ਜਾਬੀ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਨਾਲ ਸਬੰਧਿਤ ਦੇਸ਼ ਦੇ ਨਾਮਵਰ ਸਟੈਂਡਅਪ ਕਾਮੇਡੀਅਨ ਰਾਜੀਵ ਠਾਕੁਰ ਪੰਜਾਬੀ ਟੀਵੀ ਚੈਨਲ ‘ਐਮ ਐਚ 1’ ‘ਤੇ ਇਕ ਪਰਿਵਾਰਕ ਕਾਮੇਡੀ ਸ਼ੋਅ ‘ਕਾਮੇਡੀ ਹਾਊਸ’ ਲੈ ਕੇ ਆ ਰਹੇ ਹਨ। ਇਹ ਸ਼ੋਅ ਕੱਲ• ਯਾਨੀ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬੀ ਟੈਲੀਵਿਜਨ ਇੰਡਸਟਰੀ ਦਾ ਆਪਣੇ ਕਿਸਮ ਦਾ ਇਹ ਪਹਿਲਾ ਟੀਵੀ ਸ਼ੋਅ ਹੋਵੇਗਾ, ਜਿਸ ‘ਚ ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਿਤ ਹਸਤੀਆਂ ਨੂੰ ਮੰਚ ‘ਤੇ ਲਿਆਂਦਾ ਜਾਵੇਗਾ। ਇਹੀ ਨਹੀਂ ਇਸ ਸ਼ੋਅ ਜ਼ਰੀਏ ਪੰਜਾਬੀ ਸਿਨੇਮੇ ਨੂੰ ਵੀ ਪ੍ਰੋਮੋਟ ਕੀਤਾ ਜਾਵੇਗਾ। ਰਾਜੀਵ ਠਾਕੁਰ ਮੁਤਾਬਕ ਕਾਫ਼ੀ ਸਮੇਂ ਤੋਂ ਪੰਜਾਬੀ ਚੈਨਲਾਂ ‘ਤੇ ਸਿਰਫ਼ ਮਿਊਜ਼ਿਕ, ਫ਼ਿਲਮਾਂ ਅਤੇ ਰਿਆਲਿਟੀ ਸ਼ੋਅਜ ਹੀ ਚੱਲ ਰਹੇ ਹਨ। ਫੁੱਲ ਪੈਕੇਜ ਮਨੋਰੰਜਨ ਸ਼ੋਅ ਦੀ ਕਾਫ਼ੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਉਹ ਇਸ ਸ਼ੋਅ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸ਼ੋਅ ਹਰ ਹਫ਼ਤੇ ਚੱਲਿਆ ਕਰੇਗਾ। ਇਸ ਸ਼ੋਅ ‘ਚ ਇਕ ਪਰਿਵਾਰ ਦਿਖਾਇਆ ਗਿਆ ਹੈ, ਜਿਸ ਦੇ ਮੈਂਬਰ ਵੱਖ ਵੱਖ ਸ਼ੌਕ ਰੱਖਦੇ ਹਨ ਅਤੇ ਅਜੀਬ ਕਿਸਮ ਦੇ ਹਨ।
ਇਸ ਸ਼ੋਅ ‘ਚ ਹਰ ਵਾਰ ਕੋਈ ਨਾ ਕੋਈ ਪੰਜਾਬੀ ਗੈਸਟ ਟੀਵੀ ਜ਼ਰੀਏ ਦੁਨੀਆਂ ਭਰ ਦੇ ਪੰਜਾਬੀਆਂ ਦੇ ਰੂਬਰੂ ਹੋਇਆ ਕਰਨਗੇ। ਇਹੀ ਨਹੀਂ ਇਸ ਸ਼ੋਅ ਜ਼ਰੀਏ ਸਕੂਲਾਂ, ਕਾਲਜਾਂ ਚ ਪੜ•ਦੇ ਵਿਦਿਆਰਥੀਆਂ ਨੂੰ ਵੀ ਆਪਣਾ ਟੇਲੈਂਟ ਦੁਨੀਆਂ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਜਾਵੇਗਾ।

ਯਾਦ ਰਹੇ ਕਿ ਰਾਜੀਵ ਠਾਕੁਰ ਪਿਛਲੇ ਲੰਮੇਂ ਸਮੇਂ ਤੋਂ ਮੁੰਬਈ ਫ਼ਿਲਮ ਇੰਡਸਟਰੀ ‘ਚ ਵਿਚਰ ਰਹੇ ਹਨ। ਦੇਸ਼ ਦੇ ਕਈ ਨੈਸ਼ਨਲ ਟੀਵੀ ਚੈਨਲਾਂ ‘ਤੇ ਸ਼ੋਅਜ ਕਰ ਚੁੱਕੇ ਰਾਜੀਵ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅਜ਼ ਵੀ ਨਜ਼ਰ ਆ ਚੁੱਕੇ ਰਾਜੀਵ ਲਈ ਇਹ ਸ਼ੋਅ ਟਰਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਸ਼ੋਅਜ ਪੰਜਾਬੀ ਮਨੋਰੰਜਨ ਜਗਤ ਲਈ ਵੀ ‘ਸੋਨੇ ‘ਤੇ ਸੁਹਾਗੇ’ ਵਾਲੀ ਗੱਲ ਬਣ ਸਕਦਾ ਹੈ। ਕੱਲ• ਇਸ ਸ਼ੋਅ ਦਾ ਪਹਿਲਾ ਐਪੀਸੋਡ ਦਰਸ਼ਕ ਦੇਖ ਸਕਣਗੇ।
in News
ਕਾਮੇਡੀਅਨ ਰਾਜੀਵ ਠਾਕੁਰ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿੱਤਾ ‘ਕਾਮੇਡੀ ਹਾਊਸ’ ਦਾ ਨਵਾਂ ਪਲੇਟਫ਼ਾਰਮ


