in

‘ਨਾਢੂ ਖਾਂ’ ਵਿੱਚ ਇਸ ਦਿਲਕਸ਼ ਅੰਦਾਜ਼ ‘ਚ ਨਜ਼ਰ ਆਵੇਗਾ ਵਾਮਿਕਾ ਗੱਬੀ

ਪੰਜਾਬੀ ਮਨੋਰੰਜਨ ਜਗਤ ‘ਚ ਤੇਜ਼ੀ ਨਾਲ ਵੱਡਾ ਮੁਕਾਮ ਹਾਸਲ ਕਰਦੀ ਜਾ ਰਹੀ ਅਦਾਕਾਰ ਵਾਮਿਕਾ ਗੱਬੀ ਪੰਜਾਬੀ ਫ਼ਿਲਮ ‘ਨਾਢੂ ਖਾ’ ਵਿੱਚ ਇਕ ਖੂਬਸੂਰਤ ਤੇ ਦਿਲਕਸ਼ ਅੰਦਾਜ਼ ਵਿੱਚ ਨਜ਼ਰ ਆਵੇਗੀ। ਹਰੀਸ਼ ਵਰਮਾ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੁਖਜਿੰਦਰ ਬੱਬਲ ਦੀ ਲਿਖੀ ਅਤੇ ਇਮਰਾਨ ਸ਼ੇਖ਼ ਦੀ ਨਿਰਦੇਸ਼ਤ ਕੀਤੀ ਇਹ ਫ਼ਿਲਮ ਇਕ ਖੂਬਸੂਰਤ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ‘ਚ ਪੰਜਾਬ ਦਾ ਉਹ ਦੌਰ ਉਜਾਗਰ ਕੀਤਾ ਗਿਆ ਹੈ, ਜਦੋਂ ਘਰ ਕੱਚੇ ਹੁੰਦੇ ਸਨ ਪਰ ਰਿਸ਼ਤੇ ਪੱਕੇ ਹੁੰਦੇ ਸਨ।  ਫ਼ਿਲਮ ਦਾ ਪਹਿਲਾਂ ਅਫ਼ੀਸ਼ਲ ਪੋਸਟਰ ਹਾਲਹਿ ‘ਚ ਰਿਲੀਜ਼ ਕੀਤਾ ਗਿਆ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ‘ਚ ਦਰਸ਼ਕ ਵਾਮਿਕਾ ਗੱਬੀ ਦੀ ਅਦਾਕਾਰੀ ਦੇ ਜਲਵੇਂ ਦੇਖਣਗੇ। ਫ਼ਿਲਮ ‘ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਖੂਬਸੂਰਤ ਪ੍ਰੇਮ ਕਹਾਣੀ ਸਭ ਨੂੰ ਪ੍ਰਭਾਵਿਤ ਕਰੇਗੀ।


ਪੰਜਾਬੀ, ਹਿੰਦੀ ਅਤੇ ਤੇਲਗੂ ਸਿਨੇਮੇ ‘ਚ ਸਰਗਰਮ ਵਾਮਿਕਾ ਨੇ ਬਚਪਨ ‘ਚ ਇਹ ਧਾਰ ਲਿਆ ਸੀ ਕਿ ਉਹ ਅਦਾਕਾਰਾ ਹੀ ਬਣੇਗੀ। ਹਿੰਦੀ ਫ਼ਿਲਮ ‘ਜਬ ਵੂਈ ਮੈਟ’ ਅਤੇ ‘ਮੌਸਮ’ ਵਿੱਚ ਦਰਸ਼ਕਾਂ ਨੇ ਉਸ ਨੂੰ ਬਾਲ ਅਦਾਕਾਰਾ ਵਜੋਂ ਦੇਖਿਆ ਸੀ। ਅੱਧੀ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਵਾਮਿਕਾ ਦੀ ਇਹ ਫ਼ਿਲਮ ਜਿਥੇ ਉਸਦੇ ਪ੍ਰਸ਼ਸੰਕਾਂ ਲਈ ਖੂਬਸੂਰਤ ਤੋਹਫ਼ਾ ਹੋਵੇਗੀ, ਉਥੇ ਹੀ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਵਾਧਾ ਵੀ ਕਰੇਗੀ।


ਇਸ ਫ਼ਿਲਮ ‘ਚ ਉਸ ਨਾਲ ਹਰੀਸ਼ ਵਰਮਾ ਤੋਂ ਇਲਾਵਾ ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਧੂ, ਬਨਿੰਦਰ ਬਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁੱਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਅਤੇ ਮਲਕੀਤ ਰੌਣੀ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

‘ਬਲੈਕੀਆ’ ਜ਼ਰੀਏ ਇਕ ਵਾਰ ਫਿਰ ‘ਡਾਲਰਾਂ’ ਵਾਂਗ ਚਮਕੇਗਾ ਦੇਵ ਖਰੌੜ

ਯੁਵਰਾਜ ਹੰਸ ਨੇ ਤੋੜ ਨਿਭਾਈ ਮੁਹਬੱਤ, ਪ੍ਰੇਮਿਕਾ ਨਾਲ ਜੋੜਿਆ ਉਮਰ ਭਰ ਦਾ ਸਾਥ