in

‘ਡ੍ਰੀਮ ਰਿਆਲਟੀ ਮੂਵੀਜ਼’ ਦਾ ਇਹ ਸਿਤਾਰਾ ਬਣ ਚੁੱਕਿਆ ਹੈ ਸਭ ਦਾ ਹਰਮਨ ਪਿਆਰਾ

ਕੁਝ ਸਾਲ ਪਹਿਲਾਂ ਹੀ ਫ਼ਿਲਮ ਨਿਰਮਾਣ ਨਾਲ ਜੁੜੀ ਫ਼ਿਲਮ ਕੰਪਨੀ ‘ਡ੍ਰੀਮ ਰਿਆਲਟੀ ਮੂਵੀਜ਼’ ਦੀਆਂ ਫ਼ਿਲਮਾਂ ਨੇ ਜਿਥੇ ਦੇਵ ਖਰੋੜ ਵਰਗੇ ਸਮਰੱਥ ਅਦਾਕਾਰ ਨੂੰ ਫ਼ਿਲਮ ਜਗਤ ‘ਚ ਇਕ ਵੱਖਰੀ ਪਹਿਚਾਣ ਦਿਵਾਈ ਹੈ, ਉਥੇ ਹੀ ਇਸ ਕੰਪਨੀ ਦੀ ਫ਼ਿਲਮ ‘ਰੁਪਿੰਦਰ ਗਾਂਧੀ’ ਨਾਲ ਇਕ ਹੋਰ ਕਲਾਕਾਰ ਜਗਜੀਤ ਸੰਧੂ ਨੂੰ ਵੀ ‘ਭੋਲੇ’ ਵਜੋਂ ਪਹਿਚਾਣ ਮਿਲੀ ਸੀ। ਰੰਗਮੰਚ ਦੇ ਇਸ ਮੰਝੇ ਹੋਏ ਸਿਤਾਰੇ ਨੂੰ ਆਪਣਾ ਹੁਨਰ ਦਿਖਾਉਣ ਲਈ ਸਿਰਫ਼ ਇਕ ਮੌਕੇ ਦੀ ਭਾਲ ਸੀ। ਰੁਪਿੰਦਰ ਗਾਂਧੀ ਜ਼ਰੀਏ ਉਸ ਨੂੰ ਅਜਿਹਾ ਮੌਕਾ ਮਿਲਿਆ ਕਿ ਅੱਜ ਉਹ ਪੰਜਾਬੀ ਫ਼ਿਲਮਾਂ ਦਾ ਜਾਣਿਆ ਪਹਿਚਾਣਿਆ ਚਿਹਰਾ ਬਣ ਚੁੱਕਾ ਹੈ। ਰੁਪਿੰਦਰ ਗਾਂਧੀ, ਰੁਪਿੰਦਰ ਗਾਂਧੀ ਤੋਂ ਬਾਅਦ ਜਗਜੀਤ ਸੰਧੂ ਇਸੇ ਬੈਨਰ ਦੀ ਅਗਲੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਨਿਰਦੇਸ਼ਨਾ ‘ਚ ਬਣੀ ਇਹ ਫ਼ਿਲਮ 10 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਜਗਜੀਤ ਸੰਧੂ ਨੂੰ ਇਸ ਵਾਰ ਵੀ ਦਰਸ਼ਕ ਇਕ ਵੱਖਰੇ ਅੰਦਾਜ਼ ‘ਚ ਦੇਖ ਸਕਣਗੇ। ਹਰ ਵਾਰ ਦੀ ਤਰ•ਾਂ ਭਾਵੇਂ ਉਹ ਇਸ ਫ਼ਿਲਮ ‘ਚ ਵੀ ਫ਼ਿਲਮ ਦੇ ਨਾਇਕ ਦੇਵ ਖਰੋੜ ਦਾ ਸਾਥੀ ਬਣਿਆ ਹੈ, ਪਰ ਇਸ ਵਾਰ ਉਸਦਾ ਕਿਰਦਾਰ ਨਿਰਾਲਾ ਹੋਵੇਗਾ।

