in

ਲਾਹੌਰ ਦੀ ਕੁੜੀ ਤੇ ਪੰਜਾਬ ਦਾ ਮੁੰਡਾ, 15 ਮਾਰਚ ਨੂੰ ਵੱਜਣਗੇ ‘ਬੈਂਡ ਵਾਜੇ’, ਦੇਖੋ ਟ੍ਰੇਲਰ

‘ਕਾਲਾ ਸ਼ਾਹ ਕਾਲਾ’ ਦੀ ਆਪਾਰ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਦੀ ਨਵੀਂ ਫ਼ਿਲਮ ‘ਬੈਂਡ ਵਾਜੇ’ 15 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦਾ  ਟ੍ਰੇਲਰ ਹਾਲਹਿ ‘ਚ ਰਿਲੀਜ਼ ਹੋਇਆ ਹੈ। ਬੀਨੂੰ ਢਿੱਲੋਂ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਸਮੀਪ ਕੰਗ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ ਤੇ ਰੀਤ ਸੌਹਲ ਦੀ ਅਹਿਮ ਭੂਮਿਕ ਵਾਲੀ ਇਸ ਫ਼ਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ।  ਨਾਮਵਰ ਮਿਊਜ਼ਿਕ ਡਾਇਰੈਕਟਰ ਜਤਿੰਤਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਤੇ ਅੰਮਿਤ ਭੱਲਾ ਵੱਲੋਂ ਪ੍ਰੋਡਿਊਸ  ਕੀਤੀ ਗਈ  ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਵੈਭਵ ਤੇ ਸ਼੍ਰਿਆ ਨੇ ਲਿਖਿਆ ਹੈ ਜਦਕਿ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।

ਫ਼ਿਲਮ ਦੀ ਕਹਾਣੀ ਲਾਹੌਰ ਦੀ ਕੁੜੀ ਤੇ ਪੰਜਾਬ ਮੁੰਡੇ ਦੁਆਲੇ ਘੁੰਮਦੀ ਹੈ। ਵਿਦੇਸ਼ ‘ਚ ਫਿਲਮਾਈ ਗਈ ਇਹ ਫ਼ਿਲਮ ਕਾਮੇਡੀ, ਰੁਮਾਂਸ ਤੇ ਪਰਿਵਾਰਕ ਡਰਾਮੇ ਨਾਲ ਭਰਪੂਰ ਹੈ। ਫ਼ਿਲਮ ਦਾ ਟ੍ਰੇਲਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੀ ਕਹਾਣੀ ਕੀ ਹੈ ਅਤੇ ਇਸ ‘ਚ ਹੋਰ ਕੀ ਕੀ ਹੈ। ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਰਨ ਕਰਨ ਦਾ ਦਮ ਰੱਖਦੀ ਹੈ।

Leave a Reply

Your email address will not be published. Required fields are marked *

‘ਨਾਢੂ ਖਾ’ ਵਿੱਚ ਦਿਖੇਗਾ ਬਨਿੰਦਰ ਬਨੀ ਦੀ ਅਦਾਕਾਰੀ ਦਾ ਕਮਾਲ

‘ਯਾਰਾ ਵੇ’ ਫ਼ਿਲਮ ਨਾਲ ਦਿਲ ਜਿੱਤੇਗਾ ਰਘਬੀਰ ਬੋਲੀ, 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