੀ ਪਈ, ਕਿੱਥੇ ਕਿੱਥੇ ਘੁੰਮਣਾ ਪਿਆ, ਕਿਵੇਂ ਜਾ ਕੇ ਕੰਮ ਮਿਲਿਆ, ਇਹਨਾਂ ਸਾਰੀਆਂ ਗੱਲਾਂ ਦਾ ਜਿਕਰ ਕੀਤਾ ਮੀਨਾਰ ਮਲਹੋਤਰਾ ਨੇ ਇਸ ਖਾਸ ਗੱਲਬਾਤ ਦੌਰਾਨ । 25 May ਨੂੰ ਰਿਲੀਜ਼ ਹੋ ਰਹੀ ਆਪਣੀ ਫ਼ਿਲਮ ‘ਰੱਬ ਰਾਖਾ’ ਨਾਲ ਚਰਚਾ ‘ਚ ਮੀਨਾਰ ਮਲਹੋਤਰਾ ਨੇ ਆਪਣੇ ਫ਼ਿਲਮੀ ਸਫ਼ਰ ਨੂੰ ਇੰਝ ਬਿਆਨ ਕੀਤਾ। ਤੁਹਾਡਾ ਫਿਲਮੀ ਖੇਤਰ ਦਾ ਸਫਰ ਕਦੋ ਤੇ ਕਿਵੇਂ ਸ਼ੁਰੂ ਹੋਇਆ ?
ਮੈਨੂੰ ਬਚਪਨ ਤੋ ਹੀ ਐਨੀਮੇਸ਼ਨ ਦਾ ਸ਼ੌਕ ਸੀ , ਮੈਂ ਉਦੋ ਤੋਂ ਹੀ ਮਨ ਬਣਾ ਲਿਆ ਸੀ ਕਿ ਮੈਂ ਇਸ ਖੇਤਰ ਵੱਲ ਨੂੰ ਜਾਣਾ ਹੈ । ਮੈਂ ਆਪਣੀ ਦੱਸਵੀ ਕਲਾਸ ਦੀ ਪੜਾਈ ਪੂਰੀ ਕੀਤੀ ਫਿਰ ਘਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਹੋਰ ਅੱਗੇ ਨਾ ਜਿਆਦਾ ਪੜਿਆ। ਐਨੀਮੇਸ਼ਨ ਦਾ ਕੀੜਾ ਤਾਂ ਮੇਰੇ ਦਿਮਾਗ ਵਿੱਚ ਹੈ ਹੀ ਸੀ। ਫਿਰ ਮੈ ਸੋਚਿਆ ਕਿ ਐਨੀਮੇਸ਼ਨ ਤੇ ਫ਼ਿਲਮ ਇੰਡਸਟਰੀ ਨੂੰ ਵੀ ਰੁਜ਼ਗਾਰ ਦਾ ਸਾਧਨ ਬਣਾਇਆ ਜਾਵੇ। ਫਿਰ ਮੈਂ ਮੁੰਬਈ ਚਲਾ ਗਿਆ। ਉਥੇ ਜਾ ਕੇ ਐਨੀਮੇਸ਼ਨ ਵੀ ਸਿੱਖੀ ਤੇ ਨਾਲ ਦੀ ਨਾਲ ਕੰਮ ਵੀ ਕੀਤਾ। ਿਫਰ ਨਾਲ ਨਾਲ ਅੱਗੇ ਪੜਾਈ ਵੀ ਸ਼ੁਰੂ ਕੀਤੀ ਹੋਰ  ਐਨੀਮੇਸ਼ਨ ਦੀ , ਕੰਮ ਵੀ ਮਿਲਿਆ ਓਹ ਵੀ ਕੀਤਾ। ਕੰਮ  ਕਰਕੇ ਕਮਾਏ ਪੈਸੇ ਪੜਾਈ ਤੇ ਲਾਉਣੇ ਮੇਰਾ ਮਕਸਦ ਬਣ ਗਿਆ।ਇਸ ਤਰਾਂ ਜਿੰਦਗੀ ਦਾ ਸਫਰ ਅੱਗੇ ਚੱਲਦਾ ਰਿਹਾ, ਮੈਨੂੰ ਯੂ ਕੇ ਜਾਣ ਦਾ ਮੌਕਾ ਮਿਲਿਆ।ਮੈਂ ਯੂ ਕੇ ਚਲਾ ਗਿਆ ਉੱਥੇ ਜਾ ਕੇ ਮੈਂ ਐਨੀਮੇਸ਼ਨ ਦੀ ਪੋਸਟ ਗ੍ਰੈਜੂਏਸ਼ਨ  ਕੀਤੀ । ਫਿਰ ਮੈਂ ਵਾਪਸ ਆ ਗਿਆ ਵਾਪਸ ਆਉਦੇ ਮੇਰੀ ਮੁਲਾਕਾਤ ਸ਼ਮਾਰੂ ਕੰਪਨੀ ਤੋਂ ਬਬਲੀ ਸਿੰਘ ਜੀ ਨਾਲ ਹੋਈ ਉਹਨਾਂ ਤੋ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ।