in

ਨਿਰਦੇਸ਼ਕ ਅਦਿਤਯ ਸੂਦ ‘ਤੇਰੀ ਮੇਰੀ ਜੋੜੀ’ ਨਾਲ ਕਰਨਗੇ ਵਾਪਸੀ, ਸ਼ੂਟਿੰਗ ਸ਼ੁਰੂ

ਕੈਨੇਡਾ ‘ਚ ਵੱਸਦੇ ਫਿਲਮ ਨਿਰਦੇਸ਼ਕ ਅਦਿਤਯ ਸੂਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਕਰੀਬ 6 ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ‘ਚ ਵਾਪਸੀ ਕਰ ਰਹੇ ਹਨ।  ਸਾਲ 2013 ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੂੰ ਲੈ ਕੇ ਪਹਿਲੀ ਪੰਜਾਬੀ ਫ਼ਿਲਮ ਬਣਾਉਣ ਵਾਲੇ ਅਦਿਤਯ ਸੂਦ ਹੁਣ ਆਪਣੀ ਇਸ ਫ਼ਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਦੋ ਹੋਰ ਨਵੇਂ ਚਿਹਰਿਆਂ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਲਾਂਚ ਕਰ ਰਹੇ ਹਨ।

ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਸੈਮੀ ਗਿੱਲ ਦੇ ਕਿੰਗ ਬੀ ਚੌਹਾਨ ਇਸ ਫਿਲਮ ਜ਼ਰੀਏ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ। ਇਸ ਤੋਂ ਇਲਾਵਾ ਫਿਲਮ ‘ਚ ਕਈ ਪੰਜਾਬੀ ਅਤੇ ਕੈਨੇਡੀਅਨ ਕਲਾਕਾਰ ਨਜ਼ਰ ਆਉਂਣਗੇ। ਫ਼ਿਲਮ ਦੀ ਸ਼ੂਟਿੰਗ ਇਨੀਂ ਦਿਨੀ ਪਟਿਆਲਾ ਦੇ ਆਸ ਪਾਸ ਚੱਲ ਰਹੀ ਹੈ। ਨਿਰਦੇਸ਼ਕ ਅਦਿਤਯ ਸੂਦ ਮੁਤਾਬਕ ਉਹ ਕੁਝ ਸਾਲਾਂ ਤੋਂ ਆਪਣੀ ਨਿੱਜੀ ਜ਼ਿੰਦਗੀ ‘ਚ ਵਿਅਸਥ ਸਨ। ਇਸ ਦੇ ਨਾਲ ਨਾਲ ਉਹ ਪੰਜਾਬੀ ਸਿਨੇਮੇ ‘ਤੇ ਵੀ ਨਜ਼ਰ ਰੱਖ ਰਹੇ ਸਨ। ਉਹ ਕਿਸੇ ਅਜਿਹੇ ਵਿਸ਼ੇ ਦੀ ਭਾਲ ਕਰ ਰਹੇ ਸਨ, ਜੋ ਲੀਕ ਤੋਂ ਹਟਵਾਂ ਹੋਵੇ। ਉਨ•ਾਂ ਦੀ ਇਹ ਫ਼ਿਲਮ ਰੁਮਾਂਸ, ਕਾਮੇਡੀ ਅਤੇ ਡਰਾਮੇ ਦਾ ਖੂਬਸੂਰਤ ਸਮੇਲ ਹੋਵੇਗੀ। ਇਸ ਫ਼ਿਲਮ ਸਬੰਧੀ ਉਹ ਹੋਰ ਵੇਰਵੇ ਛੇਤੀ ਹੀ ਮੀਡੀਆ ‘ਚ ਨਸਰ ਕਰਨਗੇ।

Leave a Reply

Your email address will not be published. Required fields are marked *

‘ਤੂੰ ਜੁਦਾ’ ਵਿੱਚ ਨਜ਼ਰ ਆਵੇਗਾ ਗਾਇਕ ਹਰਸਿਮਰਨ, ਸ਼ੂਟਿੰਗ 25 ਮਾਰਚ ਤੋਂ 

ਜ਼ਰੀਨ ਖਾਨ ਦੇਵੇਗੀ ‘ਡਾਕਾ’ ਵਿੱਚ ਗਿੱਪੀ ਗਰੇਵਾਲ ਦਾ ਸਾਥ, ਸ਼ੂਟਿੰਗ ਸ਼ੁਰੂ