in

ਦਿਲਜੀਤ, ਗਿੱਪੀ, ਐਮੀ, ਜੱਸੀ ਨੇ ਹੀ ਨਹੀਂ ਹੁਣ ਯੋਗਰਾਜ ਸਿੰਘ ਨੇ ਵੀ ਮਾਰੀ ਵੱਡੀ ‘ਬਾਜ਼ੀ’

ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਇਸ ਵੇਲੇ ਤਿੰਨ ਪੀੜ•ੀਆਂ ਦੇ ਸਾਂਝੇ ਕਲਾਕਾਰ ਹਨ। ਕ੍ਰਿਕਟਰ ਤੋਂ ਅਦਾਕਾਰ ਬਣੇ ਯੋਗਰਾਜ ਸਿੰਘ ਦੀ ਦੂਜੀ ਪਾਰੀ ਦੀ ਸ਼ੁਰੂਆਤ ਹਿੰਦੀ ਫ਼ਿਲਮ ‘ਭਾਗ ਮਿਲਖਾ ਭਾਗ’ ਤੋਂ ਮੰਨੀ ਜਾਂਦੀ ਹੈ। ਇਸ ਫ਼ਿਲਮ ਦੇ ਦੌਰਾਨ ਹੀ ਉਹ ਮੁੜ ਪੰਜਾਬੀ ਫ਼ਿਲਮਾਂ ਦਾ ਅਹਿਮ ਹਿੱਸਾ ਬਣਨ ਲੱਗੇ ਸਨ।

ਕਈ ਹਿੰਦੀ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਯੋਗਰਾਜ ਸਿੰਘ ਹੁਣ ਛੇਤੀ ਹੀ ਸਾਊਥ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਅਹਿਮ ਸਟਾਰ ਬਣ ਚੁੱਕੇ ਰਜਨੀਕਾਂਤ ਦੀ ਫ਼ਿਲਮ ‘ਦਰਬਾਰ’ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਂਣਗੇ। ਇਸ ਵੇਲੇ ਜਿਥੇ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਜੱਸੀ ਗਿੱਲ ਵਰਗੇ ਸਟਾਰ ਅਦਾਕਾਰ ਹਿੰਦੀ ਫ਼ਿਲਮਾਂ ਦਾ ਹਿੱਸਾ ਬਣੇ ਰਹੇ ਹਨ ਉਥੇ ਯੋਗਰਾਜ ਸਿੰਘ ਵੀ ਸਾਊਥ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਦਾ ਹਿੱਸਾ ਬਣ ਰਹੇ ਹਨ। ਯੋਗਰਾਜ ਸਿੰਘ ਦੀ ਇਹ ਪਹਿਲੀ ਸਾਊਥ ਫ਼ਿਲਮ ਹੋਵੇਗੀ ਜਿਸ ਵਿੱਚ ਉਹ ਮੁੱਖ ਵਿਲੇਨ ਦੇ ਰੂਪ ‘ਚ ਨਜ਼ਰ ਆਉਂਣਗੇ।

ਇਸ ਫ਼ਿਲਮ ਦੀ ਸ਼ੂਟਿੰਗ ਦਾ ਦੂਜਾ ਪੜ•ਾਅ ਹਾਲਹਿ ਵਿੱਚ ਸ਼ੁਰੂ ਹੋਇਆ ਹੈ। ਇਸ ਫ਼ਿਲਮ ਵਿੱਚ ਰਜਨੀਕਾਂਤ ਇਕ ਪੁਲਿਸ ਅਫ਼ਸਰ ਦੇ ਰੂਪ ਵਿੱਚ ਅਤੇ ਯੋਗਰਾਜ ਸਿੰਘ ਇਕ ਦਿੱਗਜ ਵਿਲੇਨ ਦੇ ਰੂਪ ‘ਚ ਨਜ਼ਰ ਆਉਂਣਗੇ। ਇਸ ਫ਼ਿਲਮ ਦੇ ਨਿਰਦੇਸ਼ਕ ਮੁਰੁਗਦਾਸ ਹਨ।

Leave a Reply

Your email address will not be published. Required fields are marked *

ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਜੋੜੀ ਕਹੇਗੀ ‘ਕੌਣ ਹੈ ਯਾਰ’ 

ਅਸ਼ਲੀਲ ਟਿੱਚਰਾਂ ਤੇ ਸਮਝੌਤਿਆਂ ਤੋਂ ਬਚਣ ਲਈ ਨੀਰੂ ਬਾਜਵਾ ਨੇ ਲਿਆ ਸੀ ਇਹ ਵੱਡਾ ਫ਼ੈਸਲਾ