in

71 ਵੇਂ ਕਾਨਸ ਫ਼ਿਲਮ ਫ਼ੈਸਟੀਵਲ ‘ਚ ਪੰਜਾਬੀ ਫ਼ਿਲਮ ‘ਸਾਡੇ ਆਲੇ’ ਕਰੇਗੀ ਪੰਜਾਬੀ ਸਿਨੇਮੇ ਦੀ ਪ੍ਰਤੀਨਿਧਤਾ

ਫ਼ਰਾਸ ‘ਚ ਚੱਲ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਫ਼ਿਲਮ ਫ਼ੈਸਟੀਵਲ ‘ਕਾਨਸ ਫ਼ਿਲਮ ਫ਼ੈਸਟੀਵਲ’ ਵਿੱਚ ਇਸ ਵਾਰ  ਪੰਜਾਬੀ ਸਿਨੇਮੇ ਦੀ ਵੀ ਸ਼ਮੂਲੀਅਤ ਹੋਵੇਗੀ। ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਾਡੇ ਆਲੇ’ ਪੰਜਾਬੀ ਸਿਨੇਮੇ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਇਸ ਫ਼ੈਸਟੀਵਲ ‘ਚ 16 ਮਈ ਨੂੰ ਫ਼ਿਲਮ ਦਾ ਟੀਜ਼ਰ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਅਦਾਕਾਰ ਦੀਪ ਸਿੱਧੂ ਇਸ ਫ਼ਿਲਮ ਅਤੇ ਪੰਜਾਬੀ ਸਿਨੇਮੇ ਦੀ ਮੌਜੂਦ ਸਥਿਤੀ ਬਾਰੇ ਇਸ ਮੰਚ ਤੋਂ ਦੁਨੀਆਂ ਭਰ ਦੇ ਸਿਨੇ ਪ੍ਰੇਮੀਆਂ ਨੂੰ ਸੰਬੋਧਤ ਕਰਨਗੇ। ਇਸ ਮੌਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਹਾਲੀਵੁੱਡ ਦੀਆਂ ਨਾਮਵਰ ਹਸਤੀਆਂ ਤੋਂ ਇਲਾਵਾ ਭਾਰਤੀ ਸਿਨੇਮਾ ਜਗਤ ਦੇ ਨਾਮਵਰ ਸਿਤਾਰੇ  ਐਸ਼ਵਰਿਆ ਰਾਏ ਬੱਚਨ, ਦੀਪਕਾ ਪਾਦੂਕੋਣ, ਕੰਗਨਾ ਰਾਣਾਵਤ ਉਚੇਚੇ ਤੌਰ ‘ਤੇ ਹਾਜ਼ਰ ਹੋਣਗੇ।
ਇਸ ਖੁਸ਼ੀ ਸਾਂਝੀ ਕਰਦਿਆਂ ਫ਼ਿਲਮ ਦੇ ਹੀਰੋ ਦੀਪ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਫ਼ਿਲਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਕਾਨਸ ਵਰਗਾ ਕੌਮਾਂਤਰੀ ਮੰਚ ਮਿਲਿਆ ਹੈ। ‘ਬਠਿੰਡੇ ਵਾਲੀ ਬਾਈ’ ਅਤੇ ‘ਕੁਕਨੂਸ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਇਹ ਫ਼ਿਲਮ  6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ  ਹੈ। ਲੇਖਕ ਅਤੇ ਨਿਰਦੇਸ਼ਕ ਜਤਿੰਦਰ ਮੌਹਰ ਦੀ ਇਸ ਫ਼ਿਲਮ ‘ਚ ਦੀਪ ਸਿੱਧੂ ਨਾਲ ਅਦਾਕਾਰ ਸੁਖਦੀਪ ਸੁੱਖ,  ਅੰਮ੍ਰਿਤ ਔਲਖ, ਗੁੱਗੂ ਗਿੱਲ,  