in

ਐਕਟਰ ਤੋਂ ਨਿਰਦੇਸ਼ਕ ਬਣੇ ਨੀਰੂ ਬਾਜਵਾ ਤੇ ਨਵ ਬਾਜਵਾ 

ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਈ ਸਾਲਾਂ ਤੱਕ ਰਾਜ ਕਰਨ ਵਾਲੀ ਅਦਾਕਾਰਾ ਨੀਰੂ ਬਾਜਵਾ ਫ਼ਿਲਮ ਨਿਰਦੇਸ਼ਕ ਬਣ ਗਈ ਹੈ। ਉਹ ਆਪਣੀ ਨਿਰਦੇਸ਼ਨਾ ਹੇਠ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਲਾਂਚ ਕਰਨ ਜਾ ਰਹੀ ਹੈ। ਨੀਰੂ ਦੀ ਇਸ ਪਲੇਠੀ ਫ਼ਿਲਮ ‘ਚ ਰੁਬੀਨਾ ਨਾਲ ਜੱਸੀ ਗਿੱਲ ਅਤੇ ਬੱਬਲ ਰਾਏ ਨਜ਼ਰ ਆਉਣਗੇ। ਦੂਜੇ ਪਾਸੇ ‘ਫ਼ਤਿਹ’ ਫ਼ਿਲਮ ਨਾਲ ਚਰਚਾ ‘ਚ ਆਇਆ ਅਦਾਕਾਰ ਨਵ ਬਾਜਵਾ ਵੀ ਫ਼ਿਲਮ ਨਿਰਦੇਸ਼ਕ ਬਣ ਗਿਆ ਹੈ। ਨਿਰਦੇਸ਼ਕ ਵਜੋਂ ਉਸ ਦੀ ਪਹਿਲੀ ਫ਼ਿਲਮ ‘ਇਸ਼ਕਾ’  ਜਲਦ ਰਿਲੀਜ਼ ਹੋਵੇਗੀ। ਇਸ ਫ਼ਿਲਮ ਜ਼ਰੀਏ ਮਿਸਟਰ ਪੰਜਾਬ ਬਣਿਆ ਅਮਨ ਸਿੰਘ ਦੀਪ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਫ਼ਿਲਮ ‘ਚ ਨਵ ਨੇ ਖਲਨਾਇਕ ਦੀ ਭੂਮਿਕਾ ਅਦਾ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਸੁਨੀਤਾ ਧੀਰ ਵੀ ਬਤੌਰ ਨਿਰਦੇਸ਼ਕ ‘ਪੁਲਿਸ ਇਨ ਪਾਲੀਵੁੱਡ’ ਨਾਂ ਦੀ ਫ਼ਿਲਮ ਬਣਾ ਚੁੱਕੀ ਹੈ। ਗਿੱਪੀ ਗਰੇਵਾਲ ਵੀ ਬਤੌਰ ਨਿਰਦੇਸ਼ਕ ‘ਅਰਦਾਸ’ ਫ਼ਿਲਮ ਜ਼ਰੀਏ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ।

Leave a Reply

Your email address will not be published. Required fields are marked *

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਖ਼ਾਸ ਗੱਲਬਾਤ

ਪੰਜਾਬੀ ਸਿਨੇਮੇ ‘ਚ ਬਦਲਾਅ ਦੀ ਨਿਸ਼ਾਨੀ ਹੈ ‘ਲੌਕ’