ਵੱਡੇ ਪਰਦੇ ਤੋਂ ਕੋਹਾਂ ਦੂਰ ਛੋਟੇ ਪਰਦੇ ‘ਤੇ ਸਰਗਰਮ ਚੰਡੀਗੜ• ਦੀ ਇਕ ਕੁੜੀ ਅਚਾਨਕ ਪੰਜਾਬੀ ਸਿਨੇਮੇ ਨਾਲ ਜੁੜਦੀ ਹੈ ਤੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਲੱਖਾਂ ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਤੇ ਛਾਅ ਜਾਂਦੀ ਹੈ। ਉਹ ਇਸ ਪਹਿਲੀ ਫ਼ਿਲਮ ਸਦਕਾ ਸਰਬੋਤਮ ਪੰਜਾਬੀ ਫ਼ਿਲਮ ਅਦਾਕਾਰਾ ਦਾ ਖ਼ਿਤਾਬ ਵੀ ਹਾਸਲ ਕਰਦੀ ਹੈ। ਕਈ ਨਿਰਮਾਤਾ ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ ‘ਚ ਲੈਣ ਲਈ ਕਾਹਲੇ ਹਨ। ਉਸ ਦੀ ਅਦਾਕਾਰੀ ਦਾ ਜਾਦੂ ਸਿਰ ਕਦਰ ਸਿਰ ਚੜ• ਬੋਲਦਾ ਹੈ ਕਿ ਉਹ ਸਰਗੁਣ ਮਹਿਤਾ ਦੂਬੇ ਤੋਂ ਧੰਨ ਕੌਰ ਬਣ ਜਾਂਦੀ ਹੈ। ਕਿਸੇ ਹੀਰੋਇਨ ਨਾਲ ਇਹ ਚਮਤਕਾਰ ਦਹਾਕਿਆਂ ਬਾਅਦ ਕਦੇ ਕਦਾਈ ਹੀ ਹੁੰਦਾ ਹੈ। ਇਹ ਚਮਤਕਾਰ ਹੋਇਆ ਸੀ ਅੱਜ ਦੀ ਸੁਪਰ ਹੀਰੋਇਨ ਸਰਗੁਣ ਮਹਿਤਾ ਦੇ ਨਾਲ।

ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਅ ਜਾਣ ਦੇ ਨਾਲ ਨਾਲ ਹਰ ਫ਼ਿਲਮ ਸਦਕਾ ਹਰ ਵਾਰ ਸਰਬੋਤਮ ਐਕਟਰਸ ਦਾ ਐਵਾਰਡ ਹਾਸਲ ਕਰਨ ਵਾਲੀ ਇਹ ਅਦਾਕਾਰ ਇਸ ਵੇਲੇ ਪੰਜਾਬੀ ਦੀ ਚੋਟੀ ਦੀ ਹੀਰੋਇਨ ਵਜੋਂ ਜਾਣੀ ਜਾਂਦੀ ਹੈ। ਅੰਗਰੇਜ਼, ਲਵ ਪੰਜਾਬ, ਲਹੌਰੀਆ, ਜਿੰਦੂਆ ਤੇ ਹੁਣ ਕਿਸਮਤ ਤੇ ਕਾਲਾ ਸ਼ਾਹ ਕਾਲਾ, ਉਸਦੀ ਅਦਾਕਾਰੀ ਦਾ ਸਫ਼ਰ ਲਗਾਤਾਰ ਜਾਰੀ ਹੈ। ਉਹ ਇਸ ਸਫ਼ਰ ਨੂੰ ਲੰਮਾ ਨਹੀਂ ਖੂਬਸੂਰਤ ਬਣਾਉਣ ‘ਚ ਲੱਗੀ ਹੋਈ ਹੈ। ਇਹੀ ਵਜ•ਾ ਹੈ ਕਿ ਉਹ ਹਰ ਕਦਮ ਫੂਕ ਫੂਕ ਧਰ ਰਹੀ ਹੈ।