ਜ਼ਿਲ•ਾ ਫ਼ਤਿਹਗੜ• ਸਾਹਿਬ ਦੇ ਪਿੰਡ ਹਿੰਮਤਗੜ• ਛੰਨਾ ਮੁੱਢ ਤੋਂ ਹੀ ਅਦਾਕਾਰੀ ਬਿਰਤੀ ਦਾ ਇਨਸਾਨ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਤੋਂ ਥੀਏਟਰ ਦੀ ਡਿਗਰੀ ਹਾਸਲ ਜਗਜੀਤ ਲੰਮੇ ਸਮੇਂ ਤੋਂ ਨਾਮਵਾਰ ਨਾਟ ਨਿਰਦੇਸ਼ਕਾ ਨੀਲਮ ਮਾਨ ਸਿੰਘ ਦੇ ਗਰੁੱਪ ਦਾ ਸਰਗਰਮ ਮੈਂਬਰ ਹੈ। ਉਨ•ਾਂ ਦੀ ਦੇਖਰੇਖ ਹੇਠ ਦਰਜਨਾਂ ਨਾਟਕਾਂ ਦੀਆਂ ਸੈਂਕੜੇ ਪੇਸ਼ਕਾਰੀਆਂ ਦੇ ਚੁੱਕੇ ਜਗਜੀਤ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ‘ਰੁਪਿੰਦਰ ਗਾਂਧੀ’ ਫ਼ਿਲਮ ਤੋਂ ਹੋਈ ਸੀ। ਰੌਂਕੀ ਮੈਂਟਲ, ਰੱਬ ਦਾ ਰੇਡੀਓ, ਸੱਜਣ ਸਿੰਘ ਰੰਗਰੂਟ ਅਤੇ ਕਿੱਸਾ ਪੰਜਾਬ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਹਿੱਸਾ ਰਹਿ ਚੁੱਕਿਆ ਜਗਜੀਤ ਨਿਰਮਾਤਾ ਰਵਨੀਤ ਚਾਹਲ ਦੇ ‘ਡ੍ਰੀਮ ਰਿਆਲਟੀ ਮੂਵੀਜ’ ਦੀ ਹਰ ਫ਼ਿਲਮ ਦਾ ਹਿੱਸਾ ਬਣਦਾ ਹੈ। ਅਰਥ ਭਰਪੂਰ ਤੇ ਪੰਜਾਬ ਨਾਲ ਜੁੜੀਆਂ ਕਹਾਣੀਆਂ ‘ਤੇ ਫ਼ਿਲਮਾਂ ਬਣਾਉਣ ਅਤੇ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਲਈ ਵਚਨਬੱਧ ਡ੍ਰੀਮ ਰਿਆਲਟੀ ਮੂਵੀਜ਼ ਦੀਆਂ ਅਗਲੀਆਂ ਫ਼ਿਲਮਾਂ ‘ਚ ਵੀ ਦਰਸ਼ਕ ਜਗਜੀਤ ਸੰਧੂ ਨੂੰ ਇਸੇ ਤਰ•ਾਂ ਦੇਖ ਸਕਣਗੇ।


Àਹ ਇਸ ਵੇਲੇ ਆਪਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦੇ ਪ੍ਰਚਾਰ ‘ਚ ਜੁਟਿਆ ਹੋਇਆ ਹੈ। ਇਹ ਫ਼ਿਲਮ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਤੇ ਅਧਾਰਿਤ ਹੈ। ਮਿੰਟੂ ਗੁਰੂਸਰੀਆ ਕਿਸੇ ਵੇਲੇ ਸਿਰੇ ਦਾ ਨਸ਼ੇੜੀ ਸੀ, ਨਸ਼ੇ ਖ਼ਾਤਰ ਉਹ ਅਕਸਰ ਲੜਾਈ ਝਗੜੇ ਅਤੇ ਝਟਪਾਂ ਮਾਰਦਾ ਸੀ। ਪਰ ਉਸ ਨੇ ਸਵੈ ਵਿਸ਼ਵਾਸ ਨਾਲ ਖੁਦ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਬਣੇਗੀ।

Leave a Reply

Your email address will not be published. Required fields are marked *

ਇੰਝ ਬਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’, 10 ਅਗਸਤ ਨੂੰ ਹੋ ਰਹੀ ਹੈ ਰਿਲੀਜ਼

‘ਮਿਸਟਰ ਐਂਡ ਮਿਸਟਰ 420 ਰਿਟਰਨਜ਼’ ‘ਚ ਸਿਰਫ਼ ਪੈਸੇ ਹੀ ਨਹੀਂ ਖਰਚੇ, ਐਕਟਿੰਗ ਵੀ ਕੀਤੀ ਹੈ: ਪ੍ਰੋਡਿਊਸਰ ਰੁਪਾਲੀ ਗੁਪਤਾ