in ,

ਜਾਣੋ ਕੌਣ ਹੈ ਭਾਰਤੀ ਅਮਰੀਕੀ ਮਾਡਲ ਤੇ ‘ਯਾਰਾ ਵੇ’ ਅਦਾਕਾਰਾ ਮੋਨਿਕਾ ਗਿੱਲ

ਮੋਨਿਕਾ ਗਿਲ ਇੱਕ ਭਾਰਤੀ – ਅਮਰੀਕੀ ਮਾਡਲ, ਐਕਟਰੈਸ ਅਤੇ ਸੁੰਦਰਤਾ ਮੁਕਾਬਲੇ ਦੀ ਖਿਤਾਬ ਧਾਰਕ ਹਨ। ਮੋਨਿਕਾ ਨੇ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਇਡ 2014 ਜਿੱਤੀਆ ਸੀ। ਫਿਲਹਾਲ ਮੋਨਿਕਾ ‘ਯਾਰਾ ਵੇ’ ਫਿਲਮ ਵਿਚ ਮੁਖ ਕਿਰਦਾਰ ਨਿਭਾਉਣ ਜਾ ਰਹੀ ਹਨ। ਇਸ ਤੋਂ ਪਹਿਲਾਂ ਮੋਨਿਕਾ ਨੇ ਅੰਬਰਸਰੀਆ, ਕਪਤਾਨ, ਸਰਦਾਰ ਜੀ 2, ਫਿਰੰਗੀ, ਸੱਤ ਸ਼੍ਰੀ ਅਕਾਲ ਫ਼ਿਲਮਾਂ ‘ਚ ਕੰਮ ਕੀਤਾ ਸੀ।

‘ਯਾਰਾ ਵੇ ’ਦੀ ਰਿਲੀਜ਼ ਦੀ ਤਾਰੀਖ ਜਿਵੇਂ – ਜਿਵੇਂ ਨਜ਼ਦੀਕ ਆ ਰਹੀ ਹੈ, ਉਂਜ ਹੀ ਫ਼ਿਲਮ ਦੇ ਮੇਕਰਸ ਦਰਸ਼ਕਾਂ ਲਈ ਹਰ ਦਿਨ ਕੁਝ ਨਾ ਕੁੱਝ ਨਵਾਂ ਲੈਕੇ ਆਉਂਦੇ ਰਹਿੰਦੇ ਹਨ। ਕਦੇ ਇਸ ਫਿਲਮ ਦਾ ਪੋਸਟਰ ਅਤੇ ਕਦੇ ਟ੍ਰੇਲਰ। ਫਿਲਮ ਸ਼ੁਰੂ ਤੋਂ ਹੀ ਚਰਚਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ‘ਯਾਰਾ ਵੇ’ ਰਾਕੇਸ਼ ਮਹਿਤਾ ਵਲੋਂ ਲਿਖਤੀ ਅਤੇ ਨਿਰਦੇਸ਼ਤ ਕੀਤੀ ਗਈ ਹੈ ਅਤੇ ਗੋਲਡਨ ਬ੍ਰਿਜ ਫਿਲਮਸ ਐਂਡ ਐਂਟਰਟੇਨਮੈਂਟ ਪ੍ਰਾਇਵੇਟ ਲਿਮਟਿਡ ਦੇ ਬੈਨਰ ਹੇਠ ਬਣੀ ਹੋਈ ਹੈ।