ਮਹਾਂਵੀਰ ਭੁੱਲਰ, ਅਮਰਿੰਦਰ ਬਿਲਿੰਗ, ਸੋਨਪ੍ਰੀਤ ਜਵੰਧਾ, ਹਰਵਿੰਦਰ ਬਬਲੀ ਅਤੇ ਰਾਜੇਸ਼ ਸ਼ਰਮਾ ਸਮੇਤ ਥੀਏਟਰ ਦੇ ਕਈ ਨਾਮੀਂ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਦੀਪ ਸਿੱਧੂ ਨੇ ਦੱਸਿਆ ਕਿ ਕਾਨਸ ਫ਼ਿਲਮ ਫ਼ੈਸਟੀਵਲ ‘ਚ ਉਨ•ਾਂ ਦੀ ਫ਼ਿਲਮ ਸਪੋਰਟਸ ਜ਼ੋਨਰ ਦੀ  ਕੈਟਾਗਿਰੀ ‘ਚ ਰੱਖੀ ਗਈ ਹੈ। ਇਸ ਮੰਚ ‘ਤੇ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਵੇਗਾ। ਇਸ ਮੌਕੇ ਉਨ•ਾਂ ਨੂੰ ਇਸ ਫ਼ਿਲਮ ਸਬੰਧੀ ਅਤੇ ਪੰਜਾਬੀ ਸਿਨੇਮੇ ਸਬੰਧੀ ਬੋਲਣ ਦਾ ਵੀ ਮੌਕਾ ਦਿੱਤਾ ਗਿਆ ਹੈ, ਜੋ ਸੁਮੱਚੀ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ।  ਦੀਪ ਮੁਤਾਬਕ ਉਨ•ਾਂ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਫ਼ਿਲਮ ਹੈ, ਜੋ ਪਿੰਡਾਂ ਦੀ  ਸੱਭਿਆਚਰਕ ਖੂਬਸੂਰਤੀ ਨੂੰ ਬਿਆਨ ਕਰਦੀ ਹੋਈ ਪੰਜਾਬੀ ਖੇਡ ਕਬੱਡੀ ਦੀ ਗੱਲ ਕਰੇਗੀ। ਫ਼ਿਲਮ ‘ਚ ਖੇਡ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਦੀ ਸਿਆਸਤ ਨੂੰ ਵੀ ਪਰਦੇ ‘ਤੇ ਲਿਆਂਦਾ ਗਿਆ ਹੈ।  ਉਨ•ਾਂ ਦੱਸਿਆ ਕਿ ‘ਬਠਿੰਡੇ ਵਾਲੇ ਬਾਈ ਫ਼ਿਲਮਸਜ਼’ ਬੈਨਰ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਨ•ਾਂ ‘ਜੋਰਾ 10 ਨੰਬਰੀਆ’ ਫ਼ਿਲਮ ਨਾਲ ਪੰਜਾਬ ਦੇ ਮਾਲਵੇ ਖ਼ੇਤਰ ‘ਚ ਪੁਲਿਸ, ਗੈਂਗਸਟਰ ਅਤੇ ਸਿਆਸੀ ਲੀਡਰਾਂ ਦੀ ਮਿਲੀਭੁਗਤ ਤੋਂ ਪਰਦਾ ਚੁੱਕਿਆ ਸੀ।  ‘ਸਾਡੇ ਆਲੇ’ ਤੋਂ ਬਾਅਦ ਇਸੇ ਬੈਨਰ ਹੇਠ ਉਨ•ਾਂ ਦੀ ਫ਼ਿਲਮ ‘ਰੰਗ ਪੰਜਾਬ’ ਅਤੇ ‘ਪਿੰਡ’ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਪੰਜਾਬੀ ਫ਼ਿਲਮ ‘ਮੈਰਿਜ ਪੈਲੇਸ’ ਸ਼ੈਰੀ ਮਾਨ ਸਮੇਤ ਨਿਰਦੇਸ਼ਕ ਅਤੇ ਲੇਖਕ ਲਈ ਟਰਨਿੰਗ ਪੁਆਇੰਟ ਹੋਵੇਗੀ

‘ਕੈਰੀ ਆਨ ਜੱਟਾ 2’ ਦੇ ਨਿਰਦੇਸ਼ਕ ਨੂੰ ਹੋਣਾ ਪਵੇਗਾ ‘ਅਦਾਲਤ’ ‘ਚ ਪੇਸ਼