in

ਭਾਰਤ-ਪਾਕਿਸਤਾਨ ਦੇ ਰੌਲੇ ਕਾਰਨ ਟੁੱਟੇ ਰਿਸ਼ਤਿਆਂ ‘ਤੇ ਬਣੀ ਫ਼ਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਭਾਰਤ ਅਤੇ ਪਾਕਿਸਤਾਨ ਦੀਆਂ ਹਕੂਮਤਾਂ ਦੇ ਆਪਸੀ ਝਗੜੇ ਅਤੇ ਇਸ ਝਗੜੇ ਕਾਰਨ ਹੋਈ ਮੁਲਕ ਦੀ ਵੰਡ ਕਾਰਨ ਬਹੁਤ ਸਾਰੇ ਘਰ ਉੱਜੜੇ ਤੇ ਰਿਸ਼ਤੇ ਟੁੱਟੇ। ਦੋਵਾਂ ਮੁਲਕਾਂ ‘ਚ ਹੁਣ ਵੀ ਅਕਸਰ ਤਣਾਅ ਬਣਿਆ ਰਹਿੰਦਾ ਹੈ।  ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਯਾਰਾ ਵੇ’ ਕੁਝ ਅਜਿਹੇ ਹੀ ਮੁੱਦੇ ‘ਤੇ ਅਧਾਰਿਤ ਹੈ। ਰਾਕੇਸ਼ ਮਹਿਤਾ ਦੀ ਹੀ ਲਿਖੀ ਇਹ ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਰਾਜਪੁਰਾ ਦੇ ਨੇੜੇ ਵਿਸ਼ੇਸ਼ ਸੈੱਟ ਲਗਾ ਕੇ ਸ਼ੂਟ ਕੀਤਾ ਗਿਆ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਕਰੀਬ 8 ਦਹਾਕੇ ਪਿੱਛੇ ਲੈ ਕੇ ਜਾਵੇਗਾ। ਕੱਚੇ ਘਰਾਂ ‘ਚ ਵੱਸਦੇ ਪੱਕੇ ਰਿਸ਼ਤੇ ਨਿਭਾਉਣ ਵਾਲੇ ਲੋਕਾਂ ਦੀ ਇਹ ਕਹਾਣੀ ਦਰਅਸਲ ਅਜਿਹੇ ਤਿੰਨ ਦੋਸਤਾਂ ਦੁਆਲੇ ਬੁਣੀ ਗਈ ਹੈ, ਜਿਨ•ਾਂ ਦੀ ਦੋਸਤੀ ਨੂੰ ਦੋਵਾਂ ਮੁਲਕਾਂ ਦੀ ਵੰਡ ਨੇ ਖਾ ਲਿਆ।


ਗਗਨ ਕੋਕਰੀ, ਯੁਵਰਾਜ ਹੰਸ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੋਣੀ, ਹੌਬੀ ਧਾਲੀਵਾਲ, ਬੀ ਐਨ ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਤੇ ਹਸ਼ਲੀਨ ਚੌਹਾਨ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਦਰਸਅਲ ਇਸ ਫਿਲਮ ਦੀ ਕਹਾਣੀ ਮਾਸੂਮ ਉਮਰ ‘ਚ ਸ਼ੁਰੂ ਹੋਈ ਤਿੰਨ ਦੋਸਤਾਂ ਦੀ ਦੋਸਤੀ ਦੀ ਕਹਾਣੀ ਭਾਰਤ-ਪਾਕ ਦੀ ਵੰਡ ‘ਚ ਜਦੋ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇ ਇਕੱਠੇ ਹੁੰਦੇ ਹਨ।

ਇਹ  ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਫਿਲਮ ਚ ਜਿੱਥੇ ਡਰਾਮਾ ਤੇ ਰੁਮਾਂਸ ਵੇਖਣ ਨੂੰ ਮਿਲੇਗਾ ਉੱਥੇ ਹੀ ਕਾਮੇਡੀ ਦਾ ਰੰਗ ਵੀ ਦਿਖੇਗਾ।ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਮੁਤਾਬਕ ਇਹ ਫ਼ਿਲਮ ਦੋਸਤੀ ਦੇ ਰਿਸ਼ਤੇ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕਰੇਗੀ। ਮੁਲਕਾਂ ਦੀ ਸਿਆਸਤ ਕਾਰਨ ਉੱਜੜੇ ਵਤਨ ਅਤੇ ਇਸ ਵਤਨ ਦੇ ਵਾਸੀਆਂ ਦੀ ਤ੍ਰਾਂਸਦੀ ਵੀ ਫ਼ਿਲਮ ਦਾ ਅਹਿਮ ਹਿੱਸਾ ਹੈ।

Leave a Reply

Your email address will not be published. Required fields are marked *

‘ਜੱਦੀ ਸਰਦਾਰ’ ਵਿੱਚ ‘ਸ਼ਰੀਕ’ ਬਣੇ ਗੱਗੂ ਗਿੱਲ ਤੇ ਹੌਬੀ ਧਾਲੀਵਾਲ

ਨਿਰਦੇਸ਼ਕ ਪੰਕਜ ਬਤਰਾ ਨੇ ਆਪਣੀ ਫ਼ਿਲਮ ਲੈ ਕੇ ਕੀਤਾ ਵੱਡਾ ਖੁਲਾਸਾ, ਕੱਲ ਹੋਵੇਗੀ ਰਿਲੀਜ਼