in

‘ਮਿੱਟੀ’, ਵਿਰਾਸਤ ਬੱਬਰਾਂ ਦੀ’ ਦਾ ਪਹਿਲਾ ਸ਼ਡਿਊਲ ਖ਼ਤਮ, 1 ਮਾਰਚ ਨੂੰ ਹੋਵੇਗੀ ਰਿਲੀਜ਼

ਡ੍ਰੀਮ ਗਰਲ ਹੇਮਾ ਮਾਲਿਨੀ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਮਿੱਟੀ, ਵਿਰਾਸਤ ਬੱਬਰਾਂ ਦੀ ‘ ਦਾ ਪਹਿਲਾ ਸ਼ਡਿਊਲ ਖ਼ਤਮ ਹੋ ਗਿਆ ਹੈ। ਬਾਲੀਵੁੱਡ ਨਿਰਦੇਸ਼ਕ ਹਿਰਦੇ ਸ਼ੈਟੀ ਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਨਿਸ਼ਾਵਨ ਭੁੱਲਰ, ਅਦਾਕਾਰ ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਧੀਰਜ ਕੁਮਾਰ, ਪਾਲੀ ਸੰਧੂ, ਪ੍ਰਿੰਸ ਕੰਵਲਜੀਤ ਸਿੰਘ, ਸ਼ਵਿੰਦਰ ਮਾਹਲ,  ਜਪਜੀ ਖਹਿਰਾ, ਅਕਾਂਸ਼ਤਾ ਸਰੀਨ, ਗੁਰਪ੍ਰੀਤ ਕੌਰ ਭੰਗੂ ਅਤੇ ਅਨੀਤਾ ਸ਼ਬਦੀਸ਼ ਅਹਿਮ ਭੂਮਿਕਾ ਨਿਭਾ ਰਹੇ ਹਨ।

ਚੰਨਪ੍ਰੀਤ ਧਨੋਆ, ਨਿਤਿਨ ਗੁਪਤਾ ਦੀ ਨਿਗਰਾਨੀ ਹੇਠ ਫ਼ਿਲਮਾਈ ਗਈ ਇਸ ਫ਼ਿਲਮ ਦਾ ਪ੍ਰਾਜੈਕਟ ਸੰਜੇ ਬਾਲੀ ਨੇ ਡਿਜ਼ਾਈਨ ਕੀਤਾ ਹੈ।  ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਤਾਂ ਦੇ ਨਾਲ ਨਾਲ ਸਾਲ 1920 ਦੇ ਦੌਰ ‘ਚ ਚੱਲੀ ਬੱਬਰ ਅਕਾਲੀ ਲਹਿਰ ਨੂੰ ਪਰਦੇ ‘ਤੇ ਪੇਸ਼ ਕਰੇਗੀ।

ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਪੰਜਾਬ ਦੇ ਅਮੀਰ ਤੇ ਅਣਗੌਲੀ ਵਿਰਾਸਤ ਨੂੰ ਵੀ ਅਜੌਕੇ ਦਰਸ਼ਕਾਂ ਦੇ ਰੂਬਰੂ ਕਰੇਗੀ। ਫ਼ਿਲਮ ਦੇ ਨਿਰਦੇਸ਼ਕ ਹਿਰਦੈ ਸ਼ੈਟੀ ਮੁਤਾਬਕ ਬਤੌਰ ਨਿਰਦੇਸ਼ਕ ਉਸ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ।

 

ਇਸ ਫ਼ਿਲਮ ਦਾ ਵਿਸ਼ਾ ਏਨਾ ਖੂਬਸੂਰਤ ਹੈ ਕਿ ਉਹ ਇਸ ਤੋਂ ਨਿੱਜੀ ਤੌਰ ‘ਤੇ ਪ੍ਰਭਾਵਿਤ ਹਨ। ਅਜਿਹੀਆਂ ਫ਼ਿਲਮਾਂ ਹੀ ਕਿਸੇ ਭਾਸ਼ਾ ਦੇ ਸਿਨੇਮੇ ਦਾ ਮਿਆਰ ਤੇ ਕੱਦ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।  ਅਗਲੇ ਸਾਲ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਟੀਮ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਅਮੀਰ ਵਿਰਾਸਤ ਦੇ ਰੁਤਬੇ ‘ਚ ਹੋਰ ਵਾਧਾ ਕਰੇਗੀ।

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਨੂੰ ਨਵਾਂ ਰੰਗ ਦੇਣ ਦੇ ਸਮਰੱਥ  ਹੈ ‘ਰੰਗ ਪੰਜਾਬ’, 23 ਨਵੰਬਰ ਨੂੰ ਹੋਵੇਗੀ ਰਿਲੀਜ਼ 

ਫੈਨਜ਼ ਦੇ ਕਾਲਜੇ ’ਚ ਧੂਹ ਪਾਉਂਦਾ ਹੈ ਸੋਨਮ ਬਾਜਵਾ ਦਾ ਇਹ ‘ਹੌਟ ਲੁੱਕ’