in

ਗਿੱਪੀ ਗਰੇਵਾਲ ਤੇ ਐਮੀ ਵਿਰਕ ਸਿਨੇਮੇ ‘ਚ ਹੋਣਗੇ ਇਕ ਦੂਜੇ ਦੇ ਆਹਮੋ ਸਾਹਮਣੇ, ਦੇਖੋ ਇਹ ਪੋਸਟਰ

‘ਅਰਦਾਸ’ ਅਤੇ ‘ਲਵ ਪੰਜਾਬ’ ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੋ ਨਾਮੀਂ ਕਲਾਕਾਰਾਂ ਦੀਆਂ ਫ਼ਿਲਮਾਂ ਇਕ ਦੂਜੇ ਦੇ ਆਹਮੋ ਸਾਹਮਣੇ ਹੋਣਗੀਆਂ। ‘ਵਾਈਟ ਹਿੱਲ ਸਟੂਡੀਓ’ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਮੁਕਲਾਵਾ’ ਜਿਸ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੱਖ ਭੂਮਿਕਾ ਨਿਭਾਈ ਹੈ, 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਹੁਣ ਇਸੇ ਦਿਨ ਹੀ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਚੰਡੀਗੜ• ਅੰਮ੍ਰਿਤਸਰ ਚੰਡੀਗੜ•’ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਪੋਸਟਰ ਵੀ ਮੰਗਲਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ‘ਅਰਦਾਸ’ ਅਤੇ ਅਮਰਿੰਦਰ ਗਿੱਲ ਦੀ ‘ਲਵ ਪੰਜਾਬ’ ਇਕੋ ਦਿਨ ਰਿਲੀਜ਼ ਹੋਈਆਂ ਸਨ, ਪਰ ਇਸ ਮੁਕਾਬਲੇ ਦਾ ਦੋਵਾਂ ਫ਼ਿਲਮਾਂ ਨੂੰ ਨੁਕਸਾਨ ਦੀ ਜਗ•ਾ ਫ਼ਾਇਦਾ ਹੀ ਹੋਇਆ ਸੀ। ਹੁਣ ਇਨ•ਾਂ ਦੋਵਾਂ ਨਾਮੀਂ ਅਦਾਕਾਰਾਂ ਦੀਆਂ ਫ਼ਿਲਮਾਂ ਦਾ ਇਕੋ ਦਿਨ ਰਿਲੀਜ਼ ਹੋਣ ਦਾ ਫ਼ਾਇਦਾ ਹੁੰਦਾ ਜਾਂ ਨੁਕਸਾਨ ਇਹ ਭਵਿੱਖ ਦੱਸੇਗਾ। ਇਹ ਗੱਲ ਜ਼ਰੂਰ ਹੈ ਕਿ ਦੋਵਾਂ ਕਲਾਕਾਰਾਂ ਦੀ ਆਪੋ ਆਪਣਾ ਦਰਸ਼ਕ ਵਰਗ ਹੈ। ਇਨ•ਾਂ ਦੋਵਾਂ ਫ਼ਿਲਮਾਂ ਦੇ ਪਿੱਛੇ ਹੀ ਵੱਡੇ ਬੈਨਰ ਵੀ ਹਨ, ਜੋ ਆਪਣੀ ਹਰ ਫ਼ਿਲਮ ਨਾਲ ਇੰਡਸਟਰੀ ‘ਚ ਲੋਹਾ ਮੰਨਵਾਉਂਦੇ ਆਏ ਹਨ।


ਇਸ ਸਾਲ ਇਹ ਦੋ ਫ਼ਿਲਮਾਂ ਹੀ ਨਹੀਂ ਬਲਕਿ ਅੱਧੀ ਦਰਜਨ ਤੋਂ ਵੱਧ ਅਜਿਹੀਆਂ ਫ਼ਿਲਮਾਂ ਹਨ, ਜੋ ਇਕੋ ਹਫ਼ਤੇ ਇੱਕਠੀਆਂ ਦੋ ਦੋ ਰਿਲੀਜ਼ ਹੋਣਗੀਆਂ। ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਇੱਕਠੀਆਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ•ਾਂ ਨੂੰ ਦੋ ਤਿੰਨ ਨੂੰ ਛੱਡਕੇ ਬਾਕੀ ਸਭ ਨੂੰ ਮੂੰਹ ਦੀ ਹੀ ਖਾਣੀ ਪਈ। ਇਕੋ ਹਫ਼ਤੇ ਦੋ ਦੋ ਫ਼ਿਲਮਾਂ ਰਿਲੀਜ਼ ਹੋਣ ਪਿੱਛੇ ਦਰਸ਼ਕਾਂ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਆਪੋ ਆਪਣਾ ਵਿਚਾਰ ਹੈ। ਕੁਝ ਦਾ ਕਹਿਣਾ ਹੈ ਇਸ ਨਾਲ ਫ਼ਿਲਮ ਦੀ ਸ਼ੋਅ ਕੇਸਿੰਗ ਅਤੇ ਕੁਲੈਕਸ਼ਨ ‘ਤੇ ਅਸਰ ਪੈਂਦਾ ਹੈ। ਕੁਝ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਦਰਸ਼ਕਾਂ ਨੂੰ ਚੁਆਇਸ ਮਿਲ ਜਾਂਦੀ ਹੈ।

ਖ਼ੈਰ ਇਸ ਗੱਲ ਤੋਂ ਸਾਬਤ ਹੋ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਜੁੜੇ ਲੋਕਾਂ ਵਿੱਚ ਇਹ ਆਤਮ ਵਿਸ਼ਵਾਸ ਤਾਂ ਵਧਣ ਲੱਗਾ ਹੈ ਕਿ ਉਨ•ਾਂ ਦੀ ਫ਼ਿਲਮ ਵਿੱਚ ਦਮ ਹੈ ਅਤੇ ਉਹ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਕਦੋਂ ਵੀ ਕਿਸੇ ਵੀ ਫ਼ਿਲਮ ਦੇ ਨਾਲ ਆਪਣੀ ਫ਼ਿਲਮ ਰਿਲੀਜ਼ ਕਰ ਸਕਦੇ ਸਨ। ਕੁਝ ਸਾਲ ਪਹਿਲਾਂ ਪੰਜਾਬੀ ਫ਼ਿਲਮਾਂ ਦੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ‘ਚ ਹਿੰਦੀ ਫ਼ਿਲਮਾਂ ਦਾ ਖੌਫ ਦੇਖਿਆ ਜਾ ਸਕਦਾ ਸੀ, ਪਰ ਪੰਜਾਬੀ ਖ਼ੇਤਰ ਵਿੱਚ ਪੰਜਾਬੀ ਫ਼ਿਲਮਾਂ ਵੱਲੋਂ ਹਿੰਦੀ ਫ਼ਿਲਮਾਂ ਨੂੰ ਪਛਾੜੇ ਜਾਣ ਤੋਂ ਬਾਅਦ ਇਹ ਡਰ ਲਗਭਗ ਖ਼ਤਮ ਹੋ ਚੁੱਕਾ ਹੈ।

Leave a Reply

Your email address will not be published. Required fields are marked *

ਰੌਸ਼ਨ ਪ੍ਰਿੰਸ ਨੂੰ ਈਸ਼ਾ ਰਿੱਕੀ ਕਹੇਗੀ ‘ਬੂ ਮੈਂ ਡਰ ਗਈ’ 

ਕਿਉਂ ਬਣਿਆ ‘ਬਲੈਕੀਆ’ ਦੇਵ ਖਰੌੜ??