ਉਸ ਤੋ ਬਾਅਦ ਫਿਰ ਮੈ ਐਨੀਮੇਸ਼ਨ ਟਾਈਪ ਇੱਕ ੩ ਡੀ ਧਾਰਮਿਕ ਫਿਲਮ ਬਣਾਈ ਕਿਉਕਿ ਮੈਂ ਆਪਣੇ ਫਿਲਮੀ ਖੇਤਰ ਦੀ ਸ਼ੁਰੂਆਤ ਇੱਕ ਧਾਰਮਿਕ ਫਿਲਮ ਤੋਂ ਕਰਨਾ ਚਾਹੁੰਦਾ ਸੀ।ਬੱਸ ਇਸੇ ਤਰਾਂ ਮੇਰੀ ਜਿੰਦਗੀ ਦਾ ਫਿਲਮੀ ਸਫਰ ਸ਼ੁਰੂ ਹੋਇਆ ਤੇ ਮੈਂ ਫਿਲਮੀ ਖੇਤਰ ਨਾਲ ਆ ਜੁੜਿਆ।


ਐਨੀਮਿਸ਼ਨ ਫਿਲਮ ਬਣਾਉਣ ਤੋ ਬਾਅਦ ਕਿਹੜੀ ਫਿਲਮ ਮਿਲੀ ਤੇ ਕਿਵੇਂ ?  
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਸ ਖੇਤਰ ਚ ਆਉਣ ਤੋ ਪਹਿਲਾਂ ਅਡਿੰਟਗ ਦਾ ਕੰਮ ਕਰਦਾ ਸੀ । ਬੱਸ ਇਸੀ ਦੋਰਾਨ ਮੈਨੂੰ ਕੰਮ ਕਰਦਿਆਂ ਕਰਦਿਆਂ ਇੱਕ ਫਿਲਮ ਲਈ ਕੰਮ ਕਰਨ ਦਾ ਮੋਕਾ ਮਿਲਿਆ ਜਿਸਦਾ ਨਾਂ ਸੀ ੪੭ ਟੂ ੮੪।ਇਸ ਫਿਲਮ ਲਈ ਮੈਂ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ ਸੀ। ਉਸ ਤੋ ਬਾਅਦ ਮੈਨੂੰ ਲਵਲੀ ਤੇ ਲਵਲੀ ਫਿਲਮ ਬਣਾਉਣ ਦਾ ਮੋਕਾ ਮਿਲਿਆ।ਉਸ ਫਿਲਮ ਤੇ ਵੀ ਕਾਫੀ ਮਿਹਨਤ ਕੀਤੀ।
ਇੱਕ ਨਿਰਦੇਸ਼ਕ ਵਜੋਂ ਤੁਹਾਡੀ ਪਹਿਲੀ ਫ਼ਿਲਮ ਕਿਹੜੀ ਸੀ?
ਫਿਲਮ ੪੭ ਟੂ ੮੪ ਤੇ ਲਵਲੀ ਤੋ ਲਵਲੀ ਕਰਨ ਤੋ ਬਾਅਦ ਮੈਂ ਇੱਕ ਖੁੱਦ ਦੀ ਫਿਲਮ ਕਰਨ ਦਾ ਸੋਚਿਆ। ਮੈ ਇੱਕ ਸਟੋਰੀ ਲਿਖੀ ਤੇ ਉਸਤੇ ਕੰਮ ਕੀਤਾ।ਉਸ ਫਿਲਮ ਦਾ ਨਾਂ ਸੀ ਦੁੱਲਾ ਭੱਟੀ। ਬੀਨੂੰ ਢਿੱਲੋਂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਤੋਂ ਮੇਰੇ ਕਰੀਅਰ ਦੀ ਅਸਲ ਸ਼ੁਰੂਆਤ ਹੋਈ।  ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।
ਹੁਣ ਤੁਹਾਡੀ ਫ਼ਿਲਮ ‘ਰੱਬ ਰਾਖਾ’ ਆ ਰਹੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰੋ?