Êਪੰਜਾਬੀ ਸਿਨੇਮੇ ਨਾਲ ਜੁੜਨਾ ਉਸ ਲਈ ਇਤਕਾਫ ਤੋਂ ਘੱਟ ਨਹੀਂ। ਉਹ ਖੁਦ ਦਸੱਦੀ ਹੈ ਕਿ ਇਹ ਸਭ ਇਤਫਾਕ ਨਾਲ ਹੀ ਹੋਇਆ ਹੈ। ਚੰਡੀਗੜ• ਦੀ ਜੰਮਪਲ ਹੋਣ ਦੇ ਬਾਵਜੂਦ ਉਸ ਨੇ ਕਦੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ ‘ਚ ਸਰਗਰਮ ਸੀ ਤੇ ਉਥੇ ਹੀ ਰਹਿਣਾ ਚਾਹੁੰਦੀ ਸੀ। ‘ਅੰਗਰੇਜ’ ਦੇ ਲੇਖਕ ਅੰਬਰਦੀਪ ਸਿੰਘ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਤੇ ਇਸ ‘ਚ ਕੰਮ ਕਰਨ ਲਈ ਕਿਹਾ ਸੀ। ਉਸ ਨੂੰ ਫ਼ਿਲਮ ਦੀ ਕਹਾਣੀ ਜਚੀ, ਪਰ ਆਪਣੇ ਕਿਰਦਾਰ ਨੂੰ ਲੈ ਕੇ ਉਹ ਕਾਫੀ ਚਿੰਤਤ ਸੀ। ਪਹਿਲੀ ਫ਼ਿਲਮ ਤੇ ਉਹ ਵੀ ਪੀਰੀਅਡ, ਉਸ ਅੰਦਰ ਡਰ ਵੀ ਸੀ ਤੇ ਖੁਸ਼ੀ ਵੀ। ਆਖਰ ਉਸ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ‘ਤੇ ਲੈ ਗਿਆ।

ਅਮਰਿੰਦਰ ਗਿੱਲ ਨਾਲ ਉਸ ਨੇ ਹੁਣ ਤੱਕ ਤਿੰਨ ਫ਼ਿਲਮਾਂ ਕੀਤੀਆਂ ਹਨ ਤੇ ਤਿੰਨਾਂ ‘ਚ ਹੀ ਉਸ ਨੇ ਆਪਣੀ ਅਦਾਕਾਰੀ ਸਦਕਾ ਬੈਸਟ ਐਕਟਰਸ ਦਾ ਐਵਾਰਡ ਹਾਸਲ ਕੀਤਾ ਹੈ।
ਅੱਜ ਇਸ ਖੂਬਸੂਰਤ ਅਦਾਕਾਰ ਦਾ ਜਨਮ ਦਿਨ ਹੈ। ਅਸੀਂ ਉਸਦੇ ਜਨਮ ਦਿਨ ਮੌਕੇ ਉਸ ਨੂੰ ਮੁਬਾਰਕਬਾਦ ਕਹਿੰਦੇ ਹੋਏ ਉਸਦੀ ਸਿਹਤਯਾਬੀ ਅਤੇ ਸੁਨਹਿਰੇ ਭਵਿੱਖ ਦੀ ਕਾਮਨ ਕਰਦੇ ਹਾਂ। ਜਨਮ ਦਿਨ ਮੁਬਾਰਕ! ਸਰਗੁਣ।
ਸਪਨ ਮਨਚੰਦਾ
in Article
ਜਨਮ ਦਿਨ ਵਿਸ਼ੇਸ਼ : ਇੰਝ ਸ਼ੁਰੂ ਹੋਇਆ ਸੀ ਸਰਗੁਣ ਮਹਿਤਾ ਦਾ ਪੰਜਾਬੀ ਫ਼ਿਲਮਾਂ ਦਾ ਸਫ਼ਰ


