ਗੈਰੀ ਸੰਧੂ ਮਨਮੋਲਾ ਗਾਇਕ ਹੈ। ਉਸਦੇ ਗੀਤ ਹਮੇਸ਼ਾ ਦਿਲ ਨੂੰ ਟੰਭਦੇ ਹਨ। ਗਾਇਕੀ ਦੇ ਨਾਲ ਨਾਲ ਆਪਣੀ ਅਦਾ ਸਦਕਾ ਲੱਖਾਂ ਸਰੋਤਿਆਂ ਦਾ ਹਰਦਿਲ ਅਜੀਜ ਬਣ ਚੁੱਕਿਆ ਗੈਰੀ ਪਿਛਲੇ ਕੁਝ ਸਮੇਂ ਤੋਂ ਅਜੀਬ ਹਰਕਤਾਂ ਕਰ ਰਿਹਾ ਹੈ, ਜਿਸ ਨਾਲ ਉਸਦੇ ਸਰੋਤਿਆਂ ‘ਚ ਨਰਾਜ਼ਗੀ ਵੀ ਹੈ। ਗਾਇਕਾ ਜੈਸਮੀਨ ਸੈਂਡਲਸ ਨਾਲ ਉਸ ਨੇ ‘ਲੱਡੂ’ ਗੀਤ ਕੀਤਾ ਸੀ। ਇਸ ਸੁਪਰਹਿੱਟ ਗੀਤ ਨੇ ਜੈਸਮੀਨ ਨੂੰ ਪੰਜਾਬ ‘ਚ ਪਹਿਚਾਣ ਦਿਵਾਈ ਸੀ। ਇਸ ਗੀਤ ਤੋਂ ਬਾਅਦ ਗੈਰੀ ਅਤੇ ਜੈਸਮੀਨ ‘ਚ ਜੋ ਖਿੱਚੜੀ ਪੱਕੀ ਉਸ ਕਿਸੇ ਤੋਂ ਲੁਕੀ ਨਹੀਂ ਹੈ। ਦੋਹਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਆਈਆਂ, ਜੋ ਕਲਾਕਾਰ ਦੀ ਈਮੇਜ ‘ਤੇ ਧੱਬਾ ਕਹੀਆਂ ਜਾ ਸਕਦੀਆਂ ਹਨ। ਜੈਸਮੀਨ ਆਪਣੀ ਭਾਸ਼ਾ ਅਤੇ ਲਹਿਜੇ ਕਾਰਨ ਪਹਿਲਾਂ ਹੀ ਬਦਨਾਮ ਹੋ ਚੁੱਕੀ ਹੈ ਅਤੇ ਉਸਦੇ ਇਹਨਾਂ ਲੱਛਣਾਂ ਕਰਕੇ ਉਸਨੂੰ ਨਾ ਪਸੰਦ ਕਰਨ ਵਾਲਿਆਂ ਦੀ ਲਿਸਟ ਲਗਾਤਾਰ ਵੱਡੀ ਹੋ ਰਹੀ ਹੈ ਪਰ ਉਸਦੇ ਚੱਕਰ ‘ਚ ਜੋ ਕੁਝ ਗੈਰੀ ਸੰਧੂ ਕਰ ਰਿਹਾ ਹੈ, ਉਹ ਵੀ ਨਿੰਦਣਯੋਗ ਹੈ। ਆਪਣੀ ਪੂਰੀ ਜਿੰਦਗੀ ‘ਚ ਇੰਸਟਾਗ੍ਰਾਮ ਜ਼ਰੀਏ ਲੋਕਾਂ ‘ਚ ਫਰੋਲਣ ਵਾਲੀ ਜੈਸਮੀਨ ਦੀ ਇਕ ਅਜਿਹੀ ਇੰਸਟਾਗ੍ਰਾਮ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਸਦੀ ਮਾਂ ਨੇ ਸ਼ਰੇਆਮ ਉਸਦਾ ਇਸ਼ਕ ਦਾ ਘੜਾ ਭੰਨ ਦਿੱਤਾ ਹੈ। ਇਸ ਵੀਡੀਓ ‘ਚ ਉਸਦੀ ਮਾਂ ਕਹਿ ਰਹੀ ਹੈ ਕਿ ” ਉਹ ਤੇਰਾ ਕਦੇ ਨਹੀਂ ਬਣੇਗਾ” ਉਸਦੀ ਮਾਂ ਨੇ ਗੈਰੀ ਨੂੰ ਨਾ ਪਸੰਦ ਕਰਦਿਆਂ ਉਹ ਕਦੇ ਤੇਰਾ ਸਾਥ ਨਹੀਂ ਦੇਵੇਗਾ। ਤੁਹਾਡੇ ਲਈ ਇਸ਼ਕ ਮਜ਼ਾਕ ਹੈ। ” ਉਸ ਨੇ ਇਸ ਵੀਡੀਓ ‘ਚ ਗੈਰੀ ਖਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਵੀਡੀਓ ਨੇ ਸ਼ਰੇਆਮ ਗੈਰੀ ਅਤੇ ਜੈਸਮੀਨ ਦੀ ‘ਖਿੱਚੜੀ’ ਖਿਲਾਰ ਦਿੱਤੀ ਹੈ। ਇਸ ਤੋਂ ਦੋਹਾਂ ਦਾ ਰਿਸ਼ਤਾ ਪੂਰੀ ਤਰ•ਾਂ ਸਾਫ਼ ਹੋ ਗਿਆ ਹੈ।
ਗੈਰੀ ਸਮਝਦਾਰ ਇਨਸਾਨ ਸੀ, ਪਰ ਉਹ ਇਕ ਕੁੜੀ ਦੇ ਚੱਕਰ ‘ਚ ਜੋ ਕੁਝ ਕਰ ਰਿਹਾ ਹੈ, ਉਹ ਉਸ ਲਈ ਭਵਿੱਖ ‘ਚ ਖ਼ਤਰਨਾਕ ਸਾਬਤ ਹੋ ਸਕਦਾ ਹੈ।


in News
ਜੈਸਮੀਨ ਸੈਂਡਲਸ ਦੀ ਮਾਂ ਨੇ ਭੰਨਿਆ ਗੈਰੀ ਸੰਧੂ ਦੇ ਇਸ਼ਕ ਦਾ ‘ਘੜਾ’


