in

‘ਰੱਬ ਦਾ ਰੇਡੀਓ’ ਵਿੱਚ ਇਸ ਵਾਰ ਇਹ ਕੁਝ ਹੋਵੇਗਾ ਖਾਸ, 29 ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ਦੀ ਸਾਰਥਿਕ, ਮਨੋਰੰਜਕ ਤੇ ਕਲਾਸਿਕ ਫ਼ਿਲਮ ਮੰਨੀ ਜਾਂਦੀ ‘ਰੱਬ ਦਾ ਰੇਡੀਓ’ ਦਾ ਸੀਕੁਅਲ ‘ਰੱਬ ਦਾ ਰੇਡੀਓ 2’ ਆਉਂਦੇ ਸ਼ੁੱਕਰਵਾਰ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਹੇ ਹੁੰਗਾਰੇ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਪੰਜਾਬੀ ਦਰਸ਼ਕ ਅਜਿਹੀਆਂ ਲੀਕ ਤੋਂ ਹਟਵੀਆਂ ਸਾਰਥਿਕ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਬੇਸ਼ੱਕ ਇਸ ਵਾਰ ਵੀ ਫ਼ਿਲਮ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾ ਰਹੇ ਹਨ ਯਾਨੀ ਮਨਜਿੰਦਰ ਤੇ ਗੁੱਡੀ ਦੇ ਰੂਪ ‘ਚ ਹੀ ਨਜ਼ਰ ਆ ਰਹੇ ਹਨ। ਪਰ ਇਸ ਵਾਰ ਫ਼ਿਲਮ ਦੀ ਕਹਾਣੀ ਕੁਝ ਵੱਖਰੀ ਹੀ ਦੇਖਣ ਨੂੰ ਮਿਲੇਗੀ।

‘ਰੱ
ਇਸ ਫ਼ਿਲਮ ਨੂੰ ਮਨਪ੍ਰੀਤ ਸਿੰਘ ਜੌਹਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ‘ਵਿਹਲੀ ਜਨਤਾ ਫ਼ਿਲਮਸਜ਼’ ਅਤੇ ‘ਓਮ ਜੀ ਗੁਰੱਪ’ ਦੀ ਪੇਸ਼ਕਸ਼ ਫਿਲਮ ‘ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਤੋਂ ਇਲਾਵਾ ਤਾਨੀਆ, ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਅਵਤਾਰ ਗਿੱਲ, ਜਗਜੀਤ ਸੰਧੂ ਤੇ ਸੁਨੀਤਾ ਧੀਰ ਨੇ ਅਹਿਮ ਭੂਮਿਕਾ ਨਿਭਾਈ ਹੈ। ਅਦਾਕਾਰ ਰਣਜੀਤ ਬਾਵਾ, ਵਾਮਿਕਾ ਗੱਬੀ ਅਤੇ ਰਘਵੀਰ ਬੋਲੀ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ।

ਰੱਬ ਦਾ ਰੇਡੀਓ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ ।ਫਿਲਮ ਨੇ ਬਾਕਸ ਆਫਿਸ ‘ਤੇ ਵੀ ਕਮਾਈ ਦੇ ਕਈ ਰਿਕਾਰਡ ਬਣਾਏ ਸੀ। ‘ਰੱਬ ਦਾ ਰੇਡੀਓ 2’ ਦੇ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਇਹ ਸਾਫ਼ ਹੋ ਗਿਆ ਕਿ ਇਸ ਫ਼ਿਲਮ ਨੂੰ ਵੀ ਦਰਸ਼ਕ ਮਣਾਂਮੂੰਹੀ ਪਿਆਰ ਦੇਣਗੇ।

Leave a Reply

Your email address will not be published. Required fields are marked *

ਸਿੰਮੀ ਚਾਹਲ ਦੇ ਦੋਵੇਂ ਹੱਥਾਂ ਵਿੱਚ ਲੱਡੂ, ਜਾਣੋ ਕਿਵੇ ??

ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਪਿੱਛੇ ਇਹ ਸਖਸ਼ੀਅਤ ਨਿਭਾਉਂਦੀ ਅਹਿਮ ਭੂਮਿਕਾ, ਪੜ•ੋ