in

ਕਹਿੰਦੇ ਗੋਭੀ ਦਾ ਮੁੱਲ ਵੀ ਨਹੀਂ ਮੁੜਿਆ !!!

‘ਆਤਿਸ਼ਬਾਜ਼ੀ ਇਸ਼ਕ’ ਫ਼ਲਾਪ ਹੋ ਗਈ। ਹਿੰਦੀ ਫ਼ਿਲਮਾਂ ਦੇ ਘਸ ਚੁੱਕੇ ਵਿਸ਼ਿਆਂ ਨੂੰ ਪੰਜਾਬੀ ਪੁੱਠ ਦੇ ਕੇ ਪਰੋਸੀਆਂ ਗਈਆਂ ਅਜਿਹੀਆਂ ਫ਼ਿਲਮਾਂ ਤੋਂ ਪੰਜਾਬੀ ਦਰਸ਼ਕ ਅੱਕ ਚੁੱਕੇ ਹਨ। ਇਸ ਕਿਸਮ ਦੀ ਮਾੜੀ ਡਾਇਰੈਕਸ਼ਨ ਕਹਿੰਦੇ ਕੁਹਾਉਂਦੇ ਸਟਾਰ ਦੀਆਂ ਬੇੜੀਆਂ ‘ਚ ਵੱਟੇ ਪਾ ਸਕਦੀ ਹੈ। ਚਲੋ, ਰੌਸ਼ਨ ਪ੍ਰਿੰਸ ਦੇ ਖ਼ਾਤੇ ‘ਚ ਇਕ ਹੋਰ ਫ਼ਲਾਪ ਫ਼ਿਲਮ ਜੁੜਨੀ ਸੀ, ਜੋ ਜੁੜ ਗਈ। ਫ਼ਿਲਮ ਦੇ ਟਰੇਲਰ ਨੇ ਹੀ ਦੱਸ ਦਿੱਤਾ ਸੀ, ਫ਼ਿਲਮ ‘ਚ ਕਿੰਨਾ ਕੁ ਦਮ ਖ਼ਮ ਹੈ।
ਇਸ ਫ਼ਿਲਮ ਦੀ ਨਿਰਮਾਤਾ ਅਤੇ ਹੀਰੋਇਨ ਮਾਹੀ ਗਿੱਲ ਹੈ। ਮਾਹੀ ਗਿੱਲ ਵੱਲੋਂ ਮੀਡੀਆ ਸਾਹਮਣੇ ਦਿੱਤੇ ਗਏ ਬਿਆਨ ਚੁੱਭ ਰਹੇ ਹਨ। ਮਾਹੀ ਗਿੱਲ ਨੇ ਕਿਹਾ ਕਿ ਬਤੌਰ ਨਿਰਮਾਤਾ ਉਸ ਨੇ ਕੋਈ ਕਸਰ ਨਹੀਂ ਛੱਡੀ। ਫ਼ਿਲਮ ਦੀ ਸ਼ੂਟਿੰਗ ਫ਼ਿਰੋਜ਼ਪੁਰ ਚੱਲਦੀ ਸੀ। ਰੌਸ਼ਨ ਪ੍ਰਿੰਸ ਲਈ ਉਚੇਚੇ ਤੌਰ ‘ਤੇ ਲੁਧਿਆਣਾ ਤੋਂ ਬਰੌਕਲੀ (ਵਿਦੇਸ਼ੀ ਗੋਭੀ) ਮੰਗਵਾਈ ਜਾਂਦੀ ਰਹੀ ਹੈ। ਇਹ ਵੀ ਸੁਣਨ ‘ਚ ਆਇਆ ਕਿ ਉਹ ਫ਼ਿਲਮ ਦੇ ਪ੍ਰਚਾਰ ਦੌਰਾਨ ਇਹ ਗੱਲ ਵੀ ਕਹਿ ਗਈ ਕਿ ਰੌਸ਼ਨ ਦੇ ਕੱਪੜਿਆਂ ‘ਤੇ ਖੂਬ ਪੈਸਾ ਖਰਚਿਆ ਗਿਆ ਹੈ। ਰੌਸ਼ਨ ਦੇ ਕੱਪੜਿਆਂ ‘ਤੇ ਏਨਾ ਪੈਸਾ ਅੱਜ ਤੱਕ ਕਿਸੇ ਪ੍ਰੋਡਿਊਸਰ ਨੇ ਨਹੀਂ ਖਰਚਿਆ। ਜੇ ਇਹ ਬਿਆਨ ਸੱਚਾ ਹੈ ਤਾਂ ਬੜੀ ਸ਼ਰਮ ਦੀ ਗੱਲ ਹੈ।