ਇਹ ਫਿਲਮ 1947 ਤੋਂ ਪਹਿਲਾਂ ਦੇ ਸਮੇਂ ‘ਤੇ ਆਧਾਰਿਤ ਹੈ ਅਤੇ ਗਗਨ ਕੋਕਰੀ, ਯੁਵਰਾਜ ਹੰਸ, ਰਾਘਵੀਰ ਬੋਲੀ, ਮੋਨਿਕਾ ਗਿੱਲ ਮੁਖ ਕਿਰਦਾਰ ਵਿਚ ਹਨ। ਮੋਨਿਕਾ ਗਿਲ ਇੰਡਸਟਰੀ ਦੀ ਸੱਭ ਤੋਂ ਗਲੈਮਰਸ ਅਭੀਨੇਤਰੀਆਂ ਵਿੱਚੋਂ ਇੱਕ ਹਨ ਅਤੇ ਪਹਿਲੀ ਵਾਰ ‘ਯਾਰਾ ਵੇ’ ਦੇ ਨਾਲ ਪੰਜਾਬੀ ਫਲਿਲਮੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਹਨ। ਮੋਨਿਕਾ ਫਿਲਮ ‘ਚ ਇੱਕ ਸਧਾਰਣ ਪੰਜਾਬੀ ਪਿੰਡ ਦੀ ਕੁੜੀ ਦੇ ਰੂਪ ਵਿੱਚ ਵਿਖਾਈ ਦੇਵੇਗੀ।

ਉਨ੍ਹਾਂ ਦੇ ਫ਼ੈਨਜ਼ ਨੇ ਹਮੇਸ਼ਾ ਉਨ੍ਹਾਂ ਨੂੰ ਹਮੇਸ਼ਾ ਡੀਵਾ ਦੇ ਤੌਰ ‘ਤੇ ਪਸੰਦ ਕੀਤਾ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਦੇ ਫ਼ੈਨਸ ਉਹਨਾਂ ਦੇ ਇਸ ਅਵਤਾਰ ਨੂੰ ਵੀ ਜ਼ਰੂਰ ਪਸੰਦ ਕਰਣਗੇ। ਮੋਨਿਕਾ ਗਿੱਲ ਅਤੇ ਗਗਨ ਕੋਕਰੀ ‘ਯਾਰਾ ਵੇ’ ਫਿਲਮ ਵਿੱਚ ਇਕ ਦੂਜੇ ਦੇ ਸਾਥੀ ਬਣਦੇ ਦਿਖਾਇਆ ਗਿਆ ਹੈ। ਫਿਲਮ ਵਿੱਚ ਦੋਨਾਂ ਦੇ ਸੁੱਚੇ ਪਿਆਰ ਦੀ ਕਹਾਣੀ ਦਿਖਾਈ ਗਈ ਹੈ। ਇਹ ਫਿਲਮ ਪਿਆਰੇ ਅਤੇ ਮਾਸੂਮ ਰੋਮਾਂਸ ਨੂੰ ਦਰਸਾਉਦੀਂ ਹੈ ਜੋ 5 ਅਪ੍ਰੈਲ ਨੂੰ ਵੱਡੇ ਪਰਦੇ ਉੱਤੇ ਆਵੇਗੀ।

ਭਾਰਤ-ਪਾਕਿ ਦੀ ਵੰਡ ‘ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਭਾਰਤ-ਪਾਕਿ ਦੀ ਵੰਡ ‘ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਫ਼ਿਲਮ ‘ਚ ਜਿੱਥੇ ਡਰਾਮਾ ਤੇ ਰੁਮਾਂਸ ਵੇਖਣ ਨੂੰ ਮਿਲੇਗਾ ਉੱਥੇ ਹੀ ਕਾਮੇਡੀ ਦਾ ਰੰਗ ਵੀ ਦਿਖੇਗਾ। (Neelam Dhawal)

Leave a Reply

Your email address will not be published. Required fields are marked *

ਹਰ ਉਮਰ ਵਰਗ ਦੇ ਦਰਸ਼ਕਾਂ ਦਾ ਕਰਨਾ ਚਾਹੁੰਦਾ ਹਾਂ ਮਨੋਰੰਜਨ : ਗਿੱਪੀ ਗਰੇਵਾਲ

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਫਿਲਮ ‘ਜੱਦੀ ਸਰਦਾਰ’ 12 ਜੁਲਾਈ ਨੂੰ ਹੋਵੇਗੀ ਰਿਲੀਜ਼