ਇਹ ਫ਼ਿਲਮ 25 ਮਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ਪੰਜਾਬ ਨਾਲ ਸਬੰਧਿਤ ਹੀ ਹੁੰਦੀਆਂ ਹਨ, ਪਰ ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ‘ਚ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਅਤੇ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ। ਅੱਜ ਕੱਲ• ਇਹ ਖ਼ਬਰਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਫ਼ਲਾਣੈ ਦੇਸ਼ ‘ਚ ਕੋਈ ਪੰਜਾਬੀ ਮੁੰਡਾ ਗੈਂਗਵਾਰ ‘ਚ ਮਾਰਿਆ ਗਿਆ, ਕੋਈ ਪੰਜਾਬੀ ਮੁੰਡਾ ਡਰੱਗ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋਇਆ ਹੈ। ਇਹ ਫ਼ਿਲਮ ਇਨ•ਾਂ ਘਟਨਾਵਾਂ ਨੂੰ ਵੀ ਬਿਆਨ ਕਰੇਗੀ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਸੁਰਜੀਤ ਖ਼ਾਨ ਅਤੇ ਪੂਜਾ ਠਾਕੁਰ ਨੇ ਮੁੱਖ ਭੂਮਿਕਾ ਨਿਭਾਈ ਹੈ।
ਇਸ ਫ਼ਿਲਮ ਦਾ ਖਿਆਲ ਕਿਵੇਂ ਆਇਆ ਤੁਹਾਡੇ ਮਨ ‘ਚ ?
ਇਸ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਅਵਤਾਰ ਗਿੱਲ ਉਹ ਕੈਨੇਡਾ ਤੋ ਹੀ ਹਨ।ਉਹਨਾਂ ਦੇ ਸਾਹਮਣੇ ਇਹੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਫਿਰ ਉਹਨਾਂ ਇਹ ਇੱਕ ਸਟੋਰੀ ਲਿਖੀ। ਉਹ ਪਹਿਲਾਂ ਤੋ ਹੀ ਇੱਕ ਫਿਲਮ ਬਣਾਉਣਾ ਚਾਹੁੰਦੇ ਸਨ ਉਹਨਾਂ ਨੂੰ ਇਹ ਮੁੱਦਾ ਵਧੀਆ ਲੱਗਿਆ ਉਹਨਾਂ ਨੇ ਇਸਦੇ ਪ੍ਰਤੀ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਇਸ ਫਿਲਮ ਦੀ ਸਟੋਰੀ ਬਾਰੇ ਮੈਨੂੰ ਦੱਸਿਆ। ਮੈਨੂੰ ਵੀ ਇਹ ਸਟੋਰੀ ਵੱਧੀਆ ਲੱਗੀ ਕਿਉਕਿ ਇਹੋ ਜਿਹੇ ਮਸਲੇ ਤੇ ਕੰਮ ਕਰਨਾ ਮੇਰੇ ਲਈ ਵੀ ਇੱਕ ਸਲਾਘਾਂਯੋਗ ਕਦਮ ਸੀ ।ਫਿਰ ਮੈਂ ਉਹਨਾਂ ਨੂੰ ਇਸ ਫਿਲਮ ਲਈ ਹਾਂ ਕਰ ਦਿੱਤੀ ਤੇ ਇਸੇ ਤਰਾਂ ਮੈਨੂੰ ਇਸ ਫਿਲਮ ਲਈ ਕੰਮ ਕਰਨ ਦਾ ਮੋਕਾ ਮਿਲਿਆ।


ਇਸ ਫਿਲਮ ਦੀ ਜਿਹੜੀ ਸ਼ੂਟਿੰਗ ਏ ਉਹ ਕਿੱਥੇ ਕਿੱਥੇ ਕੀਤੀ ਗਈ?