ਕੀ ਕਲਾਕਾਰ ਰੇਸ ਦੇ ਘੋੜੇ ਨੇ? ਕਿ ਚੰਗਾ ਚਾਰਾ ਪਾਓ ਤੇ ਫਿਰ ਰੇਸ ਕੌਰਸ ‘ਚ ਦੌੜਾ ਕੇ ਮੁਨਾਫ਼ਾ ਖੱਟੋ। ਜੇ ਪ੍ਰੋਡਿਊਸਰ ਕਲਾਕਾਰਾਂ ਨੂੰ ਇਹ ਰੇਸ ਘੋੜਾ ਹੀ ਸਮਝਦੇ ਹਨ ਤਾਂ ਫਿਰ ਉਹਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਘੋੜੇ ਦੇ ਨਾਲ ਨਾਲ ਘੋੜ ਸਵਾਰ ਵੀ ਮਾਹਰ ਹੋਣ ਚਾਹੀਦੇ ਹਨ। ਵੈਸੇ ਵੀ ਪੰਜਾਬੀ ਦੇ ਨਾਮਵਰ ਕਲਾਕਾਰਾਂ ਨੂੰ ਅੱਜ ਕੱਲ• ਇਕ ਸਟਿੱਪਣੀ ਵਜੋਂ ਹੀ ਵਰਤਿਆ ਜਾਣ ਲੱਗਾ ਹੈ। ਉਹਨਾਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਹਰ ਚੌਥਾ ਪੰਜਵਾਂ ਪ੍ਰੋਡਿਊਸਰ ਆਪਣਾ ਮੰਡਾ, ਭਤੀਜਾ, ਸਾਲਾ ਤੇ ਜੀਜ਼ਾ ਮਾਰਕੀਟ ‘ਚ ਉਤਾਰ ਰਿਹਾ ਹੈ। ਇਸ ਫ਼ਿਲਮ ਜ਼ਰੀਏ ਵੀ ਹੀਰੋ, ਖਲਨਾਇਕ ਵਜੋਂ ਇਕ ਨਵਾਂ ਚਿਹਰਾ ਮਾਰਕੀਟ ‘ਚ ਉਤਾਰਿਆ ਗਿਆ ਹੈ।
ਜਿਸ ਰਾਈਟਰ, ਡਾਇਰੈਟਰ ਨੂੰ ਕਿਰਦਾਰ ਦੀ ਉਸਾਰੀ ਨਹੀਂ ਕਰਨੀ ਆਉਂਦੀ, ਉਸ ਤੋਂ ਕਿਸੇ ਕਿਸਮ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਰੌਸ਼ਨ ਪ੍ਰਿੰਸ ਨੂੰ ਫ਼ਿਲਮ ‘ਚ ਪਹਿਲਾਂ ਇਕ ਬੌਕਸਰ ਅਤੇ ਫਿਰ ਪੰਜਾਬ ਪੁਲਿਸ ਦਾ ਡੀਐਸਪੀ ਦਿਖਾਇਆ ਗਿਆ ਹੈ। ਰੌਸ਼ਨ ਦਾ ਪਹਿਰਾਵਾ, ਗੈਟਅੱਪ ਤੇ ਬੋਲਚਾਲ ਬੌਕਸਰ ਵੇਲੇ ਵੀ ਉਹੀ ਰਹੀ ਤੇ ਡੀਐਸਪੀ ਬਣਨ ਵੇਲੇ ਵੀ। ਸਾਰੀ ਫ਼ਿਲਮ ‘ਚ ਉਹ ਲਾਲ ਬੱਤੀ ਵਾਲੀ ਜਿਪਸੀ ਭਜਾਈ ਫਿਰਦੈ। ਕਿ ਫ਼ਿਲਮ ਦੀ ਟੀਮ ‘ਚ ਵੀ ਕੋਈ ਵੀ ਅਜਿਹਾ ਸਿਆਣਾ ਬੰਦਾ ਨਹੀਂ ਸੀ ਕਿ ਜੋ ਦੱਸ ਸਕੇ ਕਿ ਲਾਲ ਬੱਤੀ ਵਾਲੀ ਗੱਡੀ ਕਿਹੜੇ ਅਫ਼ਸਰਾਂ ਕੋਲ ਹੁੰਦੀ ਹੈ। ਫ਼ਿਰੋਜ਼ਪੁਰ ਦੇ ਹੀ ਕਿਸੇ ਡੀਐਸਪੀ ਕੋਲ ਦੇਖ ਲੈਂਦੇ ਕਿ ਉਹ ਲਾਲ ਬੱਤੀ ਵਾਲੀ ਗੱਡੀ ‘ਤੇ ਸਵਾਰ ਹੈ ਜਾਂ ਫਿਰ ਨੀਲੀ ਵਾਲੀ ‘ਤੇ। ਮੈਡਮ ਕਾਸ਼ ਮਹਿੰਗੇ ਕੱਪੜਿਆਂ ਦੀ ਥਾਂ ਹੀਰੋ ਦੇ ਕਿਰਦਾਰ ਵੱਲ ਧਿਆਨ ਦਿੱਤਾ ਹੁੰਦਾ। ਇਹੋ ਜਿਹਾ ਕਿਹੜਾ ਡੀਐਸਪੀ ਹੈ ਜੋ ਕਾਲਜ ਪੜ•ਦੇ ਮੁੰਡਿਆਂ ਵਾਲੇ ਕੱਪੜੇ ਪਾਈ, ਖੁਦ ਡਰਾਈਵਰ ਬਣਿਆ, ਆਪਣੀ ਮੰਗੇਤਰ ਨੂੰ ਪ੍ਰੇਸ਼ਾਨ ਕਰਨ ਵਾਲੇ ਬੰਦੇ ਨੂੰ ਕੱਲਾ ਹੀ ਲੱਭਦੇ ਫਿਰਦੈ।
ਗੋਭੀ ‘ਤੇ ਪੈਸੇ ਖਰਚਣ ਨਾਲੋਂ ਜੇ ਇਹੀ ਖਰਚ ਢੰਗ ਦੇ ਸੋਟਰੀ ਰਾਈਟਰ ਤੇ ਇਕ ਕਾਬਲ ਡਾਇਰੈਕਟਰ ‘ਤੇ ਕੀਤਾ ਹੁੰਦਾ ਤਾਂ ਸ਼ਾਇਦ ਤੁਹਾਡਾ ਦਰਦ ਸਮਝ ਵੀ ਆਉਣਾ ਸੀ। ਚਲੋ ਖੈਰ, ਸੱਪ ਲੱਗ ਗਿਆ ਹੁਣ ਲਕੀਰ ਕੁੱਟਣ ਦਾ ਕੋਈ ਫ਼ਾਇਦਾ ਨਹੀਂ। ਅੱਗੇ ਤੋਂ ਗੋਭੀ ਖਾਣ ਵਾਲਾ ਹੀਰੋ ਲੈਣ ਦੀ ਥਾਂ ਪਹਿਲਾਂ ਵਧੀਆ ਜਿਹਾ ਆਲੂ ਦੇ ਪਰੌਠੇ ਰਗੜਨ ਵਾਲਾ ਸਟੋਰੀ ਰਾਈਟਰ ‘ਤੇ ਜ਼ਿਆਦਾ ਧਿਆਨ ਦੇਣਾ। ਇਟਲੀ, ਸਾਂਭਰ ਛਕਣ ਵਾਲੇ ਡਾਇਰੈਕਟਰ ਦੀ ਜਗ•ਾ ਕੋਈ ਪੰਜਾਬ ਨਾਲ ਜੁੜਿਆ ਅੰਬ ਦੇ ਅਚਾਰ ਤੇ ਚਟਣੀ ‘ਤੇ ਲੱਗਿਆ ਡਾਇਰੈਕਟਰ ਲੱਭਣਾ। ਸਪਨ ਮਨਚੰਦਾ

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ‘ਚ ਬਦਲਾਅ ਦੀ ਨਿਸ਼ਾਨੀ ਹੈ ‘ਲੌਕ’ 

ਤਰਸੇਮ ਜੱਸੜ ਵੀ ਬਣਨ ਜਾ ਰਿਹੈ ਹੀਰੋ