in

ਗੁਰਨਾਮ ਭੁੱਲਰ ਦੀ ਪਹਿਲੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ 5 ਅਕਤੂਬਰ ਤੋਂ, ਰਣਜੀਤ ਬੱਲ ਹੈ ਡਾਇਰੈਕਟਰ

ਪੰਜਾਬੀ ਸੰਗੀਤ ਜਗਤ ‘ਚ ਆਪਣੇ ਗੀਤ ‘ਡਾਇਮੰਡ’ ਨਾਲ ਢੁੱਕਵੀ ਥਾਂ ਬਣਾਉਣ ਵਾਲਾ ਨੌਜਵਾਨ ਗਾਇਕ ਗੁਰਨਾਮ ਭੁੱਲਰ ਦੀ ਬਤੌਰ ਅਦਾਕਾਰ ਪਹਿਲੀ ਪੰਜਾਬੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ ਕੱਲ•, 5 ਅਕਤੂਬਰ , ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਲਈ ਰੋਪੜ ਨੇੜੇ ਇਕ ਸ਼ਾਨਦਾਰ ਸੈੱਟ ਲਗਾਇਆ ਗਿਆ ਹੈ। ‘ਯੰਗਰਸ ਡਰੀਮ ਵਰਲਡ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਨਰੇਸ਼ ਸਿੰਗਲਾ ਦੀ ਇਸ ਫ਼ਿਲਮ ਨੂੰ ਰਣਜੀਤ ਬੱਲ ਡਇਰੈਕਟ ਕਰ ਰਹੇ ਹਨ। ਕਰਨ ਸੰਧੂ ਅਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਦੇ ਨਾਲ ਨਾਲ ਦੋ ਖੂਬਸੂਰਤ ਮੁਟਿਆਰਾਂ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਆਗਮਨ ਕਰ ਰਹੀਆਂ ਹਨ। ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਰਿਸ਼ਤਿਆਂ ਦੀ ਨੋਕ ਝੋਕ ‘ਤੇ ਅਧਾਰਿਤ ਇਹ ਫ਼ਿਲਮ ਇਕ ਵੱਡੀ ਸਮਾਜਕ ਅਲਾਮਤ ‘ਤੇ ਵੀ ਕਟਾਕਸ਼ ਕਰੇਗੀ। ਇਸ ਫ਼ਿਲਮ ਜ਼ਰੀਏ ਇਕ ਹੋਰ ਨਾਮਵਰ ਚਿਹਰਾ ਵੀ ਅਦਾਕਾਰ ਵਜੋਂ ਪਹਿਲੀ ਵਾਰ ਪਰਦੇ ‘ਤੇ ਦਿਖਾਈ ਦੇਵੇਗਾ। ਪੰਜਾਬ, ਚੰਡੀਗੜ• ਅਤੇ ਆਸ ਪਾਸ ਦੇ ਖੂਬਸੂਰਤ ਖ਼ੇਤਰਾਂ ‘ਚ ਫਿਲਮਾਈ ਜਾਣ ਵਾਲੀ ਇਹ ਫ਼ਿਲਮ ਅਗਲੇ ਸਾਲ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ‘ਚ ਮੁੜ ਵਾਪਸੀ ਕਰ ਰਹੇ ਹਨ ਨਿਰਦੇਸ਼ਕ ਸੁਖਮਿੰਦਰ ਧੰਜਲ

ਤਰਸੇਮ ਜੱਸੜ ਦੀ ਤੀਜੀ ਪੰਜਾਬੀ ਫ਼ਿਲਮ ‘ਅਫਸਰ’ ਵੀ ਹੋਵੇਗੀ ਲੀਕ ਤੋਂ ਹਟਵੀਂ, 5 ਅਕਤੂਬਰ ਨੂੰ ਹੋਵੇਗੀ ਰਿਲੀਜ਼