ਇਸ ਫਿਲਮ ਨੂੰ ਲੱਗਭਗ ਕੈਨੇਡਾ ਦੇ ਵਿੱਚ ਹੀ ਸ਼ੂਟ ਕੀਤਾ ਗਿਆ ਕਿਉਕਿ ਇਹ ਫਿਲਮ ਬਾਹਰ ਵੱਸਦੇ ਪੰਜਾਬੀਆਂ ਦੇ ਜਿੰਦਗੀ ਤੇ ਅਧਾਰਿਤ ਹੀ ਬਣੀ ਹੈ।ਬਾਕੀ ਇਸ ਫਿਲਮ ਦਾ ਜਿਹੜਾ ੧੦ ਕੁ ਦਿਨ ਦਾ ਸ਼ੂਟ ਪੰਜਾਬ ਵਿੱਚ ਵੀ ਚੱਲਿਆ।ਪਰ ਜਿਆਦਾਤਰ ਹਿੱਸਾ ਇਸ ਫਿਲਮ ਦਾ ਕੈਨੇਡਾ ਵਿੱਚ ਹੀ ਸ਼ੂਟ ਹੋਇਆ ਹੈ।
ਤੁਹਾਨੂੰ ਕੀ ਲੱਗਦਾ ਕਿ ਇਹ ਫਿਲਮ ਕਿੰਨੀ ਕੁ ਕਾਮਯਾਬੀ ਹਾਸਿਲ ਕਰੇਗੀ ਤੇ ਸਰੋਤੇ ਇਸਨੂੰ ਕਿੰਨਾ ਪਸੰਦ ਕਰਨਗੇ?
ਮੇਰੀ ਸੋਚ ਮੁਤਾਬਿਕ ਤਾਂ ਇਹ ਅਲੱਗ ਵਿਸ਼ੇ ਦੀ ਫਿਲਮ ਸਰੋਤਿਆਂ ਦੇ ਦਿਲ ਤੇ ਖਰੀ ਉਤਰੇਗੀ। ਸਰੋਤਿਆਂ ਵਲੋ ਸਾਡੀ ਆਸ ਮੁਤਾਬਿਕ ਇਸ ਫਿਲਮ ਨੂੰ ਵਧੇਰੇ ਪਿਆਰ ਦਿੱਤਾ ਜਾਵੇਗਾ।ਬਾਕੀ ਇਸ ਫਿਲਮ ਨੂੰ ਲੈ ਕੇ ਅਸੀ ਕੈਨੇਡਾ ਵਿੱਚ ਜਿੰਨੀਆਂ ਵੀ ਪ੍ਰੈਸ ਕਾਂਨਫਰੈਸਾਂ ਕੀਤੀਆ ਸਾਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ।
ਆਉਣ ਵਾਲੇ ਸਮੇਂ ਚ ਕੀ ਨਵਾਂ ਲੈ ਕੇ ਆ ਰਿਹੇ ਹੋ?
ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਮੈਂ ੨ ਫਿਲਮਾਂ ਹੋਰ ਸਾਈਨ ਕਰ ਚੁੱਕਾ ਹਾਂ ਜਿਸਦੀ ਸ਼ੂਟਿੰਗ ਥੋੜੇ ਟਾਈਮ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ।ਬਾਕੀ ਮੈਂ ਇੱਕ ਆਪਣੀ ਵੀ ਫਿਲਮ ਤਿਆਰ ਕਰ ਰਿਹਾਂ ਹਾਂ ਜਿਸਦਾ ਪੋਸਟਰ ਜਲਦ ਸਰੋਤਿਆਂ ਨਾਲ ਸ਼ੇਅਰ ਵੀ ਕਰ ਸਕਦਾ ਹਾਂ।
# ਸਾਕਾ ਨੰਗਲ ,70094 76970

Leave a Reply

Your email address will not be published. Required fields are marked *

ਪੰਜਾਬ ਨੂੰ ਸਮਝਣ ਦਾ ਜ਼ਰੀਆ ਹੋਵੇਗੀ  ਪੰਜਾਬੀ ਫ਼ਿਲਮ ‘ਦਾਣਾ ਪਾਣੀ’

‘ਕੈਰੀ ਆਨ ਜੱਟਾ2’ ਦੇ ਟ੍ਰੇਲਰ ‘ਚ ਹੋਈ ਇਹ ਵੱਡੀ ਗਲਤੀ, ਕਿਸੇ ਨੇ ਨਹੀਂ ਕੀਤੀ ਨੋਟ