in

‘ਤੇਰੀ ਮੇਰੀ ਜੋੜੀ’ ਫ਼ਿਲਮ ਜ਼ਰੀਏ ਸਿੱਧੂ ਮੂਸੇਵਾਲਾ ਕਰੇਗਾ ਵੱਡਾ ਧਮਾਕਾ 

ਆਪਣੇ ਗੀਤਾਂ ਅਤੇ ਅੰਦਾਜ਼ ਨਾਲ ਹਮੇਸ਼ਾ ਚਰਚਾ ‘ਚ ਰਹਿਣ ਵਾਲਾ ਨਵੀਂ ਪੀੜੀ ਦਾ ਗਾਇਕ ਸਿੱਧੂ ਮੂਸੇਵਾਲਾ ਵੈਸੇ ਤਾਂ ਹਮੇਸ਼ਾ ਹੀ ਸੁਰਖੀਆ ਵਿੱਚ ਰਹਿੰਦਾ ਹੈ ਪਰ ਪਿਛਲੇ ਦੋ ਦਿਨਾਂ ਤੋਂ ਉਸਦੀ ਚਰਚਾ ਉਸਦੇ ਇਕ ਨਵੇਂ ਗੀਤ ਨੂੰ ਲੈ ਕੇ ਹੋ ਰਹੀ ਹੈ। ਮੁੰਬਈ ‘ਚ ਫ਼ਿਲਮਾਇਆ ਗਿਆ ਇਹ ਗੀਤ ਨਿਰਦੇਸ਼ਕ ਅਦਿਤਯ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ਵਿੱਚ ਨਜ਼ਰ ਆਵੇਗਾ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਨਾਲ ਬਾਲੀਵੁੱਡ ਦੇ ਨਾਮਵਰ ਅਦਾਕਾਰ ਸ਼ਕਤੀ ਕਪੂਰ ਵੀ ਨਜ਼ਰ ਆ ਰਹੇ ਹਨ।

ਇਸ ਗੀਤ ਵਿੱਚ ਹਾਲੀਵੁੱਡ ਦੀ ਨਾਮਵਰ ਮਾਡਲ ਤੇ ਐਕਟਰ ਅਰਸ਼ਪ੍ਰੀਤ ਵੀ ਨਜ਼ਰ ਆਵੇਗੀ। ਇਸ ਗੀਤ ਵਿੱਚ ਮੂਸੇਵਾਲਾ ਜਿਉਂਣੇ ਮੋੜ ਦੇ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ। ਇਹ ਗੀਤ ਪੰਜਾਬੀ ਫ਼ਿਲਮਾਂ ਦਾ ਸਭ ਤੋਂ ਮਹਿੰਗਾ ਕੀਤਾ ਮੰਨਿਆ ਜਾ ਰਿਹਾ ਹੈ। ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਗੀਤ ਲਈ ਬਾਲੀਵੁੱਡ ਦੇ ਨਾਮਵਰ ਐਕਸ਼ਨ ਡਾਇਰੈਕਟਰ, ਤਕਨੀਕੀ ਮਾਹਰ ਅਤੇ ਕੋਰਿਓਗ੍ਰਾਫਰਸ ਦੀ ਟੀਮ ਨੇ ਲਗਾਤਾਰ ਤਿੰਨ ਦਿਨ ਮਿਹਨਤ ਕੀਤੀ ਹੈ।

ਇਸ ਗੀਤ ਲਈ ਸਿੱਧੂ ਮੂਸੇਵਾਲਾ ਆਪਣੀ ਟੀਮ ਨਾਲ ਬਕਾਇਦਾ ਕੈਨੇਡਾ ਤੋਂ ਮੁੰਬਈ ਆਏ ਸਨ। ਇਸ ਫ਼ਿਲਮ ‘ਤੇਰੀ ਮੇਰੀ ਜੋੜੀ’ ਵਿੱਚ ਸਿੱਧੂ ਦਾ ਸਿਰਫ ਇਹ ਗੀਤ ਹੀ ਨਜ਼ਰ ਆਵੇਗਾ ਜਾਂ ਉਸ ਨੇ ਇਸ ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ ਫਿਲਹਾਲ ਇਸ ਦਾ ਅਜੇ ਭੇਤ ਹੀ ਰੱਖਿਆ ਗਿਆ ਹੈ।

ਦੱਸ ਦਈਏ ਕਿ ਮਰ ਜਾਵਾਂ ਗੁੜ ਖਾ ਕੇ ਅਤੇ ਓਏ ਹੋਏ ਪਿਆਰ ਹੋ ਗਿਆ ਵਰਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਨਿਰਦੇਸ਼ਕ ਅਦਿਤਯ ਸੂਦ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ। ਇਸ ਵਿੱਚ ਨਾਮਵਰ ਯੂਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਟੈਲੀਵਿਜ਼ਨ ਤੇ ਫ਼ੈਸ਼ਨ ਇੰਡਸਟਰੀ ਦਾ ਨਾਮਵਰ ਚਿਹਰਾ ਮੋਨਿਕਾ ਸ਼ਰਮਾ ਬਤੌਰ ਹੀਰੋਇਨ ਨਜ਼ਰ ਆਵੇਗੀ। ਇਸ ਫਿਲਮ ਜ਼ਰੀਏ ਹੀ ਨਾਮਵਰ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਵੀ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕਰੇਗਾ।

Leave a Reply

Your email address will not be published. Required fields are marked *

‘ਮੁੰਡਾ ਫ਼ਰੀਦਕੋਟੀਆ’ ਜ਼ਰੀਏ ਰੌਸ਼ਨ ਪ੍ਰਿੰਸ ਨੇ ਤੋੜਿਆ ਕਾਮੇਡੀਅਨ ਕਪਿਲ ਸ਼ਰਮਾ ਦਾ ਰਿਕਾਰਡ 

ਹੁਣ ਸਲਮਾਨ ਖਾਨ ਦੀ ਫ਼ਿਲਮ ‘ਭਰਤ’ ਦੇ ਬਰਾਬਰ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ‘ਦਿਲਾ ਮੇਰਿਆ