ਇਸ ਸਾਲ ਦੀਆਂ ਸਫ਼ਲ ਫ਼ਿਲਮਾਂ ‘ਚ ਸ਼ੁਮਾਰ ‘ਲਾਵਾਂ ਫ਼ੇਰੇ’ ਤੋਂ ਬਾਅਦ ਰੌਸ਼ਨ ਪ੍ਰਿੰਸ ਕੋਲ ਫ਼ਿਲਮਾਂ ਦਾ ਭੰਡਾਰ ਲੱਗਣਾ ਸ਼ੁਰੂ ਹੋ ਗਿਆ ਹੈ। ਅੱਜ ਕੱਲ• ਆਪਣੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦੀ ਸ਼ੂਟਿੰਗ ਅਤੇ ਪੰਜਾਬੀ ਫ਼ਿਲਮ ‘ਰਾਂਝਾ ਰੀਫਿਊਜੀ’ ਦੇ ਪ੍ਰਚਾਰ ‘ਚ ਜੁਟੇ ਰੌਸ਼ਨ ਪ੍ਰਿੰਸ ਨੂੰ ਦਰਸ਼ਕ ਇਸ ਫ਼ਿਲਮ ‘ਰਾਂਝਾ ਰੀਫਿਊਜੀ’ ਵਿੱਚ ਇਕ ਵੱਖਰੇ ਅੰਦਾਜ਼ ‘ਚ ਦੇਖਣਗੇ। ਰੌਸ਼ਨ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਉਸ ਨੇ ਦੋਹਰੀ ਭੂਮਿਕਾ ਨਿਭਾਈ ਹੈ। ਜੇ ਬੀ ਮੂਵੀ ਪ੍ਰੋਡਕਸ਼ਨ ਦੀ ਪੇਸ਼ਕਸ਼ ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫ਼ਿਲਮ ਵਿੱਚ ਰੌਸ਼ਨ ਪਾਕਿਸਤਾਨ ਤੋਂ ਆਏ ਮਾਲਵੇ ਦੇ ਇਕ ਅਜਿਹੇ ਪਰਿਵਾਰ ਦੇ ਮੁੰਡੇ ਦਾ ਰੋਲ ਨਿਭਾ ਰਿਹਾ ਹੈ, ਜਿਸ ‘ਚ ਪਿੰਡ ਰੀਫਿਊਜੀਆਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ‘

ਇਸ ਪਰਿਵਾਰ ਦਾ ਮੁੰਡਾ ਰਾਂਝਾ, ਪਿੰਡ ‘ਚ ਪ੍ਰਹੁਣੀ ਆਈ ਇਕ ਕੁੜੀ ਦੇ ਇਸ਼ਕ ‘ਚ ਫੁੰਡਿਆ ਜਾਂਦੈ, ਜਿਸ ਕਾਰਨ ਉਸ ਨੁੰ ਪਿੰਡ ਛੱਡਣੈ ਪੈਂਦਾ। ਲੰਗਰ ਦੀ ਲਾਈਨ ‘ਚ ਲੱਗਾ ਰਾਂਝਾ ਬੀਐਸਐਫ ‘ਚ ਭਰਤੀ ਹੋ ਜਾਂਦੈ,, ਫਿਰ ਕੀ ਹੁੰਦਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਇਸ ਫ਼ਿਲਮ ‘ਚ ਦਰਸ਼ਕ ਰੌਸ਼ਨ ਨੂੰ ਵੱਖ ਵੱਖ ਕਿਰਦਾਰਾਂ ‘ਚ ਦੇਖਣਗੇ। ਉਹ ਸਰਹੱਦ ‘ਤੇ ਰਾਖੀ ਵੀ ਕਰਦੈ ਤੇ ਸ਼ੈਤਾਨੀਆਂ ਵੀ, ਲਾਵਾਂ ਤੋਂ ਵੀ ਭੱਜਦੈ ਤੇ ਪੁਲਿਸ ਦੇ ਅੱਗੇ ਵੀ,,, ਫ਼ਿਲਮ ਦਾ ਟ੍ਰੇਲਰ 5 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ ਜਦਕਿ ਫ਼ਿਲਮ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ।
in News
‘ਲਾਵਾਂ ਫੇਰਿਆ’ ਤੋਂ ਭੱਜਿਆ ਰੀਫਿਊਜੀਆਂ ਦਾ ਰਾਂਝਾ


