ਗਾਇਕ ਤੇ ਅਦਾਕਾਰ ਨਿੰਜਾ ਇਸ ਵੇਲੇ ਪੰਜਾਬੀ ਫ਼ਿਲਮ ‘ਦੂਰਬੀਨ’ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਉਸ ਨਾਲ ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਵੀ ਨਜ਼ਰ ਆਉਂਣਗੇ। ਦੋਵੇਂ ਜਣੇ ਇਸ ਤੋਂ ਪਹਿਲਾਂ ਨਿੰਜਾ ਦੀ ਪਹਿਲੀ ਫ਼ਿਲਮ ‘ਚੰਨ•ਾ ਵੇ’ ਵਿੱਚ ਵੀ ਕੰਮ ਕਰ ਚੁੱਕੇ ਹਨ। ਉਸ ਵੇਲੇ ‘ਚ ਕਰਮਜੀਤ ਨੇ ਨਿੰਜੇ ਦੇ ਦੋਸਤ ਦਾ ਕਿਰਦਾਰ ਨਿਭਾਇਆ ਸੀ। ‘ਦੂਰਬੀਨ’ ਵਿੱਚ ਵੀ ਦੋਵੇਂ ਜਣੇ ਮੁੜ ਦੋਸਤ ਦੇ ਕਿਰਦਾਰ ‘ਚ ਨਜ਼ਰ ਆਉਣਗੇ।

ਨਿੰਜੇ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਕ ਤਸਵੀਰ ਪਾਉਂਦਿਆਂ ਖੁਸ਼ੀ ਸਾਂਝੀ ਕੀਤੀ ਹੈ ਕਿ ਉਸ ਨੂੰ ਮੁੜ ਤੋਂ ਆਪਣੇ ਪਸੰਦੀਦਾ ਅਦਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਨਿੰਜੇ ਦੀ ਹੀਰੋਇਨ ਵਾਮਿਕਾ ਗੱਬੀ ਹੈ। ਪੰਜਾਬੀ ਗਾਇਕ ਜੱਸ ਬਾਜਵਾ ਤੇ ‘ਯਾਰ ਡਿਗਰੀ ਕਸੂਤੀ ਡਿਗਰੀ’ ਵਾਲੀ ਅਦਾਕਾਰਾ ਜੈਸਮੀਨ ਬਾਜਵਾ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗੀ। ‘ਪ੍ਰਹੁਣਾ’ ਫਿਲਮ ਨਾਲ ਚਰਚਾ ‘ਚ ਆਏ ਲੇਖਕ ਸੁਖਰਾਜ ਸਿੰਘ ਦੀ ਲਿਖੀ ਇਸ ਫ਼ਿਲਮ ਨੂੰ ਇਸ਼ਾਨ ਚੋਪੜਾ ਨਿਰਦੇਸ਼ਤ ਕਰ ਰਿਹਾ ਹੈ। ‘ਆਜ਼ਾਦ ਪਰਿੰਦੇ ਫਿਲਮਸ’ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਅਤੇ ਯਾਦਵਿੰਦਰ ਵਿਰਕ ਹਨ।

ਇਸ ਫ਼ਿਲਮ ਤੋਂ ਬਾਅਦ ਨਿੰਜਾ ਆਪਣੀ ਅਗਲੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਸ਼ੂਟਿੰਗ ਕਰੇਗਾ। 5 ਮਾਰਚ ਤੋਂ ਸ਼ੁਰੂ ਹੋ ਰਹੀ ਇਹ ਫ਼ਿਲਮ ਮਿੰਟੂ ਗੁਰੂਸਰੀਆ ਦੀ ਲਿਖੀ ਹੈ। ਉਸਦੀ ਨਿੱਜੀ ਜ਼ਿੰਦਗੀ ਅਤੇ ਕੁਝ ਹਕੀਕੀ ਘਟਨਾਵਾਂ ਤੋਂ ਪ੍ਰੇਰਿਤ ਇਸ ਫ਼ਿਲਮ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਨਿੰਜਾ ਦਾ ਗੈਟਅਪ ਬੇਹੱਦ ਵੱਖਰਾ ਤੇ ਕਮਾਲ ਦਾ ਹੈ।

in News
‘ਚੰਨਾ ਵੇ’ ਤੋਂ ਬਾਅਦ ‘ਦੂਰਬੀਨ’ ਵਿੱਚ ਮੁੜ ਇੱਕਠੇ ਨਜ਼ਰ ਆਉਣਗੇ ਨਿੰਜਾ ਤੇ ਕਰਮਜੀਤ ਅਨਮੋਲ


