ਕੈਨੇਡਾ ਵੱਸਦੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਦਿੱਤਯ ਸੂਦ ਦੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸ਼ੂਟਿੰਗ ਪਟਿਆਲਾ ਵਿੱਚ ਸ਼ੁਰੂ ਹੋ ਗਈ ਹੈ। ‘ਅਦਿੱਤਯਸ ਫਿਲਮਸ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਜ਼ਰੀਏ ਚਰਚਿਤ ਯੂਟਿਊਬਰ ਅਦਾਕਾਰਾ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ। ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਮੀਂ ਕਲਕਾਰਾਂ ਦੇ ਨਾਲ ਨਾਲ ਹਾਲੀਵੁੱਡ ਦੀ ਇਕ ਨਾਮੀਂ ਅਦਾਕਾਰ ਜੈਜ ਵੀ ਫ਼ਿਲਮ ‘ਚ ਨਜ਼ਰ ਆਵੇਗੀ। ਵੱਡੇ ਪੱਧਰ ‘ਤੇ ਬਣ ਰਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਨਿਰਦੇਸ਼ਕ ਅਦਿੱਤਯ ਸੂਦ ਨੇ ਖੁਦ ਲਿਖੇ ਹਨ। ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਤੋਂ ਬਾਅਦ ਇਹ ਉਨ•ਾਂ ਦੀ ਤੀਜੀ ਫ਼ਿਲਮ ਹੈ। ਇਨ•ਾਂ ਫ਼ਿਲਮਾਂ ਜ਼ਰੀਏ ਉਨ•ਾਂ ਗਾÎਇਕ ਸ਼ੈਰੀ ਮਾਨ ਸਮੇਤ ਅੱਧੀ ਦਰਜਨ ਕਲਾਕਾਰਾਂ ਨੂੰ ਪਹਿਲੀ ਵਾਰ ਵੱਡੇ ਪਰਦੇ ‘ਤੇ ਪੇਸ਼ ਕੀਤਾ ਸੀ।
ਹੁਣ ਵੀ ਉਹ ਆਪਣੀ ਇਸ ਫ਼ਿਲਮ ਜ਼ਰੀਏ ਉਹ ਨਾਮਵਰ ਯੂਟਿਊਬਰ ਕਲਾਕਾਰ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਨੂੰ ਬਤੌਰ ਹੀਰੋ ਪਰਦੇ ‘ਤੇ ਪੇਸ਼ ਕਰ ਰਹੇ ਹਨ। ਇਹੀ ਫ਼ਿਲਮ ਨਾਮਵਰ ਮਾਡਲ ਮੋਨਿਕਾ ਸ਼ਰਮਾ ਨੂੰ ਵੀ ਉਹ ਵੱਖਰੇ ਅੰਦਾਜ਼ ‘ਚ ਬਤੌਰ ਹੀਰੋਇਨ ਪਰਦੇ ‘ਤੇ ਲੈ ਕੇ ਆ ਰਹੇ ਹਨ। ਉਨ•ਾਂ ਦੀ ਇਸ ਫ਼ਿਲਮ ਵਿੱਚ ਇਕ ਹਾਲੀਵੁੱਡ ਅਦਾਕਾਰਾ ਵੀ ਨਜ਼ਰ ਆਵੇਗੀ। ਉਨ•ਾਂ ਦੱਸਿਆ ਇਹ ਫ਼ਿਲਮ ਉਨ•ਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਫ਼ਿਲਮ ਹੈ। ਮਨੋਰੰਜਨ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ‘ਚ ਦੋ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਫ਼ਿਲਮ ‘ਚ ਜਿਥੇ ਅਜੌਕੇ ਦੌਰ ਦੇ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਤਾਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਂਣਗੇ। ਫ਼ਿਲਮ ਦੇ ਟਾਈਟਲ ਤੇਰੀ ਮੇਰੀ ਜੋੜੀ ਦਾ ਮਤਲਬ ਮਹਿਜ਼ ਪ੍ਰੇਮ ਕਹਾਣੀ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਫ਼ਿਲਮ ਰਿਸ਼ਤਿਆਂ ਦੀ ਖੂਬਸੂਰਤੀ ਕਹਾਣੀ ਹੋਵੇਗੀ।

ਇਸ ਫ਼ਿਲਮ ਜ਼ਰੀਏ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਨ ਜਾ ਰਹੇ ਅਦਾਕਾਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਨੇ ਦੱਸਿਆ ਕਿ ਉਨ•ਾਂ ਦੀਆਂ ਵੀਡੀਆਂ ਨੁੰ ਕੌਮਾਂਤਰੀ ਪੱਧਰ ‘ਤੇ ਮਣਾਂ ਮੂੰਹੀ ਪਿਆਰ ਮਿਲਦਾ ਹੈ। ਦਰਸ਼ਕਾਂ ਦੇ ਇਸ ਹੁੰਗਾਰੇ ਨੇ ਹੀ ਉਨ•ਾਂ ਨੂੰ ਇਥੋਂ ਤੱਕ ਪਹੁੰਚਾਇਆ ਹੈ। ਉਨ•ਾਂ ਆਪਣੀ ਇਸ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਫ਼ਿਲਮ ‘ਚ ਦਰਸ਼ਕ ਉਨ•ਾਂ ਨੂੰ ਇਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਉਨ•ਾਂ ਨੂੰ ਪੂਰਨ ਯਕੀਨ ਹੈ ਕਿ ਜਿਸ ਤਰ•ਾ ਸੋਸ਼ਲ ਮੀਡੀਆ ‘ਤੇ ਦਰਸ਼ਕ ਉਨ•ਾਂ ਦੀਆਂ ਵੀਡੀਓਜ਼ ਨੂੰ ਸ਼ਾਨਦਾਰ ਹੁੰਗਾਰਾ ਦਿੰਦੇ ਹਨ ਉਸੇ ਤਰ•ਾਂ ਉਨ•ਾਂ ਦੀ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਪਿਆਰ ਮਿਲੇਗਾ। ਇਸ ਫ਼ਿਲਮ ਜ਼ਰੀਏ ਉਨ•ਾਂ ਨੂੰ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਦੀ ਹੀਰੋਇਨ ਮੋਨਿਕਾ ਸ਼ਰਮਾ ਹੈ। ਕੈਨੇਡੀਅਨ ਐਕਟਰਸ ਜੈਜ ਵੀ ਫ਼ਿਲਮ ‘ਚ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਸੰਗੀਤ ਅਹਿਮ ਹੋਵੇਗਾ। ਪੰਜਾਬੀ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਇਸ ਫ਼ਿਲਮ ਦੇ ਮਿਊਜ਼ਿਕ ‘ਤੇ ਕੰਮ ਕਰ ਰਹੇ ਹਨ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਹਾਲੀਵੁੱਡ ਪੱਧਰ ਦਾ ਆਰਟ ਵਰਕ ਅਤੇ ਮਿਊਜ਼ਿਕ ਵੀਡੀਓਜ਼ ਫਿਲਮਾਂਕਣ ਨਜ਼ਰ ਆਵੇਗਾ। ਇਹ ਫ਼ਿਲਮ ਇਸੇ ਸਾਲ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।



