ਅੱਧੀ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਸਹਾਇਕ ਤੇ ਐਸੋਸੀਏਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਨਿਰਦੇਸ਼ਕ ਰਵੀ ਵਰਮਾ ‘ਬਾਰਾਤ ਬੰਦੀ’ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ‘ਡਰੀਮ ਵਰਕ ਪ੍ਰੋਡਕਸ਼ਨ’ ਅਤੇ ‘ਸਟਾਰ ਇੰਟਰਟੇਨਰਜ’ ਦੇ ਬੈਨਰ ਹੇਠ ਬਣਨ ਜਾ ਰਹੀ ਇਹ ਫ਼ਿਲਮ ਅਗਲੇ ਸਾਲ 29 ਮਾਰਚ ਨੂੰ ਰਿਲੀਜ਼ ਹੋਵੇਗੀ। ਨਿਰਮਾਤਾ ਹਰਜਿੰਦਰ ਸਿੰਘ ਗਰਚਾ, ਆਰਤੀ ਵਰਮਾ ਅਤੇ ਸਹਿ ਨਿਰਮਾਤਾ ਗੁਰਪ੍ਰੀਤ ਸਿੰਘ ਗੋਗਾ, ਸੰਦੀਪ ਸਿੰਘ ਅਤੇ ਸੁਖਦੇਵ ਸਿੰਘ ਦੀ ਇਸ ਫ਼ਿਲਮ ਦਾ ਹੀਰੋ ਯਾਰ ਅਣਮੁੱਲਾ ਸ਼ੈਰੀ ਮਾਨ ਹੈ। ਫ਼ਿਲਮ ‘ਚ ਸ਼ੈਰੀ ਦੇ ਨਾਲ ਗਿੰਨੀ ਕਪੂਰ ਅਤੇ ਅਮਨ ਹੁੰਦਲ ਦਿਖਣਗੀਆਂ। ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਮਰ ਨੂਰੀ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ। ਬ੍ਰਦਰ ਖਾਨ ਵੱਲੋਂ ਲਿਖੀ ਇਸ ਫ਼ਿਲਮ ਦੇ ਸੰਾਦ ਸੁਰਿੰਦਰ ਅਗਰਵਾਲ ਅਤੇ ਨਵੀਂ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਰਸਮੀ ਅਨਾਊਂਸਮੈਂਟ ਮੌਕੇ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ। ਨਿਰਦੇਸ਼ਕ ਰਵੀ ਵਰਮਾ ਮੁਤਾਬਕ ਉਸ ਨੇ ਵਿਦੇਸ਼ ਤੋਂ ਫ਼ਿਲਮਸਾਜ਼ੀ ਦੀ ਪੜ•ਾਈ ਕੀਤੀ ਹੋਈ ਹੈ। ਪੜ•ਾਈ ਤੋਂ ਬਾਅਦ ਉਨ•ਾਂ ਬਕਾਇਦਾ ਇਸ ਦੀਆਂ ਬਰੀਕੀਆਂ ਸਿੱਖਣ ਲਈ ਕਈ ਫ਼ਿਲਮਾਂ ‘ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਜਿਸ ਤੋਂ ਬਾਅਦ ਹੁਣ ਉਹ ਬਤੌਰ ਨਿਰਦੇਸ਼ਕ ਇਹ ਫ਼ਿਲਮ ਬਣਾਉਣ ਜਾ ਰਹੇ ਹਨ। ਫ਼ਿਲਮ ਤੋਂ ਪਹਿਲਾਂ ਉਹ ਕਿਸੇ ਵੀ ਕਿਸਮ ਦੇ ਦਾਅਵੇ ਜਾਂ ਵਾਅਦੇ ‘ਚ ਵਿਸ਼ਵਾਸ ਨਹੀਂ ਰੱਖਦੇ ਪਰ ਇਨ•ਾਂ ਜ਼ਰੂਰ ਕਹਿੰਦੇ ਹਨ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਨਰਾਸ਼ ਨਹੀਂ ਕਰੇਗੀ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਖ਼ੁਸ਼ੀ ਹੈ ਕਿ ਇਸ ਫ਼ਿਲਮ ਲਈ ਉਹਨਾਂ ਨੂੰ ਮਿਹਨਤੀ ਟੀਮ ਅਤੇ ਵਧੀਆ ਨਿਰਮਾਤਾ ਮਿਲੇ ਹਨ। ਿੲਸ ਫ਼ਿਲਮ ਦੇ ਕੈਮਰਾਮੈਨ ਸੋਨੀ ਸਿੰਘ ਹਨ ਅਤੇ ਆਰਟ ਡਾਇਰੈਕਟਰ ਸੰਦੀਪ ਸਿੰਘ। ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਰਮਨ ਢੱਗਾ ਹਨ। ਲਾਈਨ ਨਿਰਮਾਤਾ ਸੁੱਖੀ ਨਾਭਾ ਅਤੇ ਕਾਰਜਕਾਰੀ ਿਨਰਮਾਤਾ ਕਮਲਦੀਪ ਸਿੰਘ ਵਿਰਦੀ ਹਨ।
ਫ਼ਿਲਮ ਦੇ ਨਿਰਮਾਤਾ ਹਰਜਿੰਦਰ ਗਰਚਾ ਨੇ ਕਿਹਾ ਕਿ ਉਨ•ਾਂ ਨੂੰ ਇਸ ਫ਼ਿਲਮ ਨਾਲ ਜੁੜਕੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਅਜਿਹੀ ਫ਼ਿਲਮ ਬਣਾਉਣ, ਜੋ ਹਰ ਦਰਸ਼ਕ ਦੀ ਪਸੰਦ ਬਣੇ ਅਤੇ ਹਰ ਕੋਈ ਆਪਣੇ ਪਰਿਵਾਰ ਨਾਲ ਉਸ ਫ਼ਿਲਮ ਦਾ ਆਨੰਦ ਮਾਣ ਸਕੇ।

in News
ਅਗਲੇ ਸਾਲ 29 ਮਾਰਚ ਨੂੰ ਹੋਵੇਗੀ ਸ਼ੈਰੀ ਮਾਨ ਦੀ ‘ਬਾਰਾਤ ਬੰਦੀ